ਮੁਜ਼ੱਫਰਪੁਰ ਜ਼ਿਲ੍ਹੇ ਦੇ ਕਟੜਾ ਬਲਾਕ ਦੇ ਸੋਹਾਗਪੁਰ ਪਿੰਡ ਵਿੱਚ ਆਜ਼ਾਦੀ ਦੇ 75 ਸਾਲਾਂ ਬਾਅਦ ਪਹਿਲੀ ਵਾਰ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਮਿਲੀ ਹੈ। ਇਸ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਜਸ਼ਨ ਵਾਲਾ ਮਾਹੌਲ ਹੈ। ਅੱਜ ਤੱਕ ਪੂਰੇ ਪਿੰਡ ਵਿੱਚ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਮਿਲੀ। ਪਿੰਡ ਦਾ ਨੌਜਵਾਨ ਰਾਕੇਸ਼ ਕੁਮਾਰ ਇਸ ਮਿੱਥ ਨੂੰ ਤੋੜ ਕੇ ਹੁਣ ਸਰਕਾਰੀ ਅਧਿਆਪਕ ਬਣ ਗਿਆ ਹੈ। ਰਾਕੇਸ਼ ਨੂੰ ਜ਼ਿਲ੍ਹੇ ਦੇ ਤੁਰਕੀ ਦੇ ਪ੍ਰਾਇਮਰੀ ਸਕੂਲ ਬਾਰਕੁਰਵਾ ਵਿੱਚ ਨਿਯੁਕਤ ਕੀਤਾ ਗਿਆ ਹੈ। 8 ਸਤੰਬਰ ਨੂੰ ਨਿਯੁਕਤੀ ਪੱਤਰ ਮਿਲਿਆ। ਉਹ ਹੁਣ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਾਏਗਾ।
ਇਸ ਪਿੰਡ ਦੀ ਆਬਾਦੀ ਦੋ ਹਜ਼ਾਰ ਦੇ ਕਰੀਬ ਹੈ। ਅੱਜ ਤੱਕ ਕਿਸੇ ਨੂੰ ਵੀ ਸਰਕਾਰੀ ਮੁਲਾਜ਼ਮ ਬਣਨ ਵਿੱਚ ਸਫਲਤਾ ਨਹੀਂ ਮਿਲੀ। ਪਿੰਡ ਦੇ ਰਾਮ ਲਾਲ ਚੌਧਰੀ ਦੇ ਪੁੱਤਰ ਰਾਕੇਸ਼ ਕੁਮਾਰ ਨੇ ਆਪਣੀ ਸੱਚੀ ਲਗਨ ਅਤੇ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਮੁੱਢਲੀ ਸਿੱਖਿਆ ਪਿੰਡ ਵਿੱਚ ਲੈਣ ਤੋਂ ਬਾਅਦ ਦਰਭੰਗਾ ਯੂਨੀਵਰਸਿਟੀ ਤੋਂ ਐਮ.ਕਾਮ ਕੀਤੀ। ਉਸ ਤੋਂ ਬਾਅਦ ਰਾਜਸਥਾਨ ਤੋਂ ਬੀ.ਐੱਡ ਦੀ ਪ੍ਰੀਖਿਆ ਪਾਸ ਕੀਤੀ, ਜਿਸ ਤੋਂ ਬਾਅਦ ਬਿਹਾਰ ‘ਚ ਅਧਿਆਪਕ ਯੋਗਤਾ ਪ੍ਰੀਖਿਆ ਹੋਈ, ਜਿਸ ‘ਚ ਉਸ ਨੂੰ ਸਫਲਤਾ ਮਿਲੀ।
ਇਹ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡੇ ਦਾ ਹੋਇਆ ‘ਨਾਮਕਰਣ’, ਅੱਜ ਤੋਂ ਨਵਾਂ ਨਾਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ
ਪਿੰਡ ਦੇ ਸੰਜੀਤ ਕੁਮਾਰ ਚੌਧਰੀ ਨੇ ਦੱਸਿਆ ਕਿ ਉਸ ਨੂੰ ਸਰਕਾਰੀ ਨੌਕਰੀ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਟਿਊਸ਼ਨ ਪੜ੍ਹਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਸਥਾਨਕ ਲੋਕ ਵੀ ਰਾਕੇਸ਼ ਦੀ ਕਾਮਯਾਬੀ ਬਾਰੇ ਸੁਣ ਕੇ ਕਾਫੀ ਖੁਸ਼ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦਾ ਇਹ ਪਹਿਲਾ ਲੜਕਾ ਹੈ ਜਿਸ ਨੂੰ ਆਪਣੀ ਮਿਹਨਤ ਅਤੇ ਲਗਨ ਸਦਕਾ ਆਜ਼ਾਦੀ ਦੇ 75 ਸਾਲਾਂ ਬਾਅਦ ਨੌਕਰੀ ਮਿਲੀ ਹੈ। ਉਸ ਨੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਰਾਕੇਸ਼ ਤੋਂ ਸਿੱਖਣ ਦੀ ਲੋੜ ਹੈ। ਸੱਚੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਨਾਲ ਸਫਲਤਾ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: