ਮੋਹਾਲੀ ਵਿਖੇ ਪੁਲਿਸ ਹੈੱਡਕੁਆਰਟਰ ‘ਤੇ 9 ਮਈ ਨੂੰ ਹੋਏ ਆਰਪੀਜੀ ਹਮਲਾ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇਕ ਨਾਬਾਲਗ ਮਾਸਟਰਮਾਈਂਡ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ISI ਨੇ ਉਸ ਨੂੰ ਅਤੇ ਉਸ ਦੇ ਸਾਥੀ ਨੂੰ ਹਮਲੇ ਲਈ 10 ਲੱਖ ਰੁਪਏ ਭੇਜੇ ਸਨ। ਦੋਸ਼ੀ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਸਾਥੀ ਨੇ ਹਮਲੇ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਦੋ ਬਾਹੂਬਲੀ ਨੇਤਾਵਾਂ ਦੇ ਘਰ ਸ਼ਰਨ ਲਈ ਸੀ। ਬਾਹੂਬਲੀ ਦੇ ਇਨ੍ਹਾਂ ਨਾਬਾਲਗ ਮੁਲਜ਼ਮਾਂ ਵਿੱਚੋਂ ਇੱਕ PSO ਵੀ ਰਹਿ ਚੁੱਕਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਨੇ ਵੀ ਇਨ੍ਹਾਂ ਬਾਹੂਬਲੀ ਲੀਡਰਾਂ ਦੀ ਸ਼ਰਨ ਲਈ ਸੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਤਲਾਸ਼ੀ ਮੁਹਿੰਮ ਲਈ ਬਾਹੂਬਲੀ ਨੇਤਾ ਦੇ ਘਰ ਵੀ ਗਈ, ਜਿਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਕਾਨੂੰਨੀ ਨੋਟਿਸ ਵੀ ਦਿੱਤਾ ਗਿਆ। ਪਿਛਲੇ ਦਿਨੀਂ ਸਪੈਸ਼ਲ ਸੈੱਲ ਨੇ ਅਯੁੱਧਿਆ ‘ਚ ਬਾਹੂਬਲੀ ਨੇਤਾ ਤੋਂ ਵੀ ਪੁੱਛਗਿੱਛ ਕੀਤੀ ਸੀ। ਇੱਕ ਵਾਰ ਫਿਰ ਬਾਹੂਬਲੀ ਲੀਡਰ ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਜਾਵੇਗਾ। ਮੁਲਜ਼ਮਾਂ ਨੇ ਕਬੂਲ ਕੀਤਾ ਕਿ ਮੋਹਾਲੀ RPG ਅਟੈਕ ਕੇਸ ਦੇ ਇੱਕ ਹੋਰ ਭਗੌੜੇ ਮਾਸਟਰਮਾਈਂਡ ਦੀਪਕ ਸਰਖਪੁਰ ਨੇ ਨਾਬਾਲਗ ਨੂੰ ਲਾਰੈਂਸ ਗੈਂਗ ਨਾਲ ਮਿਲਵਾਇਆ ਸੀ।
ਦੱਸਿਆ ਗਿਆ ਹੈ ਕਿ ਦੀਪਕ ਸੁਰਖਪੁਰ ਨੇ ਖੁਦ ਯੂਪੀ ਦੇ ਇਕ ਬਾਹੂਬਲੀ ਨੇਤਾ ਦੇ ਫਾਰਮ ਹਾਊਸ ‘ਚ ਕਈ ਮਹੀਨਿਆਂ ਤੋਂ ਸ਼ਰਨ ਲਈ ਸੀ। ਪੁੱਛ-ਗਿੱਛ ਦੌਰਾਨ ਨਾਬਾਲਗ ਦੋਸ਼ੀ ਨੇ ਦੱਸਿਆ ਕਿ ਉਸ ਨੂੰ ਹਾਈ-ਪ੍ਰੋਫਾਈਲ ਹੱਤਿਆਵਾਂ ਕਰਕੇ ਦਿੱਲੀ ਵਿਚ ਆਪਣੀ ਸਰਦਾਰੀ ਕਾਇਮ ਰੱਖਣ ਅਤੇ ਹੋਰ ਗਰੋਹਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਅਤੇ ਦਿੱਲੀ ਵਿਚ ਅਸ਼ਾਂਤੀ ਪੈਦਾ ਕਰਨ ਦਾ ਕੰਮ ਦਿੱਤਾ ਗਿਆ ਸੀ। ਦਿੱਲੀ ਪੁਲਿਸ ਦੀ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਯੂਪੀ, ਬਿਹਾਰ ਅਤੇ ਝਾਰਖੰਡ ਦੇ ਬਾਹੂਬਲੀ ਨੇਤਾਵਾਂ ਨਾਲ ਹੱਥ ਮਿਲਾਇਆ ਹੋਇਆ ਹੈ, ਤਾਂ ਜੋ ਹੌਲੀ-ਹੌਲੀ ਉਹ ਭਾਰਤ ਦੇ ਕਈ ਵੱਡੇ ਰਾਜਾਂ ‘ਚ ਆਪਣਾ ਕ੍ਰਾਈਮ ਸਿੰਡੀਕੇਟ ਫੈਲਾ ਸਕੇ।
ਇਹ ਵੀ ਪੜ੍ਹੋ : ‘ਕਮਲ’ ਦਾ ਸਫਾਇਆ ਕਰਨ ਲਈ ‘ਝਾੜੂ’ ਹੂੰਝੇਗਾ ‘ਚਿੱਕੜ’- ਗੁਜਰਾਤ ‘ਚ ਬੋਲੇ CM ਮਾਨ
ਦੱਸ ਦੇਈਏ ਕਿ 9 ਮਈ ਨੂੰ ਦਿੱਲੀ ਪੁਲਿਸ ਨੇ ਮੋਹਾਲੀ ਵਿੱਚ ਪੰਜਾਬ ਪੁਲਿਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ ਦੇ ਸਬੰਧ ਵਿੱਚ ਇੱਕ ਨਾਬਾਲਗ ਸਮੇਤ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਨਾਬਾਲਗ ਨੂੰ ਅਭਿਨੇਤਾ ਸਲਮਾਨ ਖਾਨ ਨੂੰ “ਖ਼ਤਮ” ਕਰਨ ਦਾ ਕੰਮ ਵੀ ਸੌਂਪਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਨਾਬਾਲਗ ਤੋਂ ਇਲਾਵਾ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 4 ਅਗਸਤ ਨੂੰ ਅਰਸ਼ਦੀਪ ਸਿੰਘ ਨਾਮੀਂ ਇੱਕ ਮੁਲਜ਼ਮ ਨੂੰ ਹਰਿਆਣਾ ਵਿੱਚ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਬਰਾਮਦਗੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਸੀ। ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸਿੰਡੀਕੇਟ ਨੇ ਨਾਬਾਲੀ ਨੂੰ ਅਭਿਨੇਤਾ ਸਲਮਾਨ ਖਾਨ ਦੇ ਨਾਲ ਦੀਪਕ ਸੁਰਕਪੁਰ (ਜੋ ਫਰਾਰ ਹੈ) ਅਤੇ ਮੋਨੂੰ ਡਾਗਰ (ਜੋ ਕਿ ਜੇਲ ਵਿੱਚ ਹੈ) ਨੂੰ “ਖਤਮ” ਕਰਨ ਦਾ ਕੰਮ ਸੌਂਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: