ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਦੇਸ-ਵਿਦੇਸ਼ਾਂ ‘ਚ ਵੱਸਦੀਆਂ ਸਾਰੀਆਂ ਧੀਆਂ ਨੂੰ ਮੁਕਾਬਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਧੀ ਜੰਮਦੀ ਨਹੀਂ ਧੀ ਦੀ ਦਾਤ ਮਿਲਦੀ ਹੈ। ਆਓ ਇਕੱਠੇ ਹੋ ਕੇ ਪ੍ਰਣ ਕਰੀਏ… ਸਮਾਜ ‘ਚੋਂ ਬੁਰਾਈਆਂ ਨੂੰ ਤਿਆਗ ਕੇ ਸਾਡੀਆਂ ਬੱਚੀਆਂ ਲਈ ਇੱਕ ਸੋਹਣਾ-ਸੁਰੱਖਿਆ ਸੰਸਾਰ ਸਿਰਜੀਏ…।
ਦੱਸ ਦੇਈਏ ਕਿ ਅੰਤਰਰਾਸ਼ਟਰੀ ਬਾਲੜੀ ਦਿਵਸ ਅੰਤਰਰਾਸ਼ਟਰੀ ਸੰਸਥਾ ਯੂਨੀਸੈਫ ਦੁਆਰਾ ਹਰ ਸਾਲ 11 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ ਸਾਲ 2012 ਵਿੱਚ ਮਨਾਇਆ ਗਿਆ।
ਬਾਲੜੀਆਂ ਨੂੰ ਦੁਨੀਆ ਭਰ ਵਿੱਚ ਮੁੱਦਤ ਤੋਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਾਲੜੀ ਦਿਵਸ ਨਾਲ ਜੁੜੇ ਮੁੱਖ ਮੁੱਦੇ ਸਕੂਲ ਛੱਡਣਾ ਸੰਕਟ, ਜਬਰ ਜਨਾਹ ਦਾ ਚਲਣ, ਬਾਲੜੀ ਵਿਆਹ, ਲਿੰਗ ਆਧਾਰਿਤ ਸ਼ੋਸ਼ਣ ਤੇ ਹਿੰਸਾ, ਬਾਲੜੀਆਂ ਦੀ ਵਿੱਦਿਆ ਸਮੱਸਿਆ ਸ਼ਾਮਿਲ ਹਨ।
19, 2011 ਦਸੰਬਰ ਨੂੰ ਯੂਨਾਈਟਿਡ ਨੇਸ਼ਨ ਜਨਰਲ ਅਸੈਬਲੀ ਨੇ 11, 2012 ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ। ਇਸ ਮਤੇ ਮੁਤਾਬਕ ਹੇਠ ਬਾਲੜੀਆਂ ਨਾਲ ਜੁੜੇ ਮੁੱਖ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਵੱਖ-ਵੱਖ ਤਰੀਕਿਆਂ ਰਾਹੀਂ ਉਪਰਾਲੇ ਕਰਨ ਤੇ ਜੋਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਮਗਰਮੱਛ ਬਾਬੀਆ ਦਾ ਦੇਹਾਂਤ, 70 ਸਾਲਾਂ ਤੋਂ ਕਰ ਰਿਹਾ ਸੀ ਮੰਦਰ ਦੀ ਰਖਵਾਲੀ
ਅੰਤਰਰਾਸ਼ਟਰੀ ਬਾਲੜੀ ਦਿਵਸ ਦੀ ਪਹਿਲਕਦਮੀ ਪਲਾਨ ਇੰਟਰਨੈਸ਼ਨਲ, ਇੱਕ ਗੈਰ-ਸਰਕਾਰੀ ਸੰਸਥਾ ਜੋ ਕਿ ਦੁਨੀਆ ਭਰ ਵਿੱਚ ਕੰਮ ਕਰਦੀ ਹੈ, ਦੇ ਇੱਕ ਪ੍ਰੋਜੈਕਟ ਵਜੋਂ ਸ਼ੁਰੂ ਹੋਈ। ਅੰਤਰਰਾਸ਼ਟਰੀ ਦਿਵਸ ਮਨਾਉਣ ਦਾ ਵਿਚਾਰ ਪਲਾਨ ਇੰਟਰਨੈਸ਼ਨਲ ਦੀ ਕਿਉਂਕਿ ‘ਮੈਂ ਇੱਕ ਕੁੜੀ ਹਾਂ’ ਮੁਹਿੰਮ ਤੋਂ ਪੈਦਾ ਹੋਇਆ, ਜੋ ਵਿਸ਼ਵ ਪੱਧਰ ‘ਤੇ ਅਤੇ ਖਾਸ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਲੜਕੀਆਂ ਦੇ ਪਾਲਣ-ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: