ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਅਗਲੇ ਖੇਤੀਬਾੜੀ ਮੰਤਰੀ ਬਣ ਸਕਦੇ ਹਨ। ਕੈਪਟਨ ਆਪਣੇ ਸਾਥੀਆਂ ਨਾਲ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਸੂਤਰਾਂ ਮੁਤਾਬਕ ਭਾਜਪਾ ਵੱਲੋਂ ਕੈਪਟਨ ਨੂੰ ਦੇਸ਼ ਦਾ ਅਗਲਾ ਖੇਤੀ ਮੰਤਰੀ ਬਣਾ ਕੇ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਜ਼ਿਆਦਾ ਸੀਟਾਂ ਹਾਸਲ ਕਰਨ ਲਈ ਸਿੱਖ ਚਿਹਰਿਆਂ ਨੂੰ ਅੱਗੇ ਲਿਆਉਣ ਦਾ ਸਿਆਸੀ ਪੈਂਤੜਾ ਖੇਡ ਸਕਦੀ ਹੈ। ਕੈਪਟਨ ਦੇ ਬੇਟੇ ਰਣਇੰਦਰ ਸਿੰਘ ਨੂੰ ਪੰਜਾਬ ਵਿਚ ਭਾਜਪਾ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਰਾਣਾ ਗੁਰਜੀਤ ਸਿੰਘ ਸੋਢੀ ਤੇ ਸੁਨੀਲ ਜਾਖੜ ਦੀ ਪੰਜਾਬ ਵਿਚ ਕਿਸਾਨਾਂ ‘ਤੇ ਚੰਗੀ ਸਿਆਸੀ ਪਕੜ ਹੈ। ਕਿਸਾਨ ਵੀ ਕੈਪਟਨ ਦੇ ਫੈਸਲੇ ਦੀ ਪ੍ਰਸ਼ੰਸਾ ਕਰਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦੇ ਹੋਏ ਕਿਸਾਨਾਂ ਦੇ ਦਿੱਲੀ ਅੰਦੋਲਨ ਵਿਚ ਸਾਥ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸੰਭਾਵਨਾ ਇਹ ਵੀ ਹੈ ਕਿ ਕੈਪਟਨ ਨੂੰ ਕੇਂਦਰੀ ਖੇਤੀ ਮੰਤਰੀ ਬਣਾ ਕੇ ਭਾਜਪਾ ਕਿਸਾਨਾਂ ਤੇ ਸਿੱਖ ਵੋਟਰਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੇਗੀ ਅਤੇ ਨਾਲ ਹੀ ਅਗਲੇ ਕੁਝ ਮਹੀਨੇ ਤੱਕ ਕਿਸਾਨ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ‘ਤੇ ਕੈਪਟਨ ਜ਼ਰੀਏ ਕੇਂਦਰ ਸਰਕਾਰ ਗੌਰ ਕਰ ਸਕਦੀ ਹੈ। ਸੂਤਰਾਂ ਮੁਤਾਬਕ ਜੇਕਰ ਕੈਪਟਨ ਨੂੰ ਭਾਜਪਾ ਕੇਂਦਰ ਵਿਚ ਮੰਤਰੀ ਨਹੀਂ ਬਣਾਉਂਦੀ ਤਾਂ ਉਨ੍ਹਾਂ ਨੂੰ ਪੰਜਾਬ ਦਾ ਰਾਜਪਾਲ ਤਾਂ ਬਣਾਇਆ ਜਾਵੇਗਾ। ਹਾਲਾਂਕਿ ਭਾਜਪਾ ਦੇ ਜ਼ਿਆਦਾਤਰ ਵੱਡੇ ਨੇਤਾਵਾਂ ਦੀ ਰਾਏ ਕੈਪਟਨ ਨੂੰ ਖੇਤੀ ਮੰਤਰੀ ਬਣਾਏ ਜਾਣ ਦੀ ਹੈ।