ਹੁਣੇ ਜਿਹੇ ਸਾਇੰਸ ਦੇ ਹਿਸਾਬ ਨਾਲ ਜੋਡੀ ਕਾਮਰ ਨੂੰ ਦੁਨੀਆ ਵਿਚ ਸਭ ਤੋਂ ਖੂਬਸੂਰਤ ਮਹਿਲਾ ਦੇ ਚਿਹਰੇ ਵਜੋਂ ਚੁਣਿਆ ਗਿਆ ਹੈ। ਇਸ ਲਿਸਟ ਵਿਚ 10 ਮਹਿਲਾਵਾਂ ਦੇ ਨਾਂ ਐਲਾਨੇ ਗਏ ਹਨ ਜਿਨ੍ਹਾਂ ਵਿਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਆਪਣੀ ਥਾਂ ਬਣਾ ਲਈ ਹੈ। ਦੀਪਿਕਾ ਪਾਦੁਕੋਣ ਇਕੋ ਇਕ ਭਾਰਤੀ ਮਹਿਲਾ ਹੈ ਜਿਨ੍ਹਾਂ ਦਾ ਨਾਂ ਦੁਨੀਆ ਦੀਆਂ 10 ਖੂਬਸੂਰਤ ਮਹਿਲਾਵਾਂ ਦੀ ਲਿਸਟ ਵਿਚ ਸ਼ਾਮਲ ਹੋਇਆ ਹੈ।
ਗੋਲਡਨ ਰੇਸ਼ੋ ਮੁਤਾਬਕ ਹਾਲੀਵੁੱਡ ਅਦਾਕਾਰਾ ਜੋਡੀ ਕੋਮਰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਹੈ। ਗੋਲਡਨ ਰੇਸ਼ੋ ਸਕੇਲ ‘ਤੇ ਉਸ ਦਾ ਚਿਹਰਾ 94.52 ਫੀਸਦੀ ਸਹੀ ਰਿਹਾ ਹੈ। ਇਸ ਸੂਚੀ ਵਿੱਚ ਜੋਡੀ ਕੋਮਰ ਨੂੰ ਪਹਿਲਾ ਸਥਾਨ ਮਿਲਿਆ ਹੈ।
ਇਸ ਸੂਚੀ ‘ਚ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੇਡੀਆ ਨੂੰ ਦੂਜਾ ਸਥਾਨ ਮਿਲਿਆ ਹੈ। ਗੋਲਡਨ ਰੇਸ਼ੋ ਸਕੇਲ ‘ਤੇ ਜੈਡੀਆ ਦਾ ਚਿਹਰਾ 94.37 ਫੀਸਦੀ ਸਹੀ ਹੈ। ਦੱਸ ਦੇਈਏ ਕਿ ਜੇਡੀਆ ਅਦਾਕਾਰਾ ਦੇ ਨਾਲ-ਨਾਲ ਪੇਸ਼ੇ ਤੋਂ ਗਾਇਕਾ ਵੀ ਹੈ।
ਮਾਡਲਿੰਗ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੇ ਬੇਲਾ ਹਦੀਦ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ। ਬੇਲਾ ਹਦੀਦ ਇੱਕ ਮਸ਼ਹੂਰ ਅਮਰੀਕੀ ਮਾਡਲ ਹੈ। ਦੱਸ ਦੇਈਏ ਕਿ ਖੂਬਸੂਰਤੀ ਦੀ ਇਸ ਲਿਸਟ ‘ਚ ਬੇਲਾ ਹਦੀਦ ਨੂੰ ਤੀਜਾ ਸਥਾਨ ਮਿਲਿਆ ਹੈ। ਗੋਲਡਨ ਰੇਸ਼ੋ ਸਕੇਲ ‘ਤੇ ਬੇਲਾ ਦਾ ਚਿਹਰਾ 94.35 ਫੀਸਦੀ ਸਹੀ ਹੈ।
ਗੋਲਡਨ ਰੇਸ਼ੋ ਦੇ ਹਿਸਾਬ ਨਾਲ ਅਮਰੀਕਾ ਦੀ ਮਸ਼ਹੂਰ ਗਾਇਕਾ ਬਿਓਨਸ ਨੂੰ ਸੂਚੀ ਵਿੱਚ ਚੌਥਾ ਸਥਾਨ ਮਿਲਿਆ ਹੈ। ਬੇਯੋਨਸ ਦਾ ਚਿਹਰਾ ਗੋਲਡਨ ਰੇਸ਼ੋ ਸਕੇਲ ‘ਤੇ 92.44 ਫੀਸਦੀ ਸਹੀ ਹੈ। ਦੱਸ ਦੇਈਏ ਕਿ ਬੇਯੋਨਸ ਇੱਕ ਚੰਗੀ ਗਾਇਕਾ ਦੇ ਨਾਲ-ਨਾਲ ਇੱਕ ਗੀਤਕਾਰ ਅਤੇ ਅਦਾਕਾਰਾ ਵੀ ਹੈ।
ਜੇਕਰ ਤੁਸੀਂ ਅੰਗਰੇਜ਼ੀ ਗੀਤ ਸੁਣਨ ਦੇ ਸ਼ੌਕੀਨ ਹੋ ਤਾਂ ਤੁਸੀਂ ਏਰੀਆਨਾ ਗ੍ਰਾਂਡੇ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ। ਫਲੋਰੀਡਾ ਦੀ ਮਸ਼ਹੂਰ ਗਾਇਕਾ ਏਰੀਆਨਾ ਗ੍ਰਾਂਡੇ ਨੂੰ ਇਸ ਸੂਚੀ ‘ਚ ਪੰਜਵਾਂ ਸਥਾਨ ਮਿਲਿਆ ਹੈ। ਏਰੀਆਨਾ ਗ੍ਰਾਂਡੇ ਦਾ ਚਿਹਰਾ ਗੋਲਡਨ ਰੇਸ਼ੋ ਸਕੇਲ ‘ਤੇ 91.81 ਫੀਸਦੀ ਸਹੀ ਹੈ।
ਅਮਰੀਕਾ ਦੀ ਮਸ਼ਹੂਰ ਗਾਇਕਾ ਟੇਲਰ ਸਵਿਫਟ ਦੇ ਨਾ ਸਿਰਫ ਅਮਰੀਕਾ ਬਲਕਿ ਭਾਰਤ ‘ਚ ਵੀ ਬਹੁਤ ਸਾਰੇ ਪ੍ਰਸ਼ੰਸਕ ਹਨ। ਇਸ ਅਮਰੀਕੀ ਗਾਇਕ ਨੇ ਸੂਚੀ ਦੇ ਛੇਵੇਂ ਨੰਬਰ ‘ਤੇ ਕਬਜ਼ਾ ਕਰ ਲਿਆ ਹੈ। ਟੇਲਰ ਸਵਿਫਟ ਦਾ ਚਿਹਰਾ ਗੋਲਡਨ ਰੇਸ਼ੋ ਸਕੇਲ ‘ਤੇ 91.64 ਫੀਸਦੀ ਸਹੀ ਹੈ।
ਆਪਣੀ ਮਾਡਲਿੰਗ ਲਈ ਵਿਸ਼ਵ ਪ੍ਰਸਿੱਧ ਜੌਰਡਨ ਡਨ ਨੂੰ ਸੂਚੀ ਵਿੱਚ ਸੱਤਵਾਂ ਸਥਾਨ ਮਿਲਿਆ ਹੈ। ਗੋਲਡਨ ਰੇਸ਼ੋ ਸਕੇਲ ‘ਤੇ ਜੌਰਡਨ ਡਨ ਦਾ ਚਿਹਰਾ 91.34 ਫੀਸਦੀ ਸਹੀ ਹੈ।
ਦੁਨੀਆ ਭਰ ‘ਚ ਮਸ਼ਹੂਰ ਗਾਇਕ ਕਿਮ ਕਾਰਦਸ਼ੀਆਂ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ। ਕਿਮ ਪੇਸ਼ੇ ਤੋਂ ਗਾਇਕਾ ਦੇ ਨਾਲ-ਨਾਲ ਅਦਾਕਾਰਾ ਵੀ ਹੈ। ਗੋਲਡਨ ਰੇਸ਼ੋ ਸਕੇਲ ‘ਤੇ ਜੌਰਡਨ ਡਨ ਦਾ ਚਿਹਰਾ 91.28 ਫੀਸਦੀ ਸਹੀ ਹੈ। ਇਸ ਸੂਚੀ ‘ਚ ਕਾਰਦਸ਼ੀਆਂ ਨੇ ਅੱਠਵਾਂ ਨੰਬਰ ਹਾਸਲ ਕੀਤਾ ਹੈ।
ਇਸ ਸੂਚੀ ‘ਚ ਭਾਰਤ ਤੋਂ ਸਿਰਫ ਦੀਪਿਕਾ ਪਾਦੁਕੋਣ ਦਾ ਨਾਂ ਸ਼ਾਮਲ ਹੈ। ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਦੀਪਿਕਾ ਨੂੰ ਨੌਵਾਂ ਸਥਾਨ ਮਿਲਿਆ ਹੈ। ਦੀਪਿਕਾ ਪਾਦੁਕੋਣ ਦਾ ਚਿਹਰਾ ਗੋਲਡਨ ਰੇਸ਼ੋ ਸਕੇਲ ‘ਤੇ 91.22 ਫੀਸਦੀ ਸਹੀ ਹੈ।
ਕੋਰੀਆ ਦੀ ਮਸ਼ਹੂਰ ਮਾਡਲ ਹੋਯੋਨ ਜੁੰਗ ਨੂੰ ਇਸ ਸੂਚੀ ‘ਚ ਦਸਵਾਂ ਸਥਾਨ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹੋਯੋਨ ਜੰਗ ਮਾਡਲ ਹੋਣ ਦੇ ਨਾਲ-ਨਾਲ ਅਭਿਨੇਤਰੀ ਵੀ ਹੈ। ਹੋਯੋਨ ਜੰਗ ਦਾ ਚਿਹਰਾ ਗੋਲਡਨ ਰੇਸ਼ੋ ਸਕੇਲ ‘ਤੇ 89.63 ਫੀਸਦੀ ਸਹੀ ਹੈ।