ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ 70ਵੇਂ ਜਨਮ ਦਿਨ ‘ਤੇ ਯੂਕ੍ਰੇਨ ਯੁੱਧ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਖਿਲਾਫ ਮੀਮਜ਼ ਦਾ ਹੜ੍ਹ ਆਇਆ ਹੋਇਆ ਹੈ। ਪੁਤਿਨ ਦੀਆਂ ਤਸਵੀਰਾਂ ਅਤੇ ਮੈਸੇਜ ਕਾਫੀ ਵਾਇਰਲ ਹੋ ਰਹੇ ਹਨ।
ਯੂਕ੍ਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਦੇ ਸਲਾਹਕਾਰ ਅਤੇ ਸਾਬਕਾ ਉਪ ਮੰਤਰੀ, ਐਂਟੋਨ ਯੂਰੀਓਵਿਚ ਹੇਰਾਸ਼ਚੇਂਕੋ ਨੇ ਟਵਿੱਟਰ ‘ਤੇ ਲਿਖਿਆ ਕਿ ਇਹ ਸੱਚਮੁੱਚ ਅਣਉਚਿਤ ਹੈ – ਇੱਕ ਖੂਨੀ ਪਾਗਲ ਆਪਣੇ ਮਹਿਲਾਂ ਵਿੱਚ ਆਪਣਾ 70ਵਾਂ ਜਨਮਦਿਨ ਮਨਾ ਰਿਹਾ ਹੈ। ਤੁਸੀਂ ਉਸ ਲਈ ਕੀ ਕਾਮਨਾ ਕਰੋਗੇ? ਯੂਕ੍ਰੇਨ ਦੇ ਰੱਖਿਆ ਮੰਤਰੀ ਨੇ ਕਿਹਾ, “ਸਾਡਾ ਰਾਸ਼ਟਰਪਤੀ ਆਪਣੀ ਫੌਜ ਦੇ ਨਾਲ ਹੈ ਅਤੇ ਤੁਹਾਡਾ ਨੇਤਾ ਕਿੱਥੇ ਹੈ?” ਯੂਕ੍ਰੇਨ ਦੀ ਰੱਖਿਆ ਰਿਪੋਰਟਰ ਇਲਿਆ ਪੋਨੋਮਾਰੇਂਕੋ ਨੇ ਟਵੀਟ ‘ਤੇ ਬਦੁਆ ਦਿੰਦੇ ਲਿਖਿਆ, “ਉਮੀਦ ਹੈ, ਰੂਸੀ ਤਾਨਾਸ਼ਾਹ ਵਜੋਂ ਅੱਜ ਪੁਤਿਨ ਦਾ ਆਖ਼ਰੀ ਜਨਮ ਦਿਨ ਹੈ।”
ਵੀਡੀਓ ਲਈ ਕਲਿੱਕ ਕਰੋ -: