ਦੀਵਾਲੀ ਤੋਂ ਕੁਝ ਘੰਟੇ ਪਹਿਲਾਂ ਹੀ ਬਾਜ਼ਾਰ ‘ਚ ਰਿਫਾਇੰਡ ਅਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ‘ਚ ਅਚਾਨਕ ਵਾਧਾ ਹੋ ਗਿਆ ਹੈ। ਜਿਥੇ ਰਿਫਾਇੰਡ ਤੇਲ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਮਹਿੰਗਾਈ ਦਾ ਅਸਰ ਦੀਵਾਲੀ ਦੇ ਦੀਵੇ ‘ਤੇ ਵੀ ਪੈਣ ਵਾਲਾ ਹੈ। ਸਰ੍ਹੋਂ ਦਾ ਤੇਲ 5 ਰੁਪਏ ਪ੍ਰਤੀ ਲੀਟਰ ਵਧਿਆ ਹੈ। ਇਹ ਵਾਧਾ ਕੁਝ ਘੰਟਿਆਂ ਵਿੱਚ ਦੇਖਿਆ ਗਿਆ ਹੈ। ਇਸ ਤੋਂ ਬਾਅਦ ਕਈ ਦੁਕਾਨਦਾਰਾਂ ਨੇ ਸਰ੍ਹੋਂ ਅਤੇ ਰਿਫਾਇੰਡ ਤੇਲ ਨੂੰ ਮੰਡੀ ਵਿੱਚ ਸਟੋਰ ਕਰ ਲਿਆ ਹੈ।
ਸਰ੍ਹੋਂ ਦੇ ਤੇਲ ਦਾ ਥੋਕ ਕਾਰੋਬਾਰ ਕਰਨ ਵਾਲੇ ਵਿਸ਼ਾਲ ਗੁਪਤਾ ਇਸ ਦਾ ਵੱਖਰਾ ਕਾਰਨ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖਪਤਕਾਰਾਂ ਨੂੰ ਮਹਿੰਗੇ ਭਾਅ ਤੋਂ ਰਾਹਤ ਦੇਣ ਲਈ ਸਰਕਾਰ ਵੱਲੋਂ ਸਾਲਾਨਾ 20 ਲੱਖ ਟਨ ਸਰ੍ਹੋਂ ਅਤੇ ਸੋਇਆਬੀਨ ਤੇਲ ਟੈਕਸ ਮੁਕਤ ਦਰਾਮਦ ਕਰਨ ਦੀ ਛੋਟ ਦੇਣ ਤੋਂ ਬਾਅਦ ਵੀ ਦੇਸ਼ ਵਿੱਚ ਇਨ੍ਹਾਂ ਤੇਲ ਦੀ ਘੱਟ ਸਪਲਾਈ ਦੀ ਸਥਿਤੀ ਬਣੀ ਹੋਈ ਹੈ। ਜਿੰਨੀ ਮਾਤਰਾ ਵਿੱਚ ਟੈਕਸ ਮੁਕਤ ਦਰਾਮਦ ਦੀ ਛੋਟ ਦਿੱਤੀ ਗਈ ਹੈ ਉਸ ਦੇ ਮੁਕਾਬਲੇ ਘਰੇਲੂ ਮੰਗ ਬਹੁਤ ਵੱਧ ਹੈ।
ਇਨ੍ਹਾਂ ਤੇਲ ਦੀ ਬਾਕੀ ਮੰਗ ਨੂੰ ਪੂਰਾ ਕਰਨ ਲਈ ਦਰਾਮਦਕਾਰਾਂ ਨੂੰ 5.50 ਫੀਸਦੀ ਦਰਾਮਦ ਟੈਕਸ ਅਦਾ ਕਰਨੀ ਪਵੇਗੀ ਪਰ ਇਸ ਬਕਾਇਆ ਡਿਊਟੀ ਵਾਲੇ ਤੇਲ ਨੂੰ ਟੈਕਸ ਮੁਕਤ ਦਰਾਮਦ ਤੇਲ ਨਾਲ ਹੀ ਮੁਕਾਬਲਾ ਕਰਨਾ ਪਵੇਗਾ, ਜਿਸ ਕਰਕੇ ਦਰਾਮਦਕਾਰ ਨਵੇਂ ਸੌਦੇ ਨਹੀਂ ਖਰੀਦ ਰਹੇ ਅਤੇ ਇਸ ਨਾਲ ਸਰ੍ਹੋਂ ਤੇ ਸੋਇਆਬੀਨ ਤੇਲ ਦੀਆਂ ਕੀਮਤਾਂ ਸਸਤਾਂ ਹੋਣ ਦੀ ਬਜਾਏ ਹੋਰ ਮਹਿੰਗੀਆਂ ਹੋ ਗਈਆਂ ਹਨ।
ਇਸ ਕਰਕੇ ਖਪਤਕਾਰਾਂ ਨੂੰ ਸੋਇਆਬੀਨ ਤੇਲ 7 ਰੁਪਏ ਪ੍ਰਤੀ ਕਿਲੋ ਅਤੇ ਸੂਰਜਮੁਖੀ ਦਾ ਤੇਲ 20-25 ਰੁਪਏ ਪ੍ਰਤੀ ਕਿਲੋ ਮਹਿੰਗਾ ਮਿਲ ਰਿਹਾ ਹੈ। ਸਰਕਾਰ ਨੂੰ ਇਸ ਫੈਸਲੇ ‘ਤੇ ਤੁਰੰਤ ਮੁੜ ਵਿਚਾਰ ਕਰਨਾ ਚਾਹੀਦਾ ਹੈ। ਸਰਕਾਰ ਜਾਂ ਤਾਂ ਟੈਕਸ ਮੁਕਤ ਦਰਾਮਦ ਸੀਮਾ ਨੂੰ ਖਤਮ ਕਰੇ ਜਾਂ ਪਹਿਲਾਂ ਵਾਂਗ 5.50 ਫੀਸਦੀ ਦਰਾਮਦ ਟੈਕਸ ਲਗਾਵੇ। ਇਸ ਨਾਲ ਘਰੇਲੂ ਬਾਜ਼ਾਰ ‘ਚ ਤੇਲ ਦੀ ਸਪਲਾਈ ਵਧੇਗੀ ਅਤੇ ਮੁਕਾਬਲੇਬਾਜ਼ੀ ਕਾਰਨ ਖਪਤਕਾਰਾਂ ਨੂੰ ਸਸਤਾ ਖਾਣ ਵਾਲਾ ਤੇਲ ਮਿਲੇਗਾ ਅਤੇ ਸਰਕਾਰ ਨੂੰ ਮਾਲੀਆ ਵੀ ਮਿਲੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਜਬਰ-ਜ਼ਨਾਹ ਨਾਬਾਲਿਗਾ ਨੇ ਲਿਆ ਫਾਹਾ, ਮਾਂ ਦੇ ਘਰੋਂ ਨਿਕਲਦਿਆਂ ਹੀ ਚੁੱਕਿਆ ਖੌਫਨਾਕ ਕਦਮ
ਮੰਡੀ ਫੈਂਟਨਗੰਜ ਦੇ ਵਪਾਰੀ ਵਿਕਾਸ ਢਾਂਡਾ ਦਾ ਕਹਿਣਾ ਹੈ ਕਿ ਕੁਝ ਤਿਉਹਾਰਾਂ ਦੇ ਸੀਜ਼ਨ ਦਾ ਵੀ ਅਸਰ ਹੁੰਦਾ ਹੈ। ਮੰਗ ਅਚਾਨਕ ਵਧ ਗਈ ਹੈ। ਕੀਮਤਾਂ ਵਧਣ ਨਾਲ ਸਪਲਾਈ ਵੀ ਘਟੀ ਹੈ, ਕੁਝ ਅਸਰ ਮੁਨਾਫਾਖੋਰਾਂ ਦਾ ਵੀ ਹੈ, ਜੋ ਤਿਉਹਾਰਾਂ ਦੇ ਸੀਜ਼ਨ ਦੌਰਾਨ ਗੋਦਾਮ ਭਰ ਕੇ ਭਾਅ ਵਧਾ ਕੇ ਵੇਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: