ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਾਰਾਂ ਵਿੱਚ ਛੇ ਏਅਰਬੈਗ ਨੂੰ ਇੱਕ ਸਾਲ ਤੱਕ ਲਾਜ਼ਮੀ ਕਰਨ ਦੇ ਪ੍ਰਸਤਾਵ ਨੂੰ ਟਾਲ ਦਿੱਤਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਟਵੀਟ ਕੀਤਾ ਕਿ ਸਰਕਾਰ ਨੇ ਕਾਰਾਂ ਵਿੱਚ ਛੇ ਏਅਰਬੈਗ ਲਾਜ਼ਮੀ ਕਰਨ ਦੇ ਪ੍ਰਸਤਾਵ ਨੂੰ ਇੱਕ ਸਾਲ ਤੱਕ 1 ਅਕਤੂਬਰ, 2023 ਤੱਕ ਟਾਲ ਦਿੱਤਾ ਹੈ।
ਦੱਸ ਦੇਈਏ ਕਿ ਸਰਕਾਰ ਨੇ ਗੱਡੀਆਂ ਵਿੱਚ ਛੇ ਏਅਰਬੈਗ ਲਗਾਉਣਾ ਲਾਜ਼ਮੀ ਕਰ ਦਿੱਤਾ ਸੀ। ਇਹ ਹੁਕਮ 1 ਅਕਤੂਬਰ, 2022 ਤੋਂ ਲਾਗੂ ਹੋਣਾ ਸੀ, ਪਰ ਹੁਣ ਇਹ ਸਮਾਂ ਸੀਮਾ ਇੱਕ ਸਾਲ ਅੱਗੇ ਵਧਾ ਦਿੱਤੀ ਜਾਵੇਗੀ।
ਕੇਂਦਰੀ ਮੰਤਰੀ ਨੇ ਆਪਣੇ ਟਵੀਟ ਵਿੱਚ ਇਸ ਪ੍ਰਸਤਾਵ ਨੂੰ ਮੁਲਤਵੀ ਕਰਨ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਗੱਡੀ ਭਾਵੇਂ ਕੋਈ ਵੀ ਹੋਵੇ, ਕੀਮਤ ਜਾਂ ਰੂਪ ਭਾਵੇਂ ਕੋਈ ਵੀ ਹੋਵੇ, ਮੋਟਰ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ 5.64 ਲੱਖ ਦੀ ਲੁੱਟ ‘ਚ ਵੱਡਾ ਖੁਲਾਸਾ, ਵਿਅਕਤੀ ਨੇ ਖੁਦ ਹੀ ਰਚਿਆ ਸੀ ਲੁੱਟ ਦਾ ਡਰਾਮਾ
ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਕਿਹਾ, ”ਗਲੋਬਲ ਸਪਲਾਈ ਚੇਨ ‘ਚ ਆਟੋ ਸੈਕਟਰ ਨੂੰ ਆ ਰਹੀਆਂ ਰੁਕਾਵਟਾਂ ਅਤੇ ਮਾਈਕ੍ਰੋ-ਆਰਥਿਕ ਪੱਧਰ ‘ਤੇ ਇਸ ਦੇ ਅਸਰ ਨੂੰ ਦੇਖਦੇ ਹੋਏ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਯਾਤਰੀ ਕਾਰਾਂ (M-1 ਸ਼੍ਰੇਣੀ) ਵਿੱਚ 1 ਅਕਤੂਬਰ, 2023 ਤੱਕ ਛੇ ਏਅਰਬੈਗਸ ਦੇ ਨਿਯਮ ਨੂੰ ਲਾਜ਼ਮੀ ਬਣਾਉਣ ਦੇ ਪ੍ਰਸਤਾਵ ਨੂੰ ਮੁਲਤਵੀ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: