ਬੀਤੇ ਦਿਨੀਂ ਪਿੰਡ ਬਰਿਆਰ ਵਿਖੇ ਬੁੱਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਤੋਂ ਰੋਕਣ ਤੇ ਇਕ ਨੋਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਜੋ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਅੱਜ ਦਮ ਤੋੜ ਗਿਆ।ਬੇਗੋਵਾਲ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ ਰਾਹੀਂ ਪਰਮਜੀਤ ਕੌਰ ਪਤਨੀ ਦਲੇਰ ਸਿੰਘ ਵਾਸੀ ਮਹਿਮਦ ਪੁਰ ਨੇ ਦੱਸਿਆ ਕੇ ਮੇਰੇ ਪੇਕੇ ਪਿੰਡ ਬਰਿਆਰ ਹਨ ਅਤੇ ਮੇਰੇ ਮਾਤਾ ਦਲੀਪ ਕੌਰ ਅਤੇ ਪਿਤਾ ਸਰਦਾਰ ਸਿੰਘ ਦੀ ਕਾਫੀ ਸਮਾ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮੇਰੇ ਚਾਰ ਭਰਾ ਹਨ ਅਤੇ ਭੈਣ ਮੈਂ ਇਕੱਲੀ ਹੀ ਹੈ । ਸਭ ਤੋਂ ਵੱਡਾ ਭਰਾ ਜਗਤਾਰ ਸਿੰਘ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਤੋ ਛੋਟੀ ਮੈਂ ਹਾਂ ਅਤੇ ਮੇਰੇ ਤੋਂ ਛੋਟਾ ਜਗਦੀਪ ਸਿੰਘ ਹੈ ਜਿਸ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਇਸ ਤੋਂ ਛੋਟਾ ਬਲਦੀਪ ਸਿੰਘ ਅਤੇ ਇਸ ਤੋਂ ਛੋਟਾ ਸੇਠੀ ਹੈ ਜੋ ਇਸ ਵਕਤ ਆਪਣੇ ਪਰਿਵਾਰ ਸਮੇਤ ਵਿਦੇਸ਼ ਰਹਿੰਦਾ ਹੈ ਅਤੇ ਮੇਰਾ ਭਰਾ ਬਲਦੀਪ ਸਿੰਘ ਪੁੱਤਰ ਸਰਦਾਰ ਸਿੰਘ ਵਿਦੇਸ਼ ਗਿਆ ਸੀ ਜੋ ਅਰਸਾ ਕਰੀਬ 2 ਸਾਲਾਂ ਤੋਂ ਬੱਚਿਆਂ ਸਮੇਤ ਪਿੰਡ ਬਰਿਆਰ ਆਇਆ ਹੈ ਅਤੇ ਇਸ ਦੀ ਪਤਨੀ ਵਿਦੇਸ਼ ਹੀ ਹੈ ।
ਮਿਤੀ 3-10-22 ਨੂੰ ਮੇਰਾ ਭਰਾ ਪਿੰਡ ਦੀ ਦੁਕਾਨ ਤੋਂ ਕਰੀਬ 7.30 ਵਜੇ ਸ਼ਾਮ ਨੂੰ ਸਮਾਨ ਲਈ ਗਿਆ ਜਦ ਘਰ ਸਮਾਨ ਲੈ ਕਿ ਵਾਪਸ ਆਇਆ ਤਾਂ ਸਾਡੇ ਘਰ ਦੇ ਸਾਹਮਣੇ ਜਸਪ੍ਰੀਤ ਸਿੰਘ ਉਰਫ ਜੇਕਰ ਪੁੱਤਰ ਜਸਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਪੁਤਰ ਰਣਜੀਤ ਸਿੰਘ ਵਾਸੀਆਨ ਬਰਿਆਰ ਅਤੇ ਮਿਰਗੀ ਪੁਤਰ ਸਰਵਨ ਕੁਮਾਰ ਵਾਸੀ ਰਾਣੀ ਪਿੰਡ ਥਾਣਾ ਟਾਂਡਾ ਬੁਲੇਟ ਮੋਟਰ ਸਾਇਕਲ ਦੇ ਪਟਾਕੇ ਚਲਾ ਰਹੇ ਸੀ ਤਾ ਮੇਰੇ ਭਰਾ ਬਲਦੀਪ ਸਿੰਘ ਜੋ ਜਸਪ੍ਰੀਤ ਸਿੰਘ ਉਰਫ ਜੋਕਰ ਦੇ ਘਰ ਉਲਾਮਾ ਦੇਣ ਲਈ ਗਿਆ ਜਿਥੇ ਮਨਪ੍ਰੀਤ ਸਿੰਘ ਦਾ ਭਰਾ ਯੋਗਰਾਜ ਸਿੰਘ ਵੀ ਗਲੀ ਵਿੱਚ ਮੌਕਾ ‘ਤੇ ਆ ਗਿਆ ਅਤੇ ਇਹਨੇ ਨੂੰ ਜਸਪ੍ਰੀਤ ਸਿੰਘ ਦੀ ਮਾਤਾ ਸਤਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਅਤੇ ਸੁਰਿੰਦਰ ਕੌਰ ਪਤਨੀ ਰਣਜੀਤ ਸਿੰਘ ਵੀ ਮੌਕਾ ‘ਤੇ ਆ ਗਈ ਸੀ ਤਾਂ ਸਤਵਿੰਦਰ ਕੌਰ ਅਤੇ ਸੁਰਿੰਦਰ ਕੌਰ ਨੇ ਲਲਕਾਰਾ ਮਾਰਿਆ ਕਿ ਇਹ ਸਾਡੇ ਮੁੰਡਿਆ ਨੂੰ ਬੋਲਟ ਮੋਟਰ ਸਾਇਕਲ ਤੋਂ ਪਟਾਕੇ ਮਾਰਨ ਤੋਂ ਰੋਕਦਾ ਹੈ ਇਸ ਨੂੰ ਮਜ਼ਾ ਚਖਾ ਦਿਉ ਜੋ ਇਤਨੀ ਗੱਲ ਕਹਿਣ ਦੀ ਦੇਰ ਸੀ ਤਾਂ ਉਕਤ ਲੜਕਿਆਂ ਨੇ ਜਸਪ੍ਰੀਤ ਸਿੰਘ ਦੇ ਘੋਰੇ ਡੰਡੇ ਸੋਟੇ ਅਤੇ ਤੇਜਧਾਰ ਹਥਿਆਰ ਲਿਆ ਕਿ ਮੇਰੇ ਭਰਾ ਨੂੰ ਕੁਟਨਾ ਮਾਰਨਾ ਸ਼ੁਰੂ ਕਰ ਦਿਤਾ।
ਮੇਰੇ ਭਰਾ ਬਲਦੀਪ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਸੀ ਅਤੇ ਇਹ ਸਾਰਾ ਵਾਕਿਆ ਮਲਕੀਤ ਸਿੰਘ ਪੁੱਤਰ ਅਰਜਨ ਸਿੰਘ ਬਲਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀਆਨ ਬਰਿਆਰ ਵੱਲੋਂ ਆਪਣੇ ਅੱਖੀਂ ਵੇਖਿਆ ਹੈ ਅਤੇ ਸਵਾਰੀ ਦਾ ਪ੍ਰਬੰਧ ਕਰਕੇ ਮੇਰੇ ਭਰਾ ਨੂੰ ਬਲਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਰਿਆਰ ਨੇ ਪਰਮਜੀਤ ਹਸਪਤਾਲ ਬੇਗੋਵਾਲ ਦਾਖਲ ਕਰਵਾਇਆ ਜੋ ਡਾਕਟਰ ਸਾਹਿਬ ਨੇ ਕਿਹਾ ਕਿ ਇਸ ਦੀ ਸੀ ਟੀ ਸਕੈਨਿੰਗ ਕਰਵਾ ਕਿ ਲਿਆਉ ਅਤੇ ਫਿਰ ਸੀ ਟੀ ਸਕੈਨ ਕਰਵਾ ਕਿ ਹਸਪਤਾਲ ਆ ਗਏ ਸੀ ਫਿਰ ਮਿਤੀ 4-10-22 ਨੂੰ ਡਾਕਟਰ ਸਾਹਿਬ ਨੇ ਮੇਰੇ ਭਰਾ ਨੂੰ ਜਲੰਧਰ ਦਾ ਰੈਫਰ ਕਰ ਦਿਤਾ ਸੀ ਜਿਥੇ ਅਸੀਂ ਆਪਣੇ ਭਰਾ ਨੂੰ ਮਕਸੂਦਾ ਜਲੰਧਰ ਹਸਪਤਾਲ ਲੈ ਕਿ ਗਏ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮਿਤੀ 5-10-22 ਨੂੰ ਡਾਕਟਰਾਂ ਵੱਲ ਬਾਂਹ ਦਾ ਅਪਰੇਸ਼ਨ ਕਰਕੇ ਰਾਡਾਂ ਪਾਈਆਂ ਸੀ ਅਤੇ ਮਿਤੀ 8-10-22 ਨੂੰ ਮੇਰੇ ਭਰਾ ਦੇ ਜਬਾੜੇ ਦਾ ਅਪਰੇਸ਼ਨ ਕਰਨਾ ਸੀ ਤੇ ਮਿਤੀ 6-10-22 ਨੂੰ ਅਸੀਂ ਆਪਣੇ ਭਰਾ ਨੂੰ ਘਰ ਲੈ ਆਏ ਸੀ ਜੋ ਅੱਜ ਮੇਰਾ ਭਰਾ ਕਾਫੀ ਤੰਗ ਹੋ ਗਿਆ ਸੀ ਤਾਂ ਅਸੀ ਆਪਣੇ ਭਰਾ ਨੂੰ ਜਲੰਧਰ ਹਸਪਤਾਲ ਲੈ ਕਿ ਗਏ ਸੀ ਜਿਥੇ ਡਾਕਟਰਾਂ ਵੱਲੋਂ ਮੇਰੇ ਭਰਾ ਬਲਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਬੇਗੋਵਾਲ ਪੁਲਿਸ ਵੱਲੋਂ ਮ੍ਰਿਤਕ ਦੀ ਭੈਣ ਪਰਮਜੀਤ ਕੌਰ ਦੇ ਬਿਆਨਾਂ ਤੇ ਉਕਤ 6 ਦੋਸ਼ੀਆਂ ਖਿਲਾਫ ਜੇਰੇ ਧਾਰਾ 302 ,148,149 ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।