ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਦੁਕਾਨਦਾਰ ਗੋਲਡਨ ਟੈਂਪਲ ਦੇ ਮਾਡਲ ਨੂੰ ਤੋੜਦਾ ਹੋਇਆ ਨਜ਼ਰ ਆ ਰਿਹਾ ਹੈ। ਨਿਹੰਗ ਸਿੱਖਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਬਜ਼ਾਰ ਵਿੱਚ ਦੁਕਾਨਦਾਰ ਅਤੇ ਉਸਦੇ ਲੜਕੇ ਖਿਲਾਫ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਕੇਸ ਦਰਜ ਕਰਵਾਇਆ ਹੈ।
ਨਿਹੰਗ ਸਿੱਖਾਂ ਨੇ ਦੋਸ਼ ਲਾਇਆ ਕਿ ਹਰਿਮੰਦਰ ਸਾਹਿਬ ਦੇ ਸਾਹਮਣੇ ਬਣੇ ਬਾਜ਼ਾਰ ਵਿੱਚ ਦੁਕਾਨ ਨੰਬਰ 102-103 ਦੇ ਮਾਲਕ ਕਸ਼ਮੀਰ ਸਿੰਘ ਅਤੇ ਉਸ ਦੇ ਪੁੱਤਰ ਨੇ ਇਹ ਬੇਅਦਬੀ ਕੀਤੀ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਗਲਿਆਰਾ ਚੌਕੀ ਵਿੱਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਕਰੀਬ 9 ਵਜੇ ਇਕ ਹਿੰਦੂ ਵਿਅਕਤੀ ਕਸ਼ਮੀਰ ਸਿੰਘ ਦੀ ਦੁਕਾਨ ‘ਤੇ ਹਰਿਮੰਦਰ ਸਾਹਿਬ ਦਾ ਮਾਡਲ ਦੇਣ ਆਇਆ ਸੀ। ਉਸ ਨੇ ਇਹ ਮਾਡਲ 12 ਹਜ਼ਾਰ ਰੁਪਏ ਵਿੱਚ ਤਿਆਰ ਕੀਤਾ ਸੀ। ਪਰ ਜਦੋਂ ਉਸ ਹਿੰਦੂ ਨੌਜਵਾਨ ਨੇ ਆਪਣਾ ਮਿਹਨਤਾਨਾ ਮੰਗਿਆ ਤਾਂ ਉਹ ਕਸ਼ਮੀਰ ਸਿੰਘ ਨਾਲ ਉਸ ਦੀ ਤੂੰ-ਤੂੰ-ਮੈਂ-ਮੈਂ ਹੋ ਗਈ।
ਇਹ ਵੀ ਪੜ੍ਹੋ : ਰਾਮ ਰਹੀਮ ਦੀ ਪੰਜਾਬ ‘ਚ ਸੱਚਾ ਸੌਦਾ ਦਾ ਨਵਾਂ ਡੇਰਾ ਬਣਾਉਣ ਦੀ ਤਿਆਰੀ! ਹੋ ਸਕਦਾ ਏ ਬਵਾਲ
ਨਿਹੰਗ ਸਿੱਖਾਂ ਨੇ ਦੱਸਿਆ ਕਿ ਕਸ਼ਮੀਰ ਸਿੰਘ ਨੇ ਗੁੱਸੇ ‘ਚ ਆ ਕੇ ਉਸ ਮਾਡਲ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਪੈਰਾਂ ਨਾਲ ਇਸ ਨੂੰ ਠੋਕਰਾਂ ਵੀ ਮਾਰੀਆਂ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਰੇ ਸਿੱਖ ਇਕੱਠੇ ਹੋ ਗਏ ਅਤੇ ਦੁਕਾਨ ‘ਤੇ ਵੀ ਗਏ। ਹੁਣ ਉਸ ਦੇ ਖਿਲਾਫ ਗਲਿਆਰਾ ਚੌਕੀ ‘ਚ ਸ਼ਿਕਾਇਤ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: