ਗੁਜਰਾਤ ਬੀਜੇਪੀ ਨੇ ਆਪਣੇ ਸਾਬਕਾ ਬੁਲਾਰੇ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਹੈ।ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨਾਲ ਲਈ ਗਈ ਇੱਕ ਸੈਲਫੀ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਹੀ ਕਿਸ਼ਨ ਸਿੰਘ ਸੋਲੰਕੀ ਖਿਲਾਫ ਇਹ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਨੇਤਾ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਬੀਜੇਪੀ ਦੀ ਗੁਜਰਾਤ ਇਕਾਈ ਦੇ ਇੱਕ ਬਿਆਨ ਮੁਤਾਬਕ ਅਹਿਮਦਾਬਾਦ ਤੋਂ ਬੀਜੇਪੀ ਦੇ ਨੇਤਾ ਕਿਸ਼ਨ ਸਿੰਘ ਸੋਲੰਕੀ ਨੇ ਕਰੀਬ ਛੇ ਮਹੀਨੇ ਪਹਿਲਾਂ ਤੱਕ ਪਾਰਟੀ ਦੇ ਬੁਲਾਰੇ ਵਜੋਂ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਨੂੰ ਨੂੰ ਤਤਕਾਲ ਪ੍ਰਭਾਵ ਨਾਲ ਛੇ ਸਾਲਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਸੋਲੰਕੀ ਨੇ ਐਤਵਾਰ ਰਾਤ ਪੰਜਾਬ ਦੇ ਸੀ.ਐੱਮ. ਮਾਨ ਨਾਲ ਆਪਣੀ ਇੱਕ ਤਸਵੀਰ ਫੇਸਬੁਕ ਪੇਜ ‘ਤੇ ਸ਼ੇਅਰ ਕੀਤੀ ਸੀ, ਜਿਸ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ ਕਿ ‘ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਧੰਨਵਾਦ ਭਗਵੰਤ ਮਾਨ ਜੀ’
ਗੁਜਰਾਤ ਭਾਜਪਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਹਿਮਦਾਬਾਦ ਜ਼ਿਲ੍ਹੇ ਦੇ ਭਾਜਪਾ ਆਗੂ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਸੂਬਾ ਭਾਜਪਾ ਪ੍ਰਧਾਨ ਸੀ.ਆਰ. ਪਾਟਿਲ ਦੇ ਹੁਕਮਾਂ ’ਤੇ ਅੱਜ ਤੁਰੰਤ ਪ੍ਰਭਾਵ ਨਾਲ ਛੇ ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 6 ਸਾਲਾਂ ਮਾਸੂਮ ਦਾ ਵੱਢਿਆ ਗਲਾ, ਦੋਸ਼ੀ ਕਹਿੰਦੇ ਸੁਪਨੇ ‘ਚ ਮੰਗੀ ਸੀ ਬਲੀ
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਗੁਜਰਾਤ ਪਹੁੰਚੇ ਸਨ। ਇਸ ਦੌਰਾਨ ਭਾਜਪਾ ਬੁਲਾਰੇ ਨੇ ਭਗਵੰਤ ਮਾਨ ਨਾਲ ਸੈਲਫੀ ਲਈ ਸੀ, ਇਸ ਸੈਲਫੀ ਨੂੰ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: