ਟੀ-20 ਵਰਲਡ ਕੱਪ ਕੱਲ੍ਹ (16 ਅਕਤੂਬਰ) ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੇ ਦੌਰ ਦੇ ਮੈਚ 16 ਅਕਤੂਬਰ ਤੋਂ 21 ਅਕਤੂਬਰ ਤੱਕ ਖੇਡੇ ਜਾਣਗੇ। ਇਸ ਵਿੱਚ 8 ਟੀਮਾਂ ਹਿੱਸਾ ਲੈਣਗੀਆਂ। ਇਸ ਦੌਰਾਨ ਸੁਪਰ-12 ਵਿੱਚ ਜਗ੍ਹਾ ਬਣਾ ਚੁੱਕੀਆਂ 8 ਟੀਮਾਂ ਦੇ ਅਭਿਆਸ ਮੈਚ ਵੀ ਖੇਡੇ ਜਾਣਗੇ। ਟੀਮ ਇੰਡੀਆ ਇੱਥੇ ਆਪਣੇ ਦੋ ਅਭਿਆਸ ਮੈਚ ਖੇਡੇਗੀ। ਪਹਿਲਾ ਮੈਚ ਆਸਟ੍ਰੇਲੀਆ ਨਾਲ ਅਤੇ ਦੂਜਾ ਮੈਚ ਨਿਊਜ਼ੀਲੈਂਡ ਨਾਲ ਹੋਵੇਗਾ।
ਟੀਮ ਇੰਡੀਆ ਇਨ੍ਹਾਂ ਦੋ ਅਭਿਆਸ ਮੈਚਾਂ ਤੋਂ ਬਾਅਦ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗੀ। ਇਸ ਮੈਚ ਤੋਂ ਪਹਿਲਾਂ ਹੋਣ ਵਾਲੇ ਦੋਵੇਂ ਅਭਿਆਸ ਮੈਚਾਂ ‘ਚ ਟੀਮ ਇੰਡੀਆ ਆਪਣੀ ਟੀਮ ਨੂੰ ਆਸਟ੍ਰੇਲੀਆ ਦੀ ਪਿੱਚ ਅਤੇ ਹਾਲਾਤ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਇਨ੍ਹਾਂ ਦੋਵਾਂ ਮੈਚਾਂ ਵਿੱਚ ਆਪਣੀ ਸਰਵੋਤਮ ਪਲੇਇੰਗ-11 ਲੈ ਕੇ ਆ ਸਕਦੀ ਹੈ।
ਇਹ ਵੀ ਪੜ੍ਹੋ : ਜ਼ਮੀਨ ਦੀ ਵੰਡ ਲਈ ਦਫਤਰਾਂ ਦੇ ਚੱਕਰ ਕੱਟਣ ਦਾ ਝੰਜਟ ਖ਼ਤਮ, ਮਾਨ ਸਰਕਾਰ ਵੱਲੋਂ ਵੈੱਬਸਾਈਟ ਲਾਂਚ
ਭਾਰਤੀ ਟੀਮ ਆਪਣਾ ਪਹਿਲਾ ਅਭਿਆਸ ਮੈਚ 17 ਅਕਤੂਬਰ ਨੂੰ ਆਸਟਰੇਲੀਆ ਖਿਲਾਫ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 8.30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 19 ਅਕਤੂਬਰ ਨੂੰ ਭਾਰਤੀ ਟੀਮ ਨਿਊਜ਼ੀਲੈਂਡ ਨਾਲ ਭਿੜੇਗੀ। ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਦੋਵਾਂ ਮੈਚਾਂ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ ‘ਤੇ ਕੀਤਾ ਜਾਵੇਗਾ। ਲਾਈਵ ਸਟ੍ਰੀਮਿੰਗ ਨੂੰ Disney+Hotstar ਐਪ ‘ਤੇ ਦੇਖਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ।