ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਇਤਰਾਜ਼ਯੋਗ ਵੀਡੀਓ ਬਣਉਣ ਤੇ ਉਸ ਨੂੰ ਵਾਇਰਲ ਕਰਨ ਦੀਆਂ ਚਰਚਾਵਾਂ ਨਾਲ ਹੜਕੰਪ ਮਚਿਆ। ਇਸ ਮਾਮਲੇ ‘ਤੇ ਐਟਰ ਸੋਨੂੰ ਸੂਦ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿਚ ਹੋਈ ਇਸ ਤਰ੍ਹਾਂ ਦੀ ਘਟਨਾ ਬੇਹੱਦ ਦੁਖਦ ਹੈ। ਉਹ ਪੀੜਤ ਭੈਣਾਂ ਦੇ ਨਾਲ ਹਨ। ਲੋਕਾਂ ਨੂੰ ਵੀ ਇਸ ਮਾਮਲੇ ਵਿਚ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ। ਦੂਜੇ ਪਾਸੇ ਪੁਲਿਸ ਨੇ ਕਿਹਾ ਹੈ ਕਿ 60 ਵਿਦਿਆਰਥੀਆਂ ਦਾ MMS ਬਣਾਉਣ ਦੀ ਗੱਲ ਅਫਵਾਹ ਹੈ। ਸਿਰਫ ਹਿਰਾਸਤ ਵਿਚ ਲਈ ਗਈ ਵਿਦਿਆਰਥੀ ਦਾ ਵੀਡੀਓ ਹੀ ਅਜੇ ਮਿਲਿਆ ਹੈ।
ਦੂਜੇ ਪਾਸੇ ਯੂਨੀਵਰਸਿਟੀ ਦੀ ਗਰਲਜ਼ ਹੋਸਟਲ ਦੀ ਇਕ ਵਿਦਿਆਰਥਣ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦਾਅਵਾ ਕੀਤਾ ਕਿ ਹੋਸਟਲ ਵਿਚ ਨਹਾਉਣ ਦੌਰਾਨ ਬਾਥਰੂਮ ਵਿਚ 55 ਤੋਂ 60 ਵਿਦਿਆਰਥੀਆਂ ਦਾ ਦੋਸ਼ੀ ਲੜਕੀ ਵੱਲੋਂ ਵੀਡੀਓ ਬਣਾਇਆ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀ ਤੇ ਉਸ ਨੌਜਵਾਨ ਨੇ ਜਿਸ ਨੂੰ MMS ਭੇਜਦੀ ਸੀ, ਮਾਮਲੇ ਦੇ ਖੁਲਾਸੇ ਤੋਂ ਬਾਅਦ ਸਾਰੇ ਵੀਡੀਓ ਡਿਲੀਟ ਕਰ ਦਿੱਤੇ। ਹਾਲਾਂਕਿ ਅਜੇ ਇਸਦੀ ਕੋਈ ਪੁਸ਼ਟੀ ਨਹੀਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸੋਨੂੰ ਸੂਦ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਚ ਜੋ ਕੁਝ ਹੋਇਆ ਉਹ ਬੇਹੱਦ ਦੁਖਦ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉੁਹ ਜ਼ਿੰਮੇਵਾਰੀ ਪੂਰਨ ਤਰੀਕੇ ਨਾਲ ਪੇਸ਼ ਆਉਣ। ਇਹ ਸਮਾਂ ਸਾਡੇ ਲਈ ਕਸੌਟੀ ‘ਤੇ ਖਰੇ ਉਤਰਨ ਦਾ ਹੈ।
ਦੂਜੇ ਪਾਸੇ ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਨੇ 60 ਲੜਕੀਆਂ ਦਾ ਐੱਮਐੱਮਐੱਸ ਬਣਾਉਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਵੀ ਕਿਹਾ ਹੈ ਕਿ ਕਿਸੇ ਵਿਦਿਆਰਥੀ ਦਾ ਵੀਡੀਓ ਨਹੀਂ ਮਿਲਿਆ ਹੈ।