ਲੁਧਿਆਣਾ ਪੁਲਿਸ ਨੇ ਲੁੱਟਾਂ-ਖੋਹਾਂ ਤੇ ਡਕੈਤੀਆਂ ਕਰਨ ਵਾਲੇ ਗੈਂਗ ਦੇ 4 ਬਦਮਾਸ਼ਾਂ ਤੇ ਇੱਕ ਨਸ਼ਾ ਤਸਕਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਦਮਾਸ਼ਾਂ ਕੋਲੋਂ ਤੇਜ਼ਧਾਰ ਹਥਿਆਰ, 2 ਮੋਟਰਸਾਈਕਲ ਤੇ ਇੱਕ ਕਾਰ ਮਾਰਕਾ, 24 ਲੁੱਟ-ਖੋਹ ਕੀਤੇ ਮੋਬਾਈਲ, 1 ਟੈਬ ਸਣੇ 20 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ।
ਦੋਸ਼ੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਦੀਪੂ ਪੁੱਤਰ ਮਲਕੀਤ ਸਿੰਘ ਵਾਸੀ ਜਨਕਪੁਰੀ, ਅਮਨ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਹਰੀ ਕਰਤਾਰ ਕਾਲੋਨੀ, ਜਸਪਾਲ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਮੁਹੱਲਾ ਲੁਧਿਆਣਾ, ਮੁਹਿੰਮਦ ਮਹਿਮੂਦ ਉਰਫ ਮੁੱਲਾ ਪੁੱਤਰ ਸ਼ਕੀਲ ਵਾਸੀ ਮੁਹੱਲਾ ਗਣੇਸ਼ ਨਗਰ, ਅਮਨਦੀਪ ਸਿੰਘ ਵਾਸੀ ਸ਼ਿਮਲਾਪੁਰੀ (ਸਾਰੇ ਵਸਨੀਕ ਲੁਧਿਆਣਾ) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗਲਾਡਾ ਗਰਾਊਂਡ ਮੋਤੀ ਨਗਰ ਲੁਧਿਆਣਾ ਵਿੱਚ ਬੈਠ ਕੇ 5 ਬਦਮਾਸ਼ ਫੈਕਟਰੀ ਵਿੱਚ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਇਥੋਂ ਗੁਰਵਿੰਦਰ ਸਿੰਘ, ਜਸਪਾਲ ਸਿੰਘ ਤੇ ਅਮਨ ਸਿੰਘ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ, ਇੱਕ ਕਾਰ, 2 ਮੋਟਰਸਾਈਕਲ ਬਰਾਮਦ ਕੀਤੇ।
ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੋਰੀ ਕੀਤਾ ਸਾਮਾਨ ਕੁਲਦੀਪ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਅ਼ਮਗੜ੍ਹ (ਯੂਪੀ) ਹਾਲ ਵਾਸੀ ਰਿਸ਼ਬ ਟੈਕਸਟਾਈਲ ਫੈਕਟਰੀ, ਮੋਤੀ ਨਗਰ ਲੁਧਿਆਣਾ ਕੋਲ ਰਖਦੇ ਹਨ, ਜਿਸ ਤੋਂ 24 ਮੋਬਾਈਲ ਫੋਨ ਅਤੇ 1 ਟੈਬ ਬਰਾਮਦ ਕੀਤਾ ਗਿਆ। ਦੋਸ਼ੀਆਂ ਨੇ ਮੰਨਿਆ ਕਿ ਲੁਧਿਆਣਾ ਅਤੇ ਦਿੱਲੀ ਰੋਡ ‘ਤੇ ਉਨ੍ਹਾਂ ਨੇ ਕਰੀਬ 48 ਮੋਬਾਈਲ ਫੋਨ ਤੇ ਪੈਸੇ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਯੂਕਰੇਨ ਨੂੰ ਲੈ ਕੇ ਐਲਨ ਮਸਕ ਨੇ ਬਦਲੇ ਤੇਵਰ, ਬੋਲੇ- ‘ਹਮੇਸ਼ਾ ਲਈ ਫ੍ਰੀ ਇੰਟਰਨੈੱਟ ਨਹੀਂ ਦੇ ਸਕਦੇ’
ਇਸ ਤੋਂ ਇਲਾਵਾ ASI ਬਲਜੀਤ ਸਿੰਘ ਸਣਏ ਪੁਲਿਸ ਪਾਰਟੀ ਨੇ ਟੀ-ਪੁਆਇੰਟ ਗਹਿਲੇਵਾਲ ਰਾਹੋਂ ਰੋਡ ਲੁਧਿਆਣਾ ਵਿਖੇ ਨਾਕਾ-ਬੰਦੀ ਕਰਕੇ ਸ਼ੱਕੀ-ਪੁਰਸ਼ਾ, ਸ਼ੱਕੀ ਵ੍ਹੀਕਲਾਂ ਦੀ ਚੈਕਿੰਗ ਦੌਰਾਨ ਸ਼ੱਕੀ ਬੰਦੇ ਯੂਪੀ ਦੇ ਰਹਿਣ ਵਾਲੇ ਵਿਨੋਦ ਜੈਸਵਾਲ ਪੁੱਤਰ ਰਾਮ ਰੂਪ ਜੋਕਿ ਫਿਲਹਾਲ ਮਾਧੋਪੁਰੀ ਲੁਧਿਆਣਾ ਵਿੱਚ ਕਿਰਾਏ ‘ਤੇ ਰਹਿ ਰਿਹਾ ਹੈ ਤੋਂ ਤਲਾਸ਼ੀ ਦੌਰਾਨ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਕੇ ਮੁਕੱਦਮਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: