ਜੈਕਲੀਨ ਫਰਨਾਡੀਜ਼ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਸੁਣਵਾਈ ਲਈ ਦਿੱਲੀ ਕੋਰਟ ਪਹੁੰਚੀ। ਕੋਰਟ ਨੇ ਜੈਕਲੀਨ ਨੂੰ ਵੱਡੀ ਰਾਹਤ ਦਿੰਦੇ ਹੋਏ ਉਸ ਦੀ ਅੰਤਰਿਮ ਜ਼ਮਾਨਤ ਨੂੰ 10 ਨਵੰਬਰ ਤੱਕ ਲਈ ਵਧਾ ਦਿੱਤਾ ਹੈ। ਇੰਨਾ ਹੀ ਨਹੀਂ ਕੋਰਟ ਨੇ ਹੁਕਮ ਦਿੱਤਾ ਕਿ ਈਡੀ ਸਾਰੀਆਂ ਪਾਰਟੀਆਂ ਨੂੰ ਸਾਰੇ ਦਸਤਾਵੇਜ਼ ਉਪਲਬਧ ਕਰਾਏ। ਅੱਜ ਜੈਕਲੀਨ ਸੁਣਵਾਈ ਲਈ ਪਿਛਲੀ ਵਾਰ ਦੀ ਤਰ੍ਹਾਂ ਹੀ ਵਕੀਲ ਦੀ ਡ੍ਰੈੱਸ ਵਿਚ ਪਹੁੰਚੀ, ਜਿਸ ਨਾਲ ਉਨ੍ਹਾਂ ਨੂੰ ਕੋਈ ਪਛਾਣ ਨਾ ਸਕੇ।
200 ਕਰੋੜ ਦੇ ਠੱਗੀ ਮਾਮਲੇ ਵਿਚ ਜੈਕਲੀਨ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ‘ਤੇ 22 ਅਕਤੂਬਰ ਨੂੰ ਪਟਿਆਲਾ ਹਾਊਸ ਕੋਰਟ ਵਿਚ ਸੁਣਵਾਈ ਹੋਈ ਹੈ। ਜੈਕਲੀਨ ਦਿੱਤੇ ਗਏ ਸਮੇਂ ‘ਤੇ ਕੋਰਟ ਪਹੁੰਚ ਗਈ ਹੈ ਜਿਥੇ ਕੋਰਟ ਤੋਂ ਜੈਕਲੀਨ ਨੂੰ ਮਿਲੀ ਜ਼ਮਾਨਤ ਦਾ ਈਡੀ ਵਿਰੋਧ ਵੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਐਕਟ੍ਰੈਸ ਨੂੰ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਸੀ।
ਇਸ ਤੋਂ ਪਹਿਲਾਂ ਬੀਤੇ 26 ਸਤੰਬਰ ਨੂੰ ਜੈਕਲੀਨ ਨੂੰ ਕੋਰਟ ਨੇ 50,000 ਰੁਪਏ ਦੇ ਮੁਚਲਕੇ ‘ਤੇ ਅੰਤਰਿਮ ਜ਼ਮਾਨਤ ਦਿੱਤੀ ਸੀ। ਈਡੀ ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿਚ ਜੈਕਲੀਨ ਫਰਨਾਡੀਜ਼ ਨੂੰ ਦੋਸ਼ੀ ਬਣਾਇਆ ਸੀ।
ਦੱਸ ਦੇਈਏ ਕਿ ਚਾਰਜਸ਼ੀਟ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੈਕਲੀਨ ਨੂੰ ਦਿੱਲੀ ਪ੍ਰਸ਼ਾਸਨ ਨੇ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਕਰੀਬ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਜੈਕਲੀਨ ‘ਤੇ ਦੋਸ਼ ਹੈ ਕਿ ਉਹ ਸੁਕੇਸ਼ ਚੰਦਰਸ਼ੇਖਰ ਦੀਆਂ ਗਤੀਵਿਧੀਆਂ ਬਾਰੇ ਜਾਣਦੀ ਸੀ। ਇਸ ਸਭ ਦੇ ਬਾਵਜੂਦ ਉਹ ਉਸ ਦੇ ਨਾਲ ਹੀ ਰਹੀ। ਜੈਕਲੀਨ ਨੇ ਸੁਕੇਸ਼ ਤੋਂ ਕਰੀਬ 7 ਕਰੋੜ ਦੇ ਮਹਿੰਗੇ ਤੋਹਫੇ ਲਏ ਸਨ।
ਇਨ੍ਹਾਂ ਵਿੱਚ ਲਗਜ਼ਰੀ ਵਸਤੂਆਂ ਸ਼ਾਮਲ ਸਨ। ਜੈਕਲੀਨ ਹੀ ਨਹੀਂ, ਸੁਕੇਸ਼ ਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਸੀ। ਉਨ੍ਹਾਂ ਤੋਂ ਇਲਾਵਾ ਇਸ ਮਾਮਲੇ ‘ਚ ਨੋਰਾ ਫਤੇਹੀ ਦਾ ਨਾਂ ਵੀ ਸਾਹਮਣੇ ਆਇਆ ਸੀ। ਈਡੀ ਦੀ ਪਹਿਲੀ ਚਾਰਜਸ਼ੀਟ ਵਿੱਚ ਦੋਵੇਂ ਅਭਿਨੇਤਰੀਆਂ ਨੂੰ ਗਵਾਹ ਵਜੋਂ ਨਾਮਜ਼ਦ ਕੀਤਾ ਗਿਆ ਸੀ। ਜਦਕਿ ਜੈਕਲੀਨ ਨੂੰ ਬਾਅਦ ‘ਚ ਮਾਮਲੇ ‘ਚ ਦੋਸ਼ੀ ਬਣਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: