ਹੈਰੀ ਪਾਟਰ ਵਿਚ ਹੈਗ੍ਰਿਡ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਰਾਬੀ ਕੋਲਟ੍ਰੇਨ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਰਾਬੀ 72 ਸਾਲ ਦੇ ਸਨ। ਰਾਬੀ ਦੀ ਏਜੰਟ ਬੇਲਿੰਦਾ ਰਾਇਟ ਨੇ ਬਿਆਨ ਜਾਰੀ ਕਰੇ ਦੱਸਿਆ ਕਿ ਰਾਬੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਹਨ। ਇਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਉਨ੍ਹਾਂ ਨੇ ਆਖਰੀ ਸਾਹ ਲਏ।
ਰਾਬੀ ਦੀ ਏਜੰਟ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਰਾਬੀ ਬਹੁਤ ਹੀ ਟੇਲੈਂਟਡ ਇਨਸਾਨ ਸਨ। ਉਨ੍ਹਾਂ ਨੇ ਲਗਾਤਾਰ 3 ਵਾਰ ਬੈਸਟ ਐਕਟਰ ਲਈ ਬਾਫਟਾ ਐਵਾਰਡ ਜਿੱਤਿਆ ਸੀ ਤੇ ਇਸੇ ਵਜ੍ਹਾ ਨਾਲ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿਚ ਵੀ ਦਰਜ ਸੀ। ਉਨ੍ਹਾਂ ਨੇ ‘ਹੈਰੀ ਪਾਟਰ’ ਦੀਆਂ ਫਿਲਮਾਂ ਵਿਚ ਹੈਗ੍ਰਿਡ ਵਜੋਂ ਕਿਰਦਾਰ ਨਿਭਾਉਣ ਕਰਕੇ ਆਉਣ ਵਾਲੇ ਦਹਾਕਿਆਂ ਵਿਚ ਸਭ ਤੋਂ ਵੱਧ ਯਾਦ ਕੀਤਾ ਜਾਵੇਗਾ। ਇਹ ਇਕ ਅਜਿਹਾ ਰੋਲ ਸੀ ਜਿਸ ਨੇ ਦੁਨੀਆ ਭਰ ਦੇ ਬੱਚਿਆਂ ਤੇ ਵੱਡਿਆਂ ਦੇ ਦਿਲਾਂ ਵਿਚ ਥਾਂ ਬਣਾਈ ਸੀ।
ਰਾਬੀ ਕੋਲਟ੍ਰੇਨ ਨੂੰ ‘ਹੈਰੀ ਪਾਟਰ’ ਤੋਂ ਅਸਲੀ ਪਛਾਣ ਮਿਲੀ। ਹੈਰੀ ਪਾਟਰ ਸੀਰੀਜ ਦੀਆਂ ਫਿਲਮਾਂ ਤੋਂ ਇਲਾਵਾ ਉਹ ਡਿਟੈਕਟਿਵ ਡ੍ਰਾਮਾ ‘ਕ੍ਰੈਕਰ’ ਵਿਚ ਵੀ ਨਜ਼ਰ ਆਏ ਸਨ। ਫੈਨਸ ਨੂੰ ਉਨ੍ਹਾਂ ਦੀ ਕਾਮੇਡੀ ਬਹੁਤ ਪਸੰਦ ਆਈ ਸੀ। ਫਿਲਮਾਂ ਵਿਚ ਕੰਮ ਕਰਨ ਤੋਂ ਇਲਾਵਾ ਰਾਬੀ ਇਕ ਲੇਖਕ ਵੀ ਸਨ, ਜਿਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: