Oil Massage health benefits: ਇੱਕ ਵਿਅਕਤੀ ਲਈ ਮਾਲਸ਼ ਸਰੀਰ ‘ਚ ਸੰਜੀਵਨੀ ਦਾ ਸੰਚਾਰ ਕਰ ਦਿੰਦੀ ਹੈ ਜਦੋਂ ਕਿ ਇੱਕ ਆਮ ਬਿਮਾਰੀ ਵਾਲੇ ਵਿਅਕਤੀ ਨੂੰ ਮਾਲਿਸ਼ ਨਾਲ ਸਿਹਤ ਲਾਭ ਮਿਲਦਾ ਹੈ। ਉਸ ਦਾ ਰੋਗ ਠੀਕ ਹੋ ਜਾਂਦਾ ਹੈ। ਸਰੀਰ ਨੂੰ ਤਾਕਤ ਮਿਲਦੀ ਹੈ। ਰੋਗਾਂ ਨਾਲ ਲੜਨ ਲਈ ਇਮਿਊਨਿਟੀ ਨੂੰ ਵਧਾਉਂਦੀ ਹੈ। ਇਸ ਨਾਲ ਨਾ ਸਿਰਫ਼ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਦਾ ਵਿਕਾਸ ਹੁੰਦਾ ਹੈ, ਸਗੋਂ ਚੰਗੀ ਨੀਂਦ ਵੀ ਆਉਂਦੀ ਹੈ। ਆਓ ਜਾਣਦੇ ਹਾਂ ਮਸਾਜ ਦੇ ਕੀ-ਕੀ ਫਾਇਦੇ ਹਨ।
- ਮਾਲਿਸ਼ ਆਮ ਤੌਰ ‘ਤੇ ਸਰ੍ਹੋਂ ਦੇ ਤੇਲ ਨਾਲ ਹੀ ਕੀਤੀ ਜਾਂਦੀ ਹੈ ਪਰ ਹੋ ਸਕੇ ਤਾਂ ਕਈ ਵਾਰ ਦੇਸੀ ਘਿਓ, ਜੈਤੂਨ ਦੇ ਤੇਲ ਜਾਂ ਬਦਾਮ ਰੋਗਨ ਨਾਲ ਮਾਲਿਸ਼ ਕਰੋ। ਜ਼ਿਆਦਾ ਲਾਭ ਹੋਵੇਗਾ।
- ਮਸਾਜ ਵੀ ਇੱਕ ਕਸਰਤ ਹੈ ਜੋ ਬਹੁਤ ਸਰਲ ਅਤੇ ਲਾਭਦਾਇਕ ਹੈ।
- ਮਾਲਿਸ਼ ਕਰਨ ਨਾਲ ਸਰੀਰ ‘ਚ ਗਰਮੀ ਪੈਦਾ ਹੁੰਦੀ ਹੈ ਜਿਸ ਕਾਰਨ ਖੂਨ ਪੂਰੇ ਸਰੀਰ ‘ਚ ਤੇਜ਼ੀ ਨਾਲ ਘੁੰਮਦਾ ਹੈ।
- ਜਦੋਂ ਬਲੱਡ ਫਲੋ ਤੇਜ਼ ਹੋਵੇਗਾ ਤਾਂ ਖੂਨ ਅਤੇ ਸਰੀਰ ‘ਚ ਮੌਜੂਦ ਗੰਦਗੀ, ਪਸੀਨਾ ਕਾਰਬਨ ਡਾਈਆਕਸਾਈਡ ਦੇ ਰੂਪ ‘ਚ ਬਾਹਰ ਨਿਕਲਦਾ ਹੈ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।
- ਮਸਾਜ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਕਿਨ ਅਤੇ ਚਿਹਰੇ ਦੀ ਰੰਗਤ ਨੂੰ ਨਿਖਾਰਦਾ ਹੈ ਅਤੇ ਸੁੰਦਰ ਚਮਕ ਪ੍ਰਦਾਨ ਕਰਦਾ ਹੈ।
- ਰੋਜ਼ਾਨਾ ਮਾਲਿਸ਼ ਕਰਨ ਨਾਲ ਕਦੇ ਵੀ ਕਬਜ਼ ਨਹੀਂ ਹੁੰਦੀ ਅਤੇ ਤਾਕਤ ਮਿਲਦੀ ਹੈ। ਪਾਚਨ ਸ਼ਕਤੀ ਤੇਜ਼ ਹੁੰਦੀ ਹੈ।
- ਜਿਹੜਾ ਵਿਅਕਤੀ ਆਪਣੇ ਸਿਰ ਦੀ ਮਾਲਿਸ਼ ਕਰਦਾ ਹੈ, ਉਸ ਦਾ ਦਿਮਾਗ ਵੀ ਤੇਜ਼ ਹੋ ਜਾਂਦਾ ਹੈ।
- ਜੇਕਰ ਕਿਸੇ ਵੀ ਛੋਟੇ ਜਾਂ ਵੱਡੇ ਅੰਗ ‘ਚ ਵਾਧਾ ਰੁਕ ਗਿਆ ਹੋਵੇ ਤਾਂ ਦਿਨ ‘ਚ ਤਿੰਨ ਵਾਰ ਮਾਲਿਸ਼ ਕਰਨ ਨਾਲ ਅੰਗਾਂ ਦਾ ਵਿਕਾਸ ਆਮ ਹੋ ਸਕਦਾ ਹੈ।
- ਸੱਟ ਲੱਗਣ ਦੀ ਸਥਿਤੀ ‘ਚ ਮਾਲਿਸ਼ ਕਰਨ ਨਾਲ ਸੋਜ ਨਹੀਂ ਹੁੰਦੀ।
- ਮਸਾਜ ਤੋਂ ਤੁਰੰਤ ਬਾਅਦ ਸਰੀਰ ਨੂੰ ਢੱਕ ਲਓ। ਬਹੁਤ ਜ਼ਿਆਦਾ ਹਵਾ ਨਾ ਲੱਗਣ ਦਿਓ।