ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ਨੂੰ ਲੈ ਕੇ ਮੁੰਬਈ ਪੁਲਿਸ ਦੀ ਇਕ ਟੀਮ ਪੰਜਾਬ ਪਹੁੰਚੀ ਹੈ। ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੀ 4 ਮੈਂਬਰੀ ਟੀਮ ਪੰਜਾਬ ਪਹੁੰਚੀ। ਪੁਲਿਸ ਦੀ ਇਹ ਟੀਮ ਸਲਮਾਨ ਖਾਨ ਮਾਮਲੇ ‘ਚ ਦੋਸ਼ੀਆਂ ਤੋਂ ਪੁੱਛਗਿਛ ਕਰੇਗੀ। ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਪਹਿਲਾਂ ਲਾਰੈਂਸ ਨੇ ਇਕ ਵਾਰ ਫਿਰ ਸਲਮਾਨ ਖਾਨ ਨੂੰ ਮਾਰਨ ਨੂੰ ਲੈ ਕੇ ਯੋਜਨਾ ਤਿਆਰ ਕੀਤੀ ਸੀ।
ਲਾਰੈਂਸ ਨੇ ਫਿਲਮ ਅਭਿਨੇਤਾ ਸਲਮਾਨ ਖਾਨ ਨੂੰ ਉਨ੍ਹਾਂ ਦੇ ਪਨਵੇਲ ਦੇ ਫਾਰਮਹਾਊਸ ਦੇ ਨੇੜੇ ਮਾਰਨ ਦੀ ਸਾਜ਼ਿਸ਼ ਰਚੀ ਸੀ, ਜਿਸ ਲਈ ਇਸ ਇਲਾਕੇ ਦੀ ਰੇਕੀ ਵੀ ਕੀਤੀ ਗਈ ਸੀ। ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਸੀਪੀ ਐੱਚਜੀਐੱਸ ਧਾਲੀਵਾਲ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਲਾਰੈਂਸ ਨੇ ਸਲਮਾਨ ਖਾਨ ਨੂੰ ਉਨ੍ਹਾਂ ਦੇ ਪਨਵੇਲ ਫਾਰਮਹਾਊਸ ਨੇੜੇ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਸੀ। ਘਟਨਾ ਨੂੰ ਅੰਜਾਮ ਦੇਣ ਲਈ ਬਿਸ਼ਨੋਈ ਗੈਂਗ ਵੱਲੋਂ ਰੇਕੀ ਕੀਤੀ ਗਈ ਸੀ। ਸਲਮਾਨ ਖਾਨ ਦੇ ਫਾਰਮਹਾਊਸ ਦੀ ਰੇਕੀ ਦੌਰਾਨ ਗੈਂਗ ਦੇ ਮੈਂਬਰਾਂ ਨੇ ਕੁਝ ਸਥਾਨਕ ਲੋਕਾਂ ਨਾਲ ਗੱਲ ਕੀਤੀ ਸੀ।
ਇਸ ਮਾਮਲੇ ਵਿਚ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਇਸ ਪੂਰੀ ਯੋਜਨਾ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਸ਼ੂਟਰ ਕਪਿਲ ਕੋਲ ਸੀ। ਲਾਰੈਂਸ ਬਿਸ਼ਨੋਈ ਦੇ ਸ਼ੂਟਰ ਕਪਿਲ ਪੰਡਿਤ ਨੂੰ ਹਾਲ ਹੀ ਵਿਚ ਭਾਰਤ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮੁੰਬਈ ਨਾਲ ਲੱਗਦੇ ਪਨਵੇਲ ਵਿਚ ਕਪਿਲ ਪੰਡਿਤ, ਸੰਤੋਸ਼ ਜਾਧਵ ਤੇ ਦੀਪਕ ਮੁੰਡੀ ਨਾਲ ਕੁਝ ਹੋਰ ਸ਼ੂਟਰ ਕਿਰਾਏ ਦਾ ਕਮਰਾ ਲੈ ਕੇ ਲਗਭਗ ਡੇਢ ਮਹੀਨੇ ਤੱਕ ਠਹਿਰੇ ਸਨ। ਸ਼ੂਟਰਾਂ ਨੇ ਇਸ ਗੱਲ ਦਾ ਵੀ ਪਤਾ ਲਗਾਇਆ ਸੀ ਕਿ ਹਿਟ ਐਂਡ ਹਨ ਮਾਮਲੇ ਦੇ ਬਾਅਦ ਤੋਂ ਸਲਮਾਨ ਖਾਨ ਦੀ ਗੱਡੀ ਬਹੁਤ ਘੱਟ ਸਪੀਡ ਵਿਚ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: