ਮੋਹਾਲੀ ਦੇ ਨਵਾਂ ਪਿੰਡ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਖੇਡਦੇ-ਖੇਡਦੇ ਇਕ ਬੱਚੀ ਸੀਵਰੇਜ ਵਿਚ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਸੀਵਰੇਜ ਦਾ ਢੱਕਣ ਖੁੱਲ੍ਹਾ ਹੋਇਆ ਸੀ ਜਿਸ ਕਾਰਨ ਢਾਈ ਸਾਲਾ ਬੱਚੀ ਉਸ ਵਿਚ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। ਮੋਹਾਲੀ ਦੇ ਨਵਾਂ ਗਾਂਵ ਵਿਚ ਬਣੇ ਇਕ ਘਰ ਦਾ ਸੀਵਰੇਜ ਦਾ ਓਵਰਫਲੋਅ ਹੋ ਗਿਆ ਸੀ ਜਿਸ ਦੇ ਬਾਅਦ ਬੱਚੀ ਦੇ ਪਿਤਾ ਡਾ. ਕੰਚਨ ਕੁਮਾਰ ਨੇ ਠੇਕੇਦਾਰ ਨੂੰ ਬੁਲਾ ਕੇ ਸੀਵਰੇਜ ਦੀ ਮੁਰੰਮਤ ਕਰਨ ਨੂੰ ਕਿਹਾ। ਠੇਕੇਦਾਰ ਸੀਵਰੇਜ ਦਾ ਢੱਕਣ ਖੋਲ੍ਹ ਕੇ ਬੋਰੀ ਉਪਰ ਰੱਖ ਕੇ ਖਾਣਾ ਖਾਣ ਚਲਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਦਾ ਕਾਰਨਾਮਾ, 15 ਸਾਲ ਪਹਿਲਾਂ ਮਰੇ ਵਿਅਕਤੀ ‘ਤੇ ਮਾਮਲਾ ਕੀਤਾ ਦਰਜ
ਕੁਝ ਦੇਰ ਬਾਅਦ ਢਾਈ ਸਾਲਾ ਬੱਚੀ ਉਥੇ ਖੇਡਦੇ-ਖੇਡਦੇ ਆਈ ਅਤੇ ਸੀਵਰੇਜ ਵਿਚ ਡਿੱਗ ਗਈ। ਉਸ ਨੂੰ ਤੁਰੰਤ ਪੀਜੀਆਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਵੀ ਖਬਰ ਹੈ ਕਿ ਬੱਚੀ ਦੇ ਪਿਤਾ ਪੀਜੀਆਈ ਦੇ ਡਾਕਟਰ ਹਨ ਤੇ ਹਾਦਸੇ ਸਮੇਂ ਮਾਂ ਵੀ ਡਿਊਟੀ ‘ਤੇ ਸੀ।
ਵੀਡੀਓ ਲਈ ਕਲਿੱਕ ਕਰੋ -: