ਅੱਜ ਦੀ ਨੌਜਵਾਨ ਪੀੜ੍ਹੀ ਗੈਂਗਸਟਰਵਾਦ ਅਤੇ ਨਸ਼ਿਆਂ ਵਿੱਚ ਗਰਕਦੀ ਜਾ ਰਹੀ ਹੈ ਤੇ ਉੱਥੇ ਅੱਜ ਵੀ ਪੰਜਾਬ ਦੇ ਕੁਝ ਹੋਣਹਾਰ ਬੱਚਿਆਂ ਨੇ ਆਪਣੀ ਮਿਹਨਤ ਦੇ ਸਿਰ ‘ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਬੇਟ ਏਰੀਏ ਦੇ ਪਿੰਡ ਧੂਮੇਵਾਲ ਵਿੱਚ ਪੈਦਾ ਹੋਏ ਹਰਮਨਦੀਪ ਸਿੰਘ ਨੇ ਇੰਗਲੈਂਡ ਪੁਲਿਸ ਵਿੱਚ ਅਫਸਰ ਬਣ ਕੇ ਪਿੰਡ, ਇਲਾਕੇ ਤੇ ਆਪਣੇ ਮਾਪਿਆਂ ਦਾ ਨਾਮ ਉੱਚਾ ਕਰ ਦਿੱਤਾ ਹੈ।
ਇਸ ਸੰਬੰਧੀ ਪਿੰਡ ਦੇ ਸਮਾਜ ਸੇਵੀ ਤੇ ਹਰਮਨਦੀਪ ਦੇ ਵੱਡੇ ਭਰਾ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰਡੈਂਟ ਗਿਆਨ ਸਿੰਘ ਅਤੇ ਕਮਲਾ ਦੇਵੀ ਦੇ ਪੁੱਤਰ ਹਰਮਨ ਨੇ ਇੱਥੇ ਬੀਏ, ਬੀ.ਐੱਡ ਅਤੇ ਐੱਮ.ਏ. ਦੀ ਪੜ੍ਹਾਈ ਕੀਤੀ, ਫਿਰ ਉਹ 2012 ਸਟੱਡੀ ਬੇਸ ‘ਤੇ ਇੰਗਲੈਂਡ ਚਲਾ ਗਿਆ। ਉਹ ਸਟੱਡੀ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰਦਾ ਰਿਹਾ ਤੇ ਸਖ਼ਤ ਮਿਹਨਤ ਨਾਲ ਪਹਿਲਾਂ ਆਪਣੇ ਆਪ ਨੂੰ ਸੈੱਟ ਕੀਤਾ ਤੇ ਪੀ.ਆਰ. ਲੈਣ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਕਰਨ ਲਈ ਇੰਗਲੈਂਡ ਪੁਲਿਸ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ ਤੇ ਇੱਕ ਸਾਲ ਦੀ ਸਖ਼ਤ ਟ੍ਰੇਨਿੰਗ ਅਤੇ ਕਈ ਸਖ਼ਤ ਟੈਸਟ ਪਾਸ ਕਰਨ ਉਪਰੰਤ ਉਹਨਾਂ ਨੂੰ ਇੰਗਲੈਂਡ ਪੁਲਿਸ ਵਿੱਚ ਇੰਗਲੈਂਡ ਸਰਕਾਰ ਵੱਲੋਂ ਭਰਤੀ ਕਰ ਲਿਆ ਗਿਆ।
ਇਹ ਵੀ ਪੜ੍ਹੋ : ‘ਹਰਿਆਣਾ ਕਮੇਟੀ ਨੂੰ ਹੋਂਦ ਚ ਲਿਆਉਣਾ ਸਿੱਖਾਂ ਨੂੰ ਆਪਸੀ ਲੜਾਉਣ ਦੀ ਵੱਡੀ ਸ਼ਾਜਿਸ਼’ : ਭਾਈ ਗਰੇਵਾਲ
ਇਸ ਨੌਜਵਾਨ ਨੇ ਇਸ ਮੁਕਾਮ ‘ਤੇ ਪਹੁੰਚ ਕੇ ਸਾਰੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਜੇ ਛੋਟੇ ਪਿੰਡ ਵਿੱਚੋਂ ਨਿਕਲ ਕੇ ਇੱਕ ਮੁੰਡਾ ਆਪਣੀ ਮਿਹਨਤ ਨਾਲ ਇੰਗਲੈਂਡ ਪੁਲਿਸ ਵਿੱਚ ਭਰਤੀ ਹੋ ਸਕਦਾ ਹੈ ਫਿਰ ਕਿਉਂ ਕੁਝ ਨੌਜਵਾਨ ਨਸ਼ੇ ਜਾਂ ਗੈਂਗਸਟਰ ਬਣ ਕੇ ਆਪਣੇ ਆਪ ਨੂੰ ਅਤੇ ਪੰਜਾਬ ਨੂੰ ਖ਼ਤਮ ਕਰ ਰਹੇ ਹਨ। ਅੱਜ ਜਦੋਂ ਹਰਮਨ ਪੁਲਿਸ ਅਫਸਰ ਬਣ ਕੇ ਪਿੰਡ ਆਇਆ ਤਾਂ ਪਿੰਡ ਵਾਸੀਆਂ ਵੱਲੋਂ ਉਸ ਦਾ ਢੋਲ ਵਜਾ ਕੇ ਤੇ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਵੀ ਹਰਮਨ ਨੂੰ ਉਸ ਦੀ ਇਸ ਕਾਮਯਾਬੀ ਤੇ ਵਧਾਈਆਂ ਭੇਜੀਆਂ। ਇਸ ਮੌਕੇ ‘ਤੇ ਸਮਾਜ ਸੇਵੀ ਅਮਨਦੀਪ ਸਿੰਘ, ਸਰਪੰਚ ਜਰਨੈਲ ਸਿੰਘ, ਓਂਕਾਰ ਸਿੰਘ, ਬੁੱਟਰ, ਸ਼ਮਸ਼ੇਰ ਸਿੰਘ ਭੰਗੂ ਕਰਨੈਲ ਸਿੰਘ ਬਜੀਦਪੁਰ, ਰੋਹਿਤ ਸੱਭਰਵਾਲ, ਮਨਦੀਪ ਸਿੰਘ ਵੀ ਵਧਾਈਆਂ ਦੇਣ ਵਾਲਿਆਂ ਵਿੱਚ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -: