ਕੇਰਲ ‘ਚ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਧਰਤੀ ਦਾ ਰੱਬ ਅਖਵਾਉਣ ਵਾਲੇ ਡਾਕਟਰਾਂ ਦੀ ਲਾਪਰਵਾਹੀ ਕਰਕੇ ਕੇਰਲ ਦੀ ਇੱਕ ਔਰਤ ਪਿਛਲੇ ਪੰਜ ਸਾਲਾਂ ਤੋਂ ਦਰਦ ਨਾਲ ਜਿਊਣ ਲਈ ਮਜਬੂਰ ਹੈ। ਆਪ੍ਰੇਸ਼ਨ ਤੋਂ ਬਾਅਦ ਔਰਤ ਦੇ ਪੇਟ ‘ਚੋਂ ਇਕ ਫੋਰਸੇਪ (ਆਪ੍ਰੇਸ਼ਨ ‘ਚ ਵਰਤੀ ਜਾਂਦੀ ਧਾਤੂ ਦੀ ਕੈਂਚੀ) ਕੱਢੀ ਗਈ, ਜੋ ਪੰਜ ਸਾਲ ਪਹਿਲਾਂ ਕੀਤੇ ਗਏ ਆਪਰੇਸ਼ਨ ਦੌਰਾਨ ਡਾਕਟਰਾਂ ਦੀ ਅਣਗਹਿਲੀ ਕਾਰਨ ਪੇਟ ‘ਚ ਹੀ ਰਹਿ ਗਈ ਸੀ।
ਔਰਤ ਦਾ ਨਾਂ ਹਰਸ਼ੀਨਾ ਦੱਸਿਆ ਜਾ ਰਿਹਾ ਹੈ। ਉਹ ਕੇਰਲ ਦੇ ਕੋਝੀਕੋਡ ਦੀ ਰਹਿਣ ਵਾਲੀ ਹੈ। ਦੱਸਿਆ ਜਾਂਦਾ ਹੈ ਕਿ ਹਰਸ਼ੀਨਾ ਦਾ 5 ਸਾਲ ਪਹਿਲਾਂ ਯਾਨੀ ਸਾਲ 2017 ‘ਚ ਕਿਸੇ ਪ੍ਰੇਸ਼ਾਨੀ ਕਾਰਨ ਇਕ ਨਿੱਜੀ ਹਸਪਤਾਲ ‘ਚ ਦੋ ਵਾਰ ਪੇਟ ਦਾ ਆਪਰੇਸ਼ਨ ਹੋਇਆ ਸੀ। ਇਸ ਤੋਂ ਬਾਅਦ 2017 ਵਿੱਚ ਹੀ ਕੋਝੀਕੋਡ ਮੈਡੀਕਲ ਕਾਲਜ ਵਿੱਚ ਇੱਕ ਹੋਰ ਆਪਰੇਸ਼ਨ ਕੀਤਾ ਗਿਆ ਸੀ।
ਦੂਜੇ ਆਪ੍ਰੇਸ਼ਨ ਤੋਂ ਬਾਅਦ ਵੀ ਹਰਸ਼ੀਨਾ ਦਾ ਦਰਦ ਘੱਟ ਨਹੀਂ ਹੋਇਆ। ਕਾਫੀ ਦੇਰ ਬਾਅਦ ਵੀ ਉਸ ਦੇ ਢਿੱਡ ‘ਚ ਦਰਦ ਸੀ। ਡਾਕਟਰ ਹਰਸ਼ੀਨਾ ਦੇ ਦਰਦ ਦਾ ਕਾਰਨ ਨਹੀਂ ਸਮਝ ਸਕੇ। ਡਾਕਟਰਾਂ ਨੇ ਉਸ ਨੂੰ ਬਹੁਤ ਸਾਰੀਆਂ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਪਰ ਸਾਰੀਆਂ ਦਵਾਈਆਂ ਉਸ ਨੂੰ ਦਰਦ ਤੋਂ ਰਾਹਤ ਦਿਵਾਉਣ ਵਿਚ ਬੇਅਸਰ ਸਾਬਤ ਹੋ ਰਹੀਆਂ ਸਨ।
ਹੁਣ ਸਤੰਬਰ 2022 ਤੱਕ ਜਦੋਂ ਦਰਦ ਅਸਹਿ ਹੋ ਗਿਆ, ਹਰਸ਼ੀਨਾ ਜਾਂਚ ਲਈ ਪ੍ਰਾਈਵੇਟ ਡਾਕਟਰਾਂ ਕੋਲ ਪਹੁੰਚ ਗਈ। ਹਰਸ਼ੀਨਾ ਅਤੇ ਡਾਕਟਰਾਂ ਨੂੰ ਸ਼ੱਕ ਸੀ ਕਿ ਸ਼ਾਇਦ ਉਸ ਦੇ ਪੇਟ ਵਿਚ ਪੱਥਰੀ ਹੈ, ਜਿਸ ਕਾਰਨ ਦਰਦ ਹੋ ਰਿਹਾ ਹੈ ਪਰ ਜਦੋਂ ਸੀਟੀ ਸਕੈਨ ਦੀ ਰਿਪੋਰਟ ਆਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ : ਜੁਲੂਸ ‘ਚ ਵੱਡਾ ਹਾਦਸਾ, ਝਾਂਕੀ ਦਾ ਪਾਈਪ ਹਾਈਟੈਂਸ਼ਨ ਤਾਰਾਂ ‘ਚ ਟਕਰਾਇਆ, 20 ਸਕਿੰਟਾਂ ‘ਚ 6 ਮੌਤਾਂ
ਮਹਿਲਾ ਦੀ ਪੰਜ ਸਾਲ ਪਹਿਲਾਂ ਕੋਝੀਕੋਡ ਮੈਡੀਕਲ ਕਾਲਜ ਵਿੱਚ ਸਰਜਰੀ ਹੋਈ ਸੀ। ਕਥਿਤ ਤੌਰ ‘ਤੇ ਕੋਝੀਕੋਡ ਦੇ ਮੈਡੀਕਲ ਡਾਕਟਰਾਂ ਨੇ ਉਸੇ ਸਰਜਰੀ ਦੌਰਾਨ ਲਾਪਰਵਾਹੀ ਨਾਲ ਇੱਕ ਫੋਰਸੇਪ ਛੱਡ ਦਿੱਤੀ ਸੀ। ਇਸ ਕਾਰਨ ਉਸ ਦੇ ਪੇਟ ਵਿੱਚ ਗੰਭੀਰ ਇਨਫੈਕਸ਼ਨ ਹੋ ਗਿਆ। ਜਦੋਂ ਉਹ ਕੋਝੀਕੋਡ ਮੈਡੀਕਲ ਕਾਲਜ ਵਿੱਚ ਇਹ ਜਾਣ ਕੇ ਵਾਪਸ ਆਈ ਤਾਂ ਡਾਕਟਰਾਂ ਨੇ ਜਲਦਬਾਜ਼ੀ ਵਿੱਚ ਔਰਤ ਦੀ ਚੌਥੀ ਸਰਜਰੀ ਕਰਕੇ ਇਸ ਨੂੰ ਬਾਹਰ ਕੱਢ ਲਿਆ। ਔਰਤ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਹੁਣ ਔਰਤ ਨੇ ਇਸ ਮਾਮਲੇ ਦੀ ਸ਼ਿਕਾਇਤ ਸੂਬੇ ਦੇ ਸਿਹਤ ਮੰਤਰੀ ਨੂੰ ਕੀਤੀ ਹੈ। ਇੱਥੇ ਕੋਝੀਕੋਡ ਹਸਪਤਾਲ ਨੇ ਵੀ ਜਾਂਚ ਦੇ ਆਦੇਸ਼ ਦਿੱਤੇ ਹਨ। ਰਿਪੋਰਟਾਂ ਮੁਤਾਬਕ ਕੋਝੀਕੋਡ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਈਵੀ ਗੋਪੀ ਨੇ ਇਸ ਮਾਮਲੇ ‘ਤੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਔਰਤ ਸਾਡੇ ਇਥੇ ਸਰਜਰੀ ਤੋਂ ਬਾਅਦ ਦੋ ਵਾਰ ਨਿੱਜੀ ਹਸਪਤਾਲ ਵਿੱਚ ਆਪ੍ਰੇਸ਼ਨ ਕਰਵਾ ਚੁੱਕੀ ਸੀ। ਸ਼ੁਰੂਆਤੀ ਜਾਂਚ ਵਿੱਚ ਕੋਈ ਵੀ ਸਰਜਰੀ ਇਕਵਿਪਮੈਂਟ ਗਾਇਬ ਨਹੀਂ ਹੋਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: