ਬੀਐਸਐਫ ਨੇ ਸਰਹੱਦ ਤੋਂ ਅੱਜ ਦੁਪਹਿਰ ਨੂੰ ਭਾਰਤੀ ਸਰਹੱਦ ਵਿੱਚ ਦਾਖਲ ਹੁੰਦੇ ਪਾਕਿਸਤਾਨੀ ਬੰਦਾ ਕਾਬੂ ਕੀਤਾ। ਬੀ.ਐੱਸ.ਐੱਫ. ਅਮਰਕੋਟ ਨੇ ਅੱਧੀ ਰਾਤੀ 1.50 ਵਜੇ ਦੇ ਕਰੀਬ ਪਿੰਡ ਵਾਨ ਤਾਰਾ ਸਿੰਘ ਭਾਰਤ-ਪਾਕਿ ਸਰਹੱਦ ਖਾਲੜਾ ਨੇੜੇ ਵਾੜ ਦੇ ਕੋਲ ਕੋਈ ਸ਼ੱਕੀ ਹਰਕਤ ਵੇਖੀ ਤਾਂ ਇਹ ਇਕ ਪਾਕਿਸਤਾਨੀ ਬੰਦਾ ਨਿਕਲਿਆ। ਇਸ ‘ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਕਤ ਪਾਕਿਸਤਾਨੀ ਮੂਲ ਦੇ ਬੰਦੇ ਨੂੰ ਮੌਕੇ ਤੋਂ ਦਬੋਚ ਲਿਆ।
ਅਜੇ ਤੱਕ ਉਸਦੀ ਪਛਾਣ ਨਹੀਂ ਹੋ ਸਕੀ। ਉਸ ਦੀ ਉਮਰ 55 ਤੋਂ 60 ਸਾਲ ਦੇ ਵਿਚਾਲੇ ਹੈ ਅਤੇ ਮਾਨਸਿਕ ਤੌਰ ‘ਤੇ ਬੀਮਾਰ ਜਾਪ ਰਿਹਾ ਹੈ। ਉਸ ਕੋਲੋਂ 250 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਕਾਰਵਾਈ, ਪੁਲਿਸ ਅਫਸਰ ਦੇ ਨਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ‘ਚ ਜਲਾਲਾਬਾਦ ਦਾ ਬੰਦਾ ਕਾਬੂ
ਹੁਣ ਉਹ 103 ਬਿਲੀਅਨ ਦੀ ਹਿਰਾਸਤ ਵਿੱਚ ਹੈ। ਅਮਰਕੋਟ ਅਤੇ ਬੀ.ਐਸ.ਐਫ ਦੇ ਜਵਾਨ ਉਕਤ ਫੜੇ ਗਏ ਪਾਕਿਸਤਾਨੀ ਮੂਲ ਦੇ ਵਿਅਕਤੀ ਤੋਂ ਪੁੱਛਗਿੱਛ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: