ਉਤਰਾਖੰਡ ਦੇ ਪੌੜੀ ਜ਼ਿਲ੍ਹੇ ਵਿਚ ਅੰਕਿਤਾ ਹੱਤਿਆਕਾਂਡ ਨੇ ਹੜਕੰਪ ਮਚਾ ਰੱਖਿਆ ਹੈ। ਇਸ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਯਮਕੇਸ਼ਵਰ ਖੇਤਰ ਦੇ ਇਕ ਰਿਜ਼ਾਰਟ ਤੋਂ 5 ਦਿਨ ਪਹਿਲਾਂ 19 ਸਾਲ ਦੀ ਲੜਕੀ ਅੰਕਿਤਾ ਭੰਡਾਰੀ ਲਾਪਤਾ ਹੋ ਗਈ ਸੀ। ਹੱਤਿਆ ਦੇ ਬਾਅਦ ਦੋਸ਼ੀਆਂ ਨੇ ਉਸ ਦੀ ਲਾਸ਼ ਚੀਲਾ ਨਹਿਰ ਵਿਚ ਸੁੱਟ ਦਿੱਤਾ ਸੀ। ਪੁਲਿਸ ਨੇ ਹੱਤਿਆਕਾਂਡ ਵਿਚ ਰਿਜ਼ਾਰਟ ਮਾਲਕ ਪੁਲਕਿਤ ਆਰੀਆ, ਮੈਨੇਜਰ ਸੌਰਭ ਭਾਸਕਰ ਤੇ ਸਹਾਇਕ ਮੈਨੇਜਰ ਅੰਕਿਤ ਗੁਪਤਾਨੂੰ ਗ੍ਰਿਫਤਾਰ ਕੀਤਾ ਹੈ।
ਪੌੜੀ ਦੇ ਐਡੀਸ਼ਨਲ ਸੁਪਰਡੈਂਟ ਸ਼ੇਖਰ ਚੰਦਰ ਸੁਆਲ ਨੇ ਦੱਸਿਆ ਕਿ ਰਿਸ਼ੀਕੇਸ਼-ਚਿਲਾ ਮੋਟਰ ਰੋਡ ‘ਤੇ ਸਥਿਤ ਗੰਗਾ ਭੋਗਪੁਰ ਇਲਾਕੇ ‘ਚ ਇਕ ਰਿਜ਼ੋਰਟ ਹੈ। ਅੰਕਿਤਾ ਇਸ ਰਿਜ਼ੌਰਟ ‘ਚ ਰਿਸੈਪਸ਼ਨਿਸਟ ਸੀ। 19 ਸਤੰਬਰ ਨੂੰ ਜਦੋਂ ਅੰਕਿਤਾ ਘਰ ਨਹੀਂ ਪਹੁੰਚੀ ਤਾਂ ਉਸ ਦੇ ਮਾਪਿਆਂ ਨੇ ਮਾਲ ਪੁਲਿਸ ਚੌਕੀ ਉਦੈਪੁਰ ਤੱਲਾ ਵਿਖੇ ਮਾਮਲਾ ਦਰਜ ਕਰਵਾਇਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੀਰਵਾਰ ਨੂੰ ਇਸ ਦੀ ਜਾਂਚ ਲਕਸ਼ਮਣਝੂਲਾ ਥਾਣੇ ਨੂੰ ਸੌਂਪ ਦਿੱਤੀ। ਪੁਲਿਸ ਨੇ ਮਾਮਲਾ ਦਰਜ ਹੁੰਦੇ ਹੀ ਛਾਪੇਮਾਰੀ ਕੀਤੀ ਅਤੇ 24 ਘੰਟਿਆਂ ਦੇ ਅੰਦਰ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਨਵਾਂਸ਼ਹਿਰ : ਦਾਣਾ ਮੰਡੀਆਂ ‘ਚ ਟੈਂਡਰਾਂ ਵਿਚ ਘਪਲੇਬਾਜ਼ੀ ਦੇ ਦੋਸ਼ ‘ਚ 3 ਠੇਕੇਦਾਰਾਂ ਖਿਲਾਫ ਕੇਸ ਦਰਜ
ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਟਾਲ ਮਟੋਲ ਕਰਨ ਲੱਗੇ। ਇੰਨਾ ਹੀ ਨਹੀਂ ਉਨ੍ਹਾਂ ਨੇ ਪੁਲਿਸ ਨੂੰ ਪੂਰੀ ਤਰ੍ਹਾਂ ਨਾਲ ਉਲਝਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਪੁਲਿਸ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਹ ਟੁੱਟ ਗਏ ਅਤੇ ਕਤਲ ਦਾ ਸਾਰਾ ਰਾਜ਼ ਖੋਲ੍ਹ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: