ਉਡਣ ਵਾਲੀ ਕਾਰ ਜਾਂ ਫਲਾਇੰਗ ਕਾਰ ਦੀ ਲੰਮੇ ਸਮੇਂ ਤੋਂ ਚਰਚਾ ਹੁੰਦੀ ਰਹੀ ਹੈ। ਵਧਦੀ ਆਬਾਦੀ ਤੇ ਵਾਹਨਾਂ ਦੀ ਵਜ੍ਹਾ ਨਾਲ ਸੜਕ ‘ਤੇ ਵਧਣ ਵਾਲੇ ਦਬਾਅ ਦੇ ਚੱਲਦੇ ਲੋਕ ਇਸ ਤਰ੍ਹਾਂ ਦੀ ਵ੍ਹੀਕਲ ਦੇ ਮਾਰਕੀਟ ਵਿਚ ਆਉਣ ਦੀ ਉਮੀਦ ਕਰ ਰਹੇ ਸਨ। ਹੁਣ ਇਹ ਸੁਪਨਾ ਸਾਕਾਰ ਹੁੰਦਾ ਦਿਖ ਰਿਹਾ ਹੈ।
ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਚੀਨ ਦੀ ਕੰਪਨੀ Xpeng Inc. ਵੱਲੋਂ ਬਣਾਈ ਉਡਣ ਵਾਲੀ ਕਾਰ ਨੇ ਦੁਬਈ ਵਿਚ ਪਹਿਲੀ ਵਾਰ ਜਨਤਕ ਤੌਰ ‘ਤੇ ਉਡਾਣ ਭਰੀ। ਇਹ ਡਿਵੈਲਪਮੈਂਟ ਕਾਫੀ ਅਹਿਮ ਹੈ ਕਿਉਂਕਿ ਕੰਪਨੀ ਇੰਟਰਨੈਸ਼ਨਲ ਮਾਰਕੀਟ ਵਿਚ ਇਸ ਇਲੈਕਟ੍ਰਿਕ ਏਅਰਕ੍ਰਾਫਟ ਨੂੰ ਲਾਂਚ ਕਰਨ ਦੀ ਤਿਆਰੀ ਵਿਚ ਹੈ।
ਦੁਬਈ ਵਿਚ ਚਾਲਕਰਹਿਤ ਇਲੈਕਟ੍ਰਿਕ ਏਅਰਕ੍ਰਾਫਟ ਨੇ 90 ਮਿੰਟ ਤੱਕ ਉਡਾਣ ਭਰੀ। ਉਡਣ ਵਾਲੀ ਕਾਰ ਬਣਾਉਣ ਵਾਲੀ ਕੰਪਨੀ ਨੇ ਇਸ ਜਨਤਕ ਫਲਾਈਟ ਨੂੰ ਅਗਲੀ ਪੀੜ੍ਹੀ ਦੀ ਉਡਣ ਵਾਲੀਆਂ ਕਾਰਾਂ ਲਈ ਮਹੱਤਵਪੂਰਨ ਬੇਸ ਕਰਾਰ ਦਿੱਤਾ।
Xpeng Aeroht ਦੇ ਜਨਰਲ ਮੈਨੇਜਰ ਮਿਨਗੁਆਨ ਨੇ ਕਿਹਾ ਕਿ ਅਸੀਂ ਹੌਲੀ-ਹੌਲੀ ਇੰਟਰਨੈਸ਼ਨਲ ਮਾਰਕੀਟ ਵਲ ਵਧ ਰਹੇ ਹਾਂ। ਉਨ੍ਹਾਂ ਨੇ ਇਸ ਟ੍ਰਾਇਲ ਲਈ ਦੁਬਈ ਨੂੰ ਚੁਣੇ ਜਾਣ ਦੀ ਵਜ੍ਹਾ ਵੀ ਦੱਸੀ ਹੈ। ਉਨ੍ਹਾਂ ਕਿਹਾ ਕਿ ਦੁਬਈ ਇਸ ਲਈ ਚੁਣਿਆ ਕਿਉਂਕਿ ਦੁਬਈ ਦੁਨੀਆ ਦਾ ਸਭ ਤੋਂ ਇਨੋਵੇਟਿਵ ਸ਼ਹਿਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਟੈਕਨਾਲੋਜੀ ਜ਼ਰੀਏ ਆਉਣ ਵਾਲੇ ਸਮੇਂ ਵਿਚ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚ ਆਸਾਨੀ ਨਾਲ ਯਾਤਰੀ ਕੀਤੀ ਜਾ ਸਕੇਗੀ। ਇਸ ਜ਼ਰੀਏ ਸੜਕ ਦੇ ਗੱਡਿਆਂ ਦੇ ਨਾਲ-ਨਾਲ ਸੜਕਾਂ ‘ਤੇ ਲੱਗਣ ਵਾਲੇ ਜਾਮ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਇਸ ਕਾਰ ਜ਼ਰੀਏ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀ ਉਡਾਣ ਭਰ ਸਕੇਗਾ।