ਕੇਰਲ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਠਾਨਮਥਿੱਟਾ ਦੀ ਇੱਕ ਪੋਕਸੋ ਅਦਾਲਤ ਨੇ ਇੱਕ 41 ਸਾਲਾਂ ਵਿਅਕਤੀ ਨੂੰ 10 ਸਾਲ ਦੀ ਬੱਚੀ ਨਾਲ ਦੋ ਸਾਲ ਤੱਕ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ 142 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਵਿਅਕਤੀ ‘ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ ਦੋਸ਼ੀ ਨੂੰ ਤਿੰਨ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ।
ਜ਼ਿਲ੍ਹੇ ਵਿੱਚ ਪੋਕਸੋ ਕੇਸ ਵਿੱਚ ਕਿਸੇ ਦੋਸ਼ੀ ਨੂੰ ਸੁਣਾਈ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਜ਼ਾ ਹੈ। ਦੋਸ਼ੀ ਵਿਅਕਤੀ ਦਾ ਨਾਂ ਆਨੰਦਨ ਪੀਆਰ ਉਰਫ ਬਾਬੂ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਬਾਬੂ ਨੂੰ 60 ਸਾਲ ਦੀ ਸਜ਼ਾ ਕੱਟਣੀ ਪਵੇਗੀ। ਇਸ ਵਿਅਕਤੀ ‘ਤੇ 20 ਮਾਰਚ 2021 ਨੂੰ ਤਿਰੂਵੱਲਾ ਪੁਲਿਸ ਨੇ 2019-20 ਵਿਚਾਲੇ ਇੱਕ 10 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਅਤੇ ਬੇਰਹਿਮੀ ਨਾਲ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕਰਨ ਲਈ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਬਰਨਾਲਾ : ਕਰਜ਼ੇ ਤੋਂ ਦੁਖੀ ਕਿਸਾਨ ਵੱਲੋਂ ਖੁਦਕੁਸ਼ੀ, ਬਿਨ ਮਾਂ ਦਾ 10 ਸਾਲਾਂ ਪੁੱਤ ਛੱਡ ਗਿਆ ਪਿੱਛੇ
ਬਾਬੂ ਬੱਚੇ ਦਾ ਰਿਸ਼ਤੇਦਾਰ ਲਗਦਾ ਸੀ ਅਤੇ ਉਸ ਦੇ ਮਾਪਿਆਂ ਨਾਲ ਉਸੇ ਘਰ ਵਿੱਚ ਰਹਿੰਦਾ ਸੀ। ਪਠਾਨਮਥਿੱਟਾ ਪੁਲਿਸ ਮੁਤਾਬਕ ਪੋਕਸੋ ਸਰਕਾਰੀ ਵਕੀਲ ਜੇਸਨ ਮੈਥਿਊਜ਼ ਇਸ ਮਾਮਲੇ ਵਿੱਚ ਲੜਕੀ ਦੀ ਤਰਫੋਂ ਪੇਸ਼ ਹੋਏ।
ਕੇਸ ਵਿੱਚ ਲੜਕੀ ਦੇ ਬਿਆਨ ਉਸ ਦਾ ਮੈਡੀਕਲ ਰਿਕਾਰਡ ਅਤੇ ਹੋਰ ਸਾਰੇ ਸਬੂਤ ਪੇਸ਼ ਕੀਤੇ ਗਏ ਸਨ। ਜਿਸ ਤੋਂ ਬਾਅਦ ਅਦਾਲਤ ਨੇ ਸਬੂਤਾਂ ਦੇ ਆਧਾਰ ‘ਤੇ ਦੋਸ਼ੀ ਨੂੰ 142 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਵੀਡੀਓ ਲਈ ਕਲਿੱਕ ਕਰੋ -: