ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਸਾੜੀ ਪਾ ਕੇ ਫੁੱਟਬਾਲ ਖੇਡਦੀ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸੋਮਵਾਰ ਨੂੰ ਉਹ ਇੱਕ ਫੁੱਟਬਾਲ ਈਵੈਂਟ ਵਿੱਚ ਸ਼ਾਮਲ ਹੋਈ, ਜਿੱਥੇ ਉਹ ਆਪਣੇ ਹੁਨਰ ਨੂੰ ਦਿਖਾਉਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੀ।
ਮੋਇਤਰਾ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ‘ਚ ਉਹ ਸਾੜੀ ‘ਚ ਫੁੱਟਬਾਲ ਖੇਡਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਇੰਟਰਨੈੱਟ ‘ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਮਹੁਆ ਮੋਇਤਰਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕ੍ਰਿਸ਼ਨਾਨਗਰ ਐਮਪੀ ਕੱਪ ਟੂਰਨਾਮੈਂਟ 2022 ਦੇ ਫਾਈਨਲ ਮੈਚ ਦੀਆਂ ਹਨ। ਉਨ੍ਹਾਂ ਨੇ ਇਸ ਦੇ ਕੈਪਸ਼ਨ ‘ਚ ਲਿਖਿਆ, ‘ਕ੍ਰਿਸ਼ਨਾਗਰ ਐਮਪੀ ਕੱਪ ਟੂਰਨਾਮੈਂਟ 2022 ਦੇ ਫਾਈਨਲ ਮੈਚ ਦੇ ਮਜ਼ੇਦਾਰ ਪਲ। ਅਤੇ ਹਾਂ, ਮੈਂ ਸਾੜੀ ਵਿੱਚ ਖੇਡਦੀ ਹਾਂ।
ਇਹ ਵੀ ਪੜ੍ਹੋ : PM ਮੋਦੀ ਦੇ ਹੱਕ ‘ਚ ਬੋਲੇ ਮਮਤਾ ਬੈਨਰਜੀ, ‘CBI, ED ਦੀ ਦੁਰਵਰਤੋਂ ਪਿੱਛੇ ਉਨ੍ਹਾਂ ਦਾ ਹੱਥ ਨਹੀਂ’
ਤਸਵੀਰਾਂ ‘ਚ ਮਹੂਆ ਨੂੰ ਲਾਲ ਧਾਰੀਆਂ ਵਾਲੀ ਸੰਤਰੀ ਰੰਗ ਦੀ ਸਾੜ੍ਹੀ ਪਹਿਨੀ ਦੇਖਿਆ ਜਾ ਸਕਦਾ ਹੈ। ਉਹ ਨੀਲੇ ਅਤੇ ਸਫੈਦ ਸਨੀਕਰਸ ਅਤੇ ਐਨਕਾਂ ਲਾ ਕੇ ਖੇਡ ਰਹੀ ਹੈ। ਪਹਿਲੀ ਤਸਵੀਰ ‘ਚ ਜਿੱਥੇ ਉਹ ਗੇਂਦ ਨੂੰ ਕਿੱਕ ਮਾਰਦੀ ਨਜ਼ਰ ਆ ਰਹੀ ਹੈ, ਉਥੇ ਹੀ ਦੂਜੀ ਤਸਵੀਰ ‘ਚ ਉਹ ਗੋਲਕੀਪਰ ਦੇ ਰੂਪ ‘ਚ ਨਜ਼ਰ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਟੀ.ਐੱਮ.ਸੀ. ਸੰਸਦ ਮੈਂਬਰ ਦੀਆਂ ਇਨ੍ਹਾਂ ਤਸਵੀਰਾਂ ਨੂੰ 16,000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ 948 ਵਾਰ ਰੀਟਵੀਟ ਕੀਤੇ ਗਏ ਹਨ। ਇਸ ਦੇ ਨਾਲ ਹੀ ਤਸਵੀਰਾਂ ‘ਤੇ ਕਾਫੀ ਕਮੈਂਟਸ ਵੀ ਆ ਰਹੇ ਹਨ। ਜ਼ਿਆਦਾਤਰ ਲੋਕਾਂ ਨੇ ਉਸ ਦੇ ਖੇਡ ਪ੍ਰਤੀ ਜਨੂੰਨ ਦੀ ਸ਼ਲਾਘਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੰਸਦ ਮੈਂਬਰ ਨੂੰ ਫੁੱਟਬਾਲ ਖੇਡਦੇ ਦੇਖ ਕੇ ਔਰਤਾਂ ਇਸ ਖੇਡ ਵੱਲ ਹੋਰ ਵੀ ਆਕਰਸ਼ਿਤ ਹੋਣਗੀਆਂ।