ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਗਾਂਜੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਬਿਡੇਨ ਨੇ ਵੀਰਵਾਰ ਨੂੰ ਇੱਕ ਵੀਡੀਓ ਮੈਸੇਜ ਰਾਹੀਂ ਐਲਾਨ ਕੀਤਾ ਕਿ ਦੇਸ਼ ਦੀਆਂ ਸੰਘੀ ਜੇਲ੍ਹਾਂ ਵਿੱਚ ਗਾਂਜਾ ਪੀਣ ਅਤੇ ਰੱਖਣ ਦੇ ਦੋਸ਼ਾਂ ਵਿੱਚ ਬੰਦ ਸਾਰੇ ਲੋਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਰਾਸ਼ਟਰਪਤੀ ਚੋਣ ਦੇ ਪ੍ਰਚਾਰ ਦੌਰਾਨ ਇਹ ਵਾਅਦਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਸਿਰਫ਼ ਗਾਂਜਾ ਪੀਣ ਜਾਂ ਰੱਖਣ ਕਰਕੇ ਜੇਲ੍ਹ ਵਿੱਚ ਡੱਕਣਾ ਠੀਕ ਨਹੀਂ ਹੈ। ਗਾਂਜਾ ਰੱਖਣ ਦੇ ਦੋਸ਼ ਵਿੱਚ ਲੋਕਾਂ ਨੂੰ ਜੇਲ੍ਹਾਂ ਵਿੱਚ ਡਕ ਕੇ ਕਈ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ। ਗਾਂਜੇ ਰਖਣ ‘ਤੇ ਲਾਏ ਗਏ ਕ੍ਰਿਮਿਨਲ ਦੋਸ਼ਾਂ ਕਰਕੇ ਲੋਕਾਂ ਨੂੰ ਰੁਜ਼ਗਾਰ, ਘਰ ਅਤੇ ਪੜ੍ਹਾਈ-ਲਿਖਾਈ ਦੇ ਮੌਕੇ ਨਹੀਂ ਮਿਲ ਰਹੇ ਅਤੇ ਜਿੱਥੇ ਗੋਰੇ ਅਤੇ ਕਾਲੇ ਲੋਕ ਬਰਾਬਰ ਮਾਤਰਾ ਵਿੱਚ ਗਾਂਜੇ ਦੀ ਵਰਤੋਂ ਕਰਦੇ ਹਨ, ਉੱਥੇ ਕਾਲੇ ਲੋਕਾਂ ਨੂੰ ਇਸ ਮਾਮਲੇ ਵਿੱਚ ਗੋਰੇ ਲੋਕਾਂ ਨਾਲੋਂ ਵੱਧ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਸਜ਼ਾ ਦਿੱਤੀ ਜਾਂਦੀ ਹੈ।
ਬਿਡੇਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਗਾਂਜਾ ਰੱਖਣ ਦੇ ਸਾਰੇ ਸੰਘੀ ਦੋਸ਼ੀਆਂ ਨੂੰ ਮੁਆਫ ਕਰਦਾ ਹਾਂ। ਮੈਂ ਇਸ ਮਾਮਲੇ ਵਿੱਚ ਅਟਾਰਨੀ ਜਨਰਲ ਨੂੰ ਹਿਦਾਇਤਾਂ ਦੇ ਦਿੱਤੀਆਂ ਹਨ ਕਿ ਜਿਹੜੇ ਲੋਕ ਯੋਗ ਹੋਣ ਉਨ੍ਹਾਂਦੀ ਸਜ਼ਾ ਖਤਮ ਕਰਨ ਦੇ ਸਰਟੀਫਿਕੇਟ ਜਾਰੀ ਕੀਤੇ ਜਾਣ। ਮੇਰੇ ਇਸ ਐਕਸ਼ਨ ਨਾਲ ਹਜ਼ਾਰਾਂ ਅਜਿਹੇ ਲੋਕਾਂ ਨੂੰ ਮਦਦ ਮਿਲੇਗੀ ਜੋ ਗਾਂਜਾ ਰਖਣ ਦੇ ਦੋਸ਼ ਦੇ ਨਤੀਜੇ ਭੁਗਤ ਰਹੇ ਹਨ।
ਉਨ੍ਹਾਂ ਕਿਹਾ ਕਿ ਦੂਜਾ, ਮੈਂ ਸਾਰੇ ਰਾਜਾਂ ਦੇ ਰਾਜਪਾਲਾਂ ਨੂੰ ਅਜਿਹਾ ਕਰਨ ਦੀ ਸਲਾਹ ਦੇਵਾਂਗਾ,ਜਿਸ ਤਰ੍ਹਾਂ ਕਿਸੇ ਨੂੰ ਗਾਂਜਾ ਰੱਖਣ ਲਈ ਫੈਡਰਲ ਜੇਲ੍ਹ ਵਿੱਚ ਨਹੀਂ ਹੋਣਾ ਚਾਹੀਦਾ, ਉਸੇ ਤਰ੍ਹਾਂ ਕਿਸੇ ਨੂੰ ਸਥਾਨਕ ਜਾਂ ਰਾਜ ਜੇਲ੍ਹ ਵਿੱਚ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਫੈਸਲਾ, ਠੇਕੇ ‘ਤੇ ਕੰਮ ਕਰ ਰਹੇ 36,000 ਮੁਲਾਜ਼ਮ ਕੀਤੇ ਪੱਕੇ
ਬਿਡੇਨ ਨੇ ਕਿਹਾ ਕਿ ਤੀਜਾ ਮੈਂ ਹੈਲਥ ਐਂਡ ਹਿਊਮਨ ਸਰਵੀਸਿਜ਼ ਦੇ ਸੈਕਟਰੀ ਅਤੇ ਅਟਾਰਨੀ ਜਨਰਲ ਨੂੰ ਇਹ ਕਹਾਂਗਾ ਕਿ ਉਹ ਰਿਵਿਊ ਕਰੇ ਕਿ ਗਾਂਜਾ ਨੂੰ ਫੈਡਰਲ ਲਾਅ ਤਹਿਤ ਕਿਵੇਂ ਰਖਿਆ ਗਿਆ ਹੈ। ਇਹ ਕਲਾਸੀਫਿਕੇਸ਼ਨ ਸਭ ਤਂ ਖਤਰਨਾਕ ਸਬਸਟੈਂਸ ਲਈ ਹਨ ਜਿਸ ਵਿੱਚ ਹੈਰੋਇਨ ਅਤੇ LSD ਸ਼ਾਲਮ ਹਨ। ਫੇਂਟਾਨਿਲ ਤੇ ਮੇਥਮਫੇਟਾਮਾਇਨ ਵਰਗੇ ਡਰੱਗਸ ਵੀ ਇਸ ਨੂੰ ਕੈਟਾਗਰੀ ਤੋਂ ਹੇਠਾਂ ਕਲਾਸੀਫਾਈ ਕੀਤੇ ਜਾਂਦੇ ਹਨ।
ਬਿਡੇਨ ਨੇ ਇਹ ਵੀ ਕਿਹਾ ਕਿ ਗਾਂਜੇ ਦੀ ਖਪਤ ਅਤੇ ਕਬਜ਼ੇ ਬਾਰੇ ਫੈਡਰਲ ਅਤੇ ਰਾਜ ਦੇ ਕਾਨੂੰਨ ਬਦਲਣ ਦੇ ਬਾਵਜੂਦ, ਗੈਰ-ਕਾਨੂੰਨੀ ਖਰੀਦ, ਵੇਚਣ, ਮਾਰਕੀਟਿੰਗ ਅਤੇ ਅੰਡਰ ਏਜ ਵਿਕਰੀ ‘ਤੇ ਜ਼ਰੂਰੀ ਪਾਬੰਦੀਆਂ ਲਾਗੂ ਰਹਿਣੀਆਂ ਚਾਹੀਦੀਆਂ ਹਨ। ਬਿਡੇਨ ਨੇ ਕਿਹਾ ਕਿ ਗਾਂਜੇ ਪ੍ਰਤੀ ਸਾਡੀ ਗਲਤ ਅਪ੍ਰੋਚ ਕਰਕੇ ਬਹੁਤ ਸਾਰੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਹਨ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਗਲਤੀ ਨੂੰ ਸੁਧਾਰੀਏ।
ਵੀਡੀਓ ਲਈ ਕਲਿੱਕ ਕਰੋ -: