ਪਿਛਲੇ ਸਾਲ 15 ਅਗਸਤ ਨੂੰ ਅਫਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਕਰਨ ਵਾਲੇ ਅੱਤਵਾਦੀ ਸੰਗਠਨ ਤਾਲਿਬਾਨ ਨੇ ਪਹਿਲੀ ਵਾਰ ਕਿਸੇ ਦੂਜੇ ਦੇਸ਼ ਨਾਲ ਬਿਜ਼ਨੈੱਸ ਡੀਲ ਕੀਤੀ ਹੈ। ਤਾਲਿਬਾਨ ਹਕੂਮਤ ਨੇ ਰੂਸ ਤੋਂ ਡਿਸਕਾਊਂਟ ਰੇਟ ‘ਤੇ ਤੇਲ, ਐੱਲਪੀਜੀ ਤੇ ਕਣਕ ਖਰੀਦਣ ਦਾ ਕਰਾਰ ਕੀਤਾ ਹੈ। ਤਾਲਿਬਾਨ ਦੇ ਕਾਰਮਸ ਐਂਡ ਇੰਡਸਟਰੀ ਮਨਿਸਟਰੀ ਹਾਜੀ ਨੂਰਦੀਨ ਨੇ ਡੀਲ ਦੀ ਪੁਸ਼ਟੀ ਕਰ ਦਿੱਤੀ ਹੈ।
ਇਸ ਮਾਮਲੇ ਵਿਚ ਖਾਸ ਗੱਲ ਇਹ ਹੈ ਕਿ ਰੂਸ ਸਣੇ ਹੁਣ ਤੱਕ ਕਿਸੇ ਦੇਸ਼ ਨੇ ਤਾਲਿਬਾਨ ਹਕੂਮਤ ਨੂੰ ਮਾਨਤਾ ਨਹੀਂ ਦਿੱਤੀ ਹੈ। ਭਾਰਤ ਨੇ ਮਨੁੱਖਤਾ ਦੇ ਆਧਾਰ ‘ਤੇ ਅਫਗਾਨਿਸਤਾਨ ਨੂੰ 50,000 ਟਨ ਕਣਕ ਤੇ ਦਵਾਈਆਂ ਭੇਜੀਆਂ ਹਨ।
ਬਲੂਬਰਗ ਦੀ ਰਿਪੋਰਟ ਮੁਤਾਬਕ ਰੂਸ ਨੇ ਅਫਗਾਨਿਸਤਾਨ ਨੂੰ ਘੱਟ ਕੀਮਤ ‘ਤੇ ਤੇਲ ਤੇ ਖਾਸ ਕਰਕੇ ਡੀਜ਼ਲ ਸਪਲਾਈ ਦਾ ਆਫਰ ਦਿੱਤਾ ਸੀ। ਡੀਲ ਵਿਚ ਲੀਕਵਡ ਪੈਟਰੋਲੀਅਮ ਗੈਸ ਤੋਂ ਇਲਾਵਾ ਕਣਕ ਵੀ ਸ਼ਾਮਲ ਕੀਤੇ ਗਏ। ਹੁਣ ਦੇਖਣਾ ਇਹ ਹੋਵੇਗਾ ਕਿ ਤਾਲਿਬਾਨ ਪੇਮੈਂਟ ਕਿਸ ਤਰ੍ਹਾਂ ਕਰਦਾ ਹੈ ਕਿਉਂਕਿ ਉਹ ਇੰਟਰਨੈਸ਼ਨਲ ਬੈਂਕਿੰਗ ਸਿਸਟਮ ਤੋਂ ਬਾਹਰ ਹੈ ਤੇ ਅਮਰੀਕਾ ਨੇ ਉਸ ਦੇ ਸਾਰੇ ਅਸੈਟਸ ਫਰੀਜ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਰੂਸ ਪਹਿਲਾਂ ਹੀ ਅਮਰੀਕਾ ਤੇ ਪੱਛਮੀ ਦੇਸ਼ਾਂ ਦੀਆਂ ਅੱਖਾਂ ਦੀ ਕਿਰਕਿਰੀ ਬਣਿਆ ਹੋਇਆ ਹੈ। ਹੁਣ ਤਾਲਿਬਾਨ ਤੋਂ ਉਸ ਦੀ ਡੀਲ ਨੂੰ ਲੈ ਕੇ ਉਸ ਦੀ ਨਾਰਾਜ਼ਗੀ ਵਧਣਾ ਤੈਅ ਹੈ। ਪੱਛਮੀ ਦੇਸ਼ਾਂ ਦੀ ਮੰਗ ਹੈ ਕਿ ਤਾਲਿਬਾਨ ਹਿਊਮਨ ਰਾਈਟਸ ਦੇ ਹਾਲਾਤ ਤੇਜ਼ੀ ਨਾਲ ਸੁਧਾਰੇ। ਇਸ ਵਿਚ ਵੀ ਸਭ ਤੋਂ ਪਹਿਲਾਂ ਔਰਤਾਂ ਨੂੰ ਸਿੱਖਿਆ ਸਣੇ ਹਰ ਖੇਤਰ ਵਿਚ ਬਰਾਬਰੀ ਦਾ ਹੱਕ ਦਿੱਤਾ ਜਾਵੇ। ਇਸ ਦੇ ਬਾਅਦ ਹੀ ਤਾਲਿਬਾਨ ਹਕੂਮਤ ਨੂੰ ਮਾਨਤਾ ਦੇਣ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਸਮੇਂ ਕਾਬੁਲ ਵਿਚ ਕੁਝ ਦੇਸ਼ਾਂ ਦੀ ਏਮਬੇਸੀਜ ਜ਼ਰੂਰ ਮੌਜੂਦ ਹਨ ਪਰ ਇਨ੍ਹਾਂ ਵਿਚ ਹਾਈਲੈਵਲ ਡਿਪਲੋਮੈਟਸ ਨਹੀਂ ਹਨ।