ਏਕਤਾ ਕਪੂਰ ਅਤੇ ਸ਼ੋਭਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਿਹਾਰ ਦੀ ਇੱਕ ਅਦਾਲਤ ਨੇ ਦੋਵਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਹ ਗ੍ਰਿਫਤਾਰੀ ਵਾਰੰਟ ਅਦਾਲਤ ਨੇ ਵੈੱਬ ਸੀਰੀਜ਼ ਟ੍ਰਿਪਲ ਐਕਸ ਨੂੰ ਲੈ ਕੇ ਜਾਰੀ ਕੀਤੇ ਗਏ ਹਨ, ਜਿਸ ‘ਚ ਦੇਸ਼ ਦੇ ਫੌਜੀਆਂ ਦੀ ਪਤਨੀ ਨੂੰ ਸਿਪਾਹੀ ਦੀ ਵਰਦੀ ‘ਚ ਦੂਜੇ ਲੋਕਾਂ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਦਿਖਾਇਆ ਗਿਆ ਸੀ। ਹੁਣ ਬਿਹਾਰ ਦੇ ਬੇਗੂਸਰਾਏ ‘ਚ ਦਰਜ ਇਸ ਮਾਮਲੇ ‘ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਇਸ ਵੈੱਬ ਸੀਰੀਜ਼ ਨੂੰ ਫੌਜ ਦਾ ਅਪਮਾਨ ਮੰਨਦੇ ਹੋਏ ਬੇਗੂਸਰਾਏ ਦੀ ਅਦਾਲਤ ‘ਚ ਪਿਛਲੇ ਸਾਲ ਯਾਨੀ 2021 ‘ਚ ਹੀ ਕੇਸ ਦਾਇਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅਦਾਲਤ ਵੱਲੋਂ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੇਗੂਸਰਾਏ ਦੇ ਵਕੀਲ ਰਿਸ਼ੀਕੇਸ਼ ਪਾਠਕ ਨੇ ਦੱਸਿਆ ਕਿ ਕੰਪਨੀ ਦੇ ਨਿਰਮਾਤਾ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਵੱਲੋਂ ਵੈੱਬ ਸੀਰੀਜ਼ ਨੂੰ ਇੱਕ ਘਟੀਆ ਵੈੱਬ ਸੀਰੀਜ਼ ਪੋਰਟਲ ‘ਤੇ ਪਾ ਦਿੱਤਾ ਗਿਆ ਸੀ, ਜਿਸ ਵਿੱਚ ਭਾਰਤੀ ਫੌਜੀਆਂ ਦਾ ਅਪਮਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ‘ਵਿਆਹੀਆਂ ਧੀਆਂ ਵੀ ਪਿਤਾ ਦੀ ਮੌਤ ‘ਤੇ ਮੁਆਵਜ਼ੇ ਦੀਆਂ ਹੱਕਦਾਰ’- ਹਾਈਕੋਰਟ ਦਾ ਅਹਿਮ ਫੈਸਲਾ
ਭਾਰਤੀ ਫੌਜੀ ਜੋ ਦੇਸ਼ ਦੀ ਰੱਖਿਆ ਕਰਦੇ ਹਨ, ਜਿਸ ਕਾਰਨ ਅਸੀਂ ਸੁਰੱਖਿਅਤ ਹਾਂ, ਜਦੋਂ ਉਹ ਡਿਊਟੀ ‘ਤੇ ਹੁੰਦੇ ਹਨ ਤਾਂ ਉਨ੍ਹਾਂ ਦੀ ਪਤਨੀ ਆਪਣੇ ਦੋਸਤਾਂ ਨੂੰ ਬੁਲਾਉਂਦੀ ਹੈ ਅਤੇ ਫੌਜ ਦੀ ਵਰਦੀ ਪਾ ਕੇ ਸਰੀਰਕ ਸਬੰਧ ਬਣਾਉਂਦੀ ਹੈ, ਇਸ ਨੂੰ ਵੈੱਬ ਸੀਰੀਜ਼ ‘ਤੇ ਪ੍ਰਸਾਰਿਤ ਕੀਤਾ ਗਿਆ ਸੀ, ਪ੍ਰਚਾਰਿਆ ਗਿਆ ਸੀ। ਐਡਵੋਕੇਟ ਪਾਠਕ ਨੇ ਦੱਸਿਆ ਕਿ ਇਸ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ਖਿਲਾਫ ਵੱਖ-ਵੱਖ ਜ਼ਿਲਿਆਂ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਬੇਗੁਸਰਾਏ ‘ਚ ਵੀ ਐਕਸ ਸਰਵਿਸਮੈਨ ਸੈੱਲ ਦੇ ਸ਼ੰਭੂ ਕੁਮਾਰ ਨੇ ਬੇਗੂਸਰਾਏ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਵਕੀਲ ਨੇ ਦੱਸਿਆ ਕਿ ਇਹ ਕੇਸ ਰਾਜੀਵ ਕੁਮਾਰ ਦੀ ਅਦਾਲਤ ਰਾਹੀਂ ਵਿਕਾਸ ਕੁਮਾਰ ਦੀ ਅਦਾਲਤ ਵਿੱਚ ਟਰਾਂਸਫਰ ਕੀਤਾ ਗਿਆ ਸੀ ਅਤੇ ਉਥੋਂ ਇਹ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਐਡਵੋਕੇਟ ਰਿਸ਼ੀਕੇਸ਼ ਪਾਠਕ ਨੇ ਦੱਸਿਆ ਕਿ ਤਮਿਲਾ ਦੀ ਰਿਪੋਰਟ ਦੀ ਪੁਸ਼ਟੀ ਕਰਦੇ ਹੋਏ ਦੋਵਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।