8 ਮਹੀਨੇ ਦੀ ਮਾਸੂਮ ਬੱਚੇ ਤੇ ਉਸ ਦੇ ਮਾਤਾ-ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ 48 ਸਾਲਾ ਜੀਸਸ ਸਾਲਗਾਡੋ ਇਸ ਸਮੇਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਉਸ ‘ਤੇ ਸਿੱਖ ਪਰਿਵਾਰ ਦੀ ਹੱਤਿਆ ਦਾ ਮੁਕੱਦਮਾ ਚੱਲ ਰਿਹਾ ਹੈ। ਬੀਤੇ ਵੀਰਵਾਰ ਨੂੰ ਉਸ ਨੇ ਕੋਰਟ ਵਿਚ ਸੁਣਵਾਈ ਦੌਰਾਨ ਖੁਦ ਨੂੰ ਨਿਰਦੋਸ਼ ਦੱਸਿਆ ਤੇ ਜੇਲ੍ਹ ਤੋਂ ਰਿਹਾਈ ਦੀ ਮੰਗ ਕੀਤੀ। ਹਾਲਾਂਕਿ ਕੋਰਟ ਵਿਚ ਉਸ ਦੀ ਇਕ ਵੀ ਨਾ ਚੱਲੀ ਤੇ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ। ਫਿਲਹਾਲ ਉਹ ਜੇਲ੍ਹ ਵਿਚ ਹੀ ਹੈ।
ਜੇਕਰ ਕੋਰਟ ਵਿਚ ਸਾਲਗਾਡੋ ਦੋਸ਼ੀ ਕਰਾਰ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿਚ ਕਾਫੀ ਸੰਭਾਵਨਾ ਹੈ ਕਿ ਉਸ ਨੂੰ ਉਮਰ ਭਰ ਜੇਲ੍ਹ ਦੀ ਸਜ਼ਾ ਹੋ ਜਾਵੇ। ਮਾਮਲੇ ਦੀ ਅਗਵਾਈ ਸੁਣਵਾਈ ਨਵੰਬਰ ਮਹੀਨੇ ਵਿਚ ਹੋਵੇਗੀ।
ਦੱਸ ਦੇਈੇ ਕਿ ਬੀਤੀ 3 ਅਕਤੂਬਰ ਨੂੰ ਸਾਲਗਾਡੋ ਨੇ ਕਥਿਤ ਤੌਰ ‘ਤੇ ਬੰਦੂਕ ਦੀ ਨੋਕ ‘ਤੇ ਸਿੱਖ ਪਰਿਵਾਰਦਾ ਅਗਵਾ ਕੀਤਾ ਤੇ ਇਸ ਤੋਂ ਬਾਅਦ ਉੁਨ੍ਹਾਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਪਹਿਲਾਂ ਸਾਲਗਾਡੋ ‘ਤੇ ਕਿਡਨੈਪਿੰਗ ਤੇ ਲੁੱਟ ਦੇ ਮਾਮਲੇ ਦਰਜ ਹਨ। ਸ਼ੱਕੀ ਸਾਲਗਾਡੋ ਦੇ ਕਤਲ ਕੀਤੇ ਪਰਿਵਾਰ ਵਿਚ ਲਗਭਗ ਇਕ ਸਾਲ ਪੁਰਾਣਾ ਵਿਵਾਦ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਜ਼ਿਕਰਯੋਗ ਹੈ ਕਿ ਸਲਗਾਡੋ ਨੌਕਰੀ ਤੋਂ ਕੱਢੇ ਜਾਣ ਤੋਂ ਗੁੱਸੇ ਸੀ. ਜੋ ਉਨ੍ਹਾਂ ਦੀ ਟ੍ਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ। ਪੁਲਿਸ ਮੁਤਾਬਕ ਸਲਗਾਡੋ ਵੱਲੋ ਪਿਛਲੇ ਸਮੇਂ ਗੁੱਸੇ ਅਤੇ ਨਫਰਤ ਨਾਲ ਭਰੀਆ ਈਮੇਲ ਵੀ ਕੀਤੀਆ ਗਈਆ ਸਨ।