ਡਾਕਟਰ ਨੂੰ ਰੱਬ ਦਾ ਹੀ ਦੂਸਰਾ ਰੂਪ ਕਿਹਾ ਜਾਂਦਾ ਹੈ, ਮਨੁੱਖ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰ ਦੀ ਲਾਪਰਵਾਹੀ ਕਰਕੇ ਇੱਕ ਮਰੀਜ਼ ਦੀ ਜ਼ਿੰਦਗੀ ਖਤਰੇ ਵਿੱਚ ਪੈ ਗਈ, ਜਿਥੇ ਆਪ੍ਰੇਸ਼ਨ ਦੌਰਾਨ ਡਾਕਟਰ ਦੀ ਲਾਪਰਵਾਹੀ ਨੇ ਸਭ ਨੂੰ ਹਲੂਣ ਕੇ ਰੱਖ ਦਿੱਤਾ। ਅਜਿਹਾ ਹੀ ਇਕ ਮਾਮਲਾ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਸਾਹਮਣੇ ਆਇਆ ਹੈ, ਜਿੱਥੇ ਆਪ੍ਰੇਸ਼ਨ ਦੌਰਾਨ ਲਾਪਰਵਾਹੀ ਕਰਦੇ ਹੋਏ ਮਰੀਜ਼ ਦੇ ਢਿੱਡ ‘ਚ ਕੱਪੜਾ ਛੱਡ ਦਿੱਤਾ ਜਾਂਦਾ ਹੈ।
ਦਰਅਸਲ, ਇਹ ਮਾਮਲਾ 5 ਜੁਲਾਈ ਨੂੰ ਰਾਜਧਾਨੀ ਰਾਂਚੀ ਦੇ ਦੋਰਾਂਡਾ ਸਥਿਤ ਸਦਰ ਹਸਪਤਾਲ ਦਾ ਹੈ। ਜਿਥੇ ਆਰਤੀ ਵਰਮਾ ਨਾਂ ਦੀ ਔਰਤ ਦੀ ਸੀਜੇਰੀਅਨ ਡਿਲੀਵਰੀ ਹੋਈ ਸੀ। ਇਸ ਦੌਰਾਨ ਹਸਪਤਾਲ ਦੀ ਡਾਕਟਰ ਚੰਚਲ ਨੇ ਗਰਭਵਤੀ ਔਰਤ ਆਰਤੀ ਵਰਮਾ ਦਾ ਆਪਰੇਸ਼ਨ ਕੀਤਾ। ਆਪ੍ਰੇਸ਼ਨ ਦੌਰਾਨ ਡਾਕਟਰ ਨੇ ਪੀੜਤਾ ਦੇ ਪੇਟ ਵਿੱਚ ਕੱਪੜਾ ਛੱਡ ਦਿੱਤਾ। ਫਿਲਹਾਲ ਔਰਤ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਇਸ ਕਾਰਨ ਦਰਦ ਨਾਲ ਤੜਫ ਰਹੀ ਔਰਤ ਗਰੀਬੀ ਕਰੇਕ ਕਿਸੇ ਹੋਰ ਹਸਪਤਾਲ ਵਿੱਚ ਦੁਬਾਰਾ ਅਪਰੇਸ਼ਨ ਵੀ ਨਹੀਂ ਕਰਵਾ ਪਾ ਰਹੀ।
ਦੂਜੇ ਪਾਸੇ ਆਪ੍ਰੇਸ਼ਨ ਦੌਰਾਨ ਦੋਸ਼ੀ ਮਹਿਲਾ ਡਾਕਟਰ ਚੰਚਲ ਨੇ ਪੀੜਤ ਔਰਤ ਆਰਤੀ ਵਰਮਾ ਦੇ ਢਿੱਡ ‘ਚ ਕੱਪੜਾ ਛੱਡ ਦਿੱਤਾ ਸੀ। ਉਸ ਮਹਿਲਾ ਡਾਕਟਰ ਦਾ ਤਬਾਦਲਾ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਕਰ ਦਿੱਤਾ ਗਿਆ ਹੈ। ਆਪ੍ਰੇਸ਼ਨ ਦੌਰਾਨ ਮਹਿਲਾ ਮਰੀਜ਼ ਦੇ ਪੇਟ ‘ਚ ਕੱਪੜਾ ਨਿਕਲਣ ਦੇ ਮਾਮਲੇ ‘ਤੇ ਰਾਂਚੀ ਦੇ ਸਿਵਲ ਸਰਜਨ ਡਾ. ਵਿਨੋਦ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਨਾਲ ਹੀ ਪੀੜਤ ਔਰਤ ਆਰਤੀ ਵਰਮਾ ਦੇ ਅਗਲੇ ਇਲਾਜ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮਾਮਲੇ ‘ਚ ਲਿਖਤੀ ਤੌਰ ‘ਤੇ ਸਪੱਸ਼ਟੀਕਰਨ ਦੇਣ ਅਤੇ ਲਾਪਰਵਾਹੀ ਵਰਤਣ ‘ਤੇ ਦੋਸ਼ੀ ਮਹਿਲਾ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਏਕਤਾ ਕਪੂਰ ਨੂੰ ਸੁਪਰੀਮ ਕੋਰਟ ਦੀ ਝਾੜ, ਕਿਹਾ- ‘ਤੁਸੀਂ ਨੌਜਵਾਨਾਂ ਦਾ ਦਿਮਾਗ ਗੰਦਾ ਕਰ ਰਹੇ ਹੋ’
ਪੀੜਤ ਮਹਿਲਾ ਮਰੀਜ਼ ਆਰਤੀ ਵਰਮਾ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਗੜ੍ਹਵਾ ਜ਼ਿਲ੍ਹੇ ਦੇ ਵਿਸ਼ਾਲ ਵਰਮਾ ਨਾਲ ਹੋਇਆ ਸੀ। ਜਿੱਥੇ ਦੋਵੇਂ ਰਾਜਧਾਨੀ ਰਾਂਚੀ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੇ ਹਨ। ਉਸ ਦਾ ਪਤੀ ਵਿਸ਼ਾਲ ਵਰਮਾ ਆਟੋ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਪੀੜਤ ਔਰਤ ਆਰਤੀ ਵਰਮਾ ਪਿਛਲੇ 2 ਦਿਨਾਂ ਤੋਂ ਦਰਦ ਨਾਲ ਤੜਫ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: