ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (Competition Commission of India) ਨੇ ਗੂਗਲ ‘ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਐਂਡਰਾਇਡ ਮੋਬਾਈਲ ਡਿਵਾਈਸ ਸੈਕਟਰ ਵਿੱਚ ਮਾਰਕੀਟ ‘ਚ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਲਈ ਕੀਤੀ ਗਈ ਹੈ।
ਇਸ ਦੇ ਨਾਲ ਹੀ CCI ਨੇ ਮੋਹਰੀ ਇੰਟਰਨੈੱਟ ਕੰਪਨੀ ਨੂੰ ਅਨੁਚਿਤ ਕਾਰੋਬਾਰੀ ਗਤੀਵਿਧੀਆਂ ਨੂੰ ਰੋਕਣ ਅਤੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। CCI ਨੇ ਵੀਰਵਾਰ ਨੂੰ ਇੱਕ ਰਿਲੀਜ਼ ਵਿੱਚ ਕਿਹਾ ਕਿ ਗੂਗਲ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇੱਕ ਤੈਅ ਸਮਾਂ-ਸੀਮਾ ਦੇ ਅੰਦਰ ਕੰਮ ਕਰਨ ਦੇ ਤਰੀਕੇ ਨੂੰ ਸੋਧੇ।
ਇਹ ਵੀ ਪੜ੍ਹੋ : PM ਮੋਦੀ ਦੇਣਗੇ 10 ਲੱਖ ਨੌਕਰੀਆਂ ਦਾ ਤੋਹਫ਼ਾ, ਧਨਤੇਰਸ ਤੋਂ 75,000 ਨਿਯੁਕਤੀ ਪੱਤਰਾਂ ਨਾਲ ਸ਼ੁਰੂਆਤ
Google Android OS (Android ਓਪਰੇਟਿੰਗ ਸਿਸਟਮ) ਦਾ ਸੰਚਾਲਨ ਅਤੇ ਪ੍ਰਬੰਧਨ ਕਰਦਾ ਹੈ ਅਤੇ ਇਸ ਦੀਆਂ ਹੋਰ ਮਲਕੀਅਤ ਵਾਲੀਆਂ ਐਪਲੀਕੇਸ਼ਨਾਂ ਨੂੰ ਲਾਇਸੰਸ ਦਿੰਦਾ ਹੈ। ਮੂਲ ਉਪਕਰਨ ਨਿਰਮਾਤਾ ਜਾਂ OEM ਆਪਣੇ ਮੋਬਾਈਲ ਡਿਵਾਈਸਾਂ ‘ਤੇ ਇਸ OS ਅਤੇ Google ਦੀਆਂ ਐਪਾਂ ਦੀ ਵਰਤੋਂ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: