ਕਪੂਰਥਲਾ ਵਿਚ ਆਮ ਆਦਮੀ ਪਾਰਟੀ ਵਿਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕਪੂਰਥਲਾ ਵਿਧਾਨ ਸਭਾ ਖੇਤਰ ਦੀ ਆਪ ਇੰਚਾਰਜ ਤੇ ਸਾਬਕਾ ਜੱਜ ਮੰਜੂ ਰਾਣਾ ਨੇ ਆਪਣੀ ਹੀ ਪਾਰਟੀ ਦੇ 3 ਨੇਤਾਵਾਂ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਲਰਫੁੱਲ ਸੈਕਸੁਅਲ ਰਿਮਾਰਕਸ ਪਾਸ ਕਰਨ ‘ਤੇ ਜਲੰਧਰ ‘ਚ FIR ਦਰਜ ਕਰਵਾਈ ਹੈ।
ਜਲੰਧਰ ਦੇ ਪੁਲਿਸ ਥਾਣਾ ਡਵੀਜ਼ਨ ਨੰਬਰ 5 ਨੂੰ ਦਿੱਤੀ ਸ਼ਿਕਾਇਤ ਵਿਚ ਮੰਜੂ ਰਾਣਾ ਨੇ ਦੋਸ਼ ਲਗਾਇਆ ਕਿ ‘ਆਪ’ ਨੇਤਾ ਕੰਵਰ ਇਕਬਾਲ, ਯਸ਼ਪਾਲ ਆਜ਼ਾਦ ਤੇ ਪਰਵਿੰਦਰ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ ‘ਤੇ ਉਨ੍ਹਾਂ ਖਿਲਾਫ ਕਲਰਫੁੱਲ ਸੈਕਸੁਅਲ ਰਿਮਾਰਕਸ ਪਾਸ ਕੀਤੇ ਹਨ। ਇਹੀ ਨਹੀਂ ‘ਆਪ’ ਆਗੂਆਂ ਨੇ ਉਨ੍ਹਾਂ ਨੂੰ ਫੋਨ ਕਾਲ ਕਰਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆੰ ਹਨ।
ਨਾਲ ਹੀ ਉੁਨ੍ਹਾਂ ਨੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਅਸ਼ਲੀਲ ਗਾਲ੍ਹਾਂ ਵੀ ਕੱਢੀਆਂ ਹਨ। ‘ਆਪ’ ਨੇਤਾ ਉਸ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਵਿਰੋਧੀਆਂ ਨਾਲ ਮਿਲ ਕੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉੁਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ। ਇਹ ਸਭ ਵਿਰੋਧੀਆਂ ਦੇ ਇਸ਼ਾਰੇ ‘ਤੇ ਹੋ ਰਿਹਾ ਹੈ। ਵ੍ਹਟਸਐਪ ਗਰੁੱਪ ਵਿਚ ਉਨ੍ਹਾਂ ਪ੍ਰਤੀ ਗਲਤ ਕੁਮੈਂਟ ਪਾਸ ਕਰਨਾ ਸਿੱਧੇ-ਸਿੱਧੇ ਕਿਸੇ ਔਰਤ ਦੀ ਇਜ਼ਤ ‘ਤੇ ਹਮਲਾ ਬੋਲਣ ਦੇ ਬਰਾਬਰ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਆਮ ਆਦਮੀ ਪਾਰਟੀ ਦੀ ਕਪੂਰਥਲਾ ਹਲਕਾ ਇੰਚਾਰਜ ਤੇ ਸਾਬਕਾ ਜੱਜ ਮੰਜੂ ਰਾਣਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਧਾਰਾ 354-ਏ, ਜਨਤਕ ਤੌਰ ‘ਤੇ ਗਲਤ ਭਾਸ਼ਾ ਤੇ ਅਸ਼ਲੀਲ ਸ਼ਬਦਾਂ ਦਾ ਇਸਤੇਮਾਲ ਕਰਨ ‘ਤੇ ਆਈਪੀਸੀ ਦੀ ਧਾਰਾ 294, ਇਲੈਕਟ੍ਰੋਨਿਕ ਇੰਸਟਰੂਮੈਂਟ, ਮੋਬਾਈਲ ਇੰਟਰਨੈੱਟ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲਈ ਆਈਪੀਸੀ ਦੀ ਧਾਰਾ 509 ਅਤੇ ਸ਼ਰੇਆਮ ਧਮਕੀਆਂ ਦੇਣ ‘ਤੇ ਆਈਪੀਸੀ ਦੀ ਧਾਰਾ 507, 507 ਅਤੇ ਇਹ ਸਾਰਾ ਕੁਝ ਇਕ ਸਾਜ਼ਿਸ਼ ਤਹਿਤ ਰਚ ਕੇ ਕਰਨ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 120ਬੀ ਵੀ ਲਗਾਈ ਗਈ ਹੈ। ‘ਆਪ’ ਨੇਤਾ ਦੀ ਸ਼ਿਕਾਇਤ ‘ਤੇ ਬੇਸ਼ੱਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਵੀ ‘ਆਪ ‘ ਨੇਤਾ ਦੀ ਗ੍ਰਿਫਤਾਰੀ ਨਹੀਂ ਕੀਤੀ ਹੈ।