ਲੁਧਿਆਣਾ ਜ਼ਿਲ੍ਹੇ ਦੇ ਦਸਮੇਸ਼ ਨਗਰ ਇਲਾਕੇ ਵਿੱਚ ਲੋਕਾਂ ਨੇ ਇੱਕ ਸ਼ਰਾਬੀ ਨੌਜਵਾਨ ਨੂੰ ਬਾਈਕ ਚੋਰੀ ਕਰਦੇ ਫੜ ਲਿਆ। ਲੋਕਾਂ ਨੇ ਦੋਸ਼ੀ ਦਾ ਬੁਰੀ ਤਰ੍ਹਾਂ ਕੁਟਾਪਾ ਚਾੜਿਆ। ਦਸਮੇਸ਼ ਨਗਰ ਦੇ ਲੋਕਾਂ ਦਾ ਕਹਿਣਆ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਇਲਾਕੇ ਤੋਂ ਕਈ ਵਾਹਨ ਚੋਰੀ ਹੋ ਚੁੱਕੇ ਸਨ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਦੋਸ਼ੀ ਚੋਰ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ।
ਲੋਕਾਂ ਨੇ ਚੋਰ ਦਾ ਖੂਬ ਕੁਟਾਪਾ ਚਾੜਿਆ। ਚੋਰ ਦੀ ਲੋਕਾਂ ਵੱਲੋਂ ਕੀਤੀ ਗਈ ਛਿੱਤਰ ਪਰੇਡ ਖੂਬ ਵਾਇਰਲ ਹੋ ਰਹੀ ਹੈ। ਦੋਸ਼ੀ ਖੁਦ ਨੂੰ ਮਾਲੇਰਕੋਟਲਾ ਦਾ ਰਹਿਣ ਵਾਲਾ ਦੱਸਦਾ ਹੈ। ਦਸਮੇਸ਼ ਨਗਰ ਦੇ ਹੀ ਇੱਕ ਬੰਦੇ ਨੇ ਬਾਈਕ ਕਿਸੇ ਦੁਕਾਨ ਦੇ ਬਾਹਰ ਲਾਇਆ ਸੀ। ਉਸ ਨੇ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਕਿ ਇਕ ਨੌਜਵਾਨ ਬਾਈ ਦੇ ਆਲੇ-ਦੁਆਲੇ ਘੁੰਮ ਰਿਹਾ ਸੀ। ਕੁਝ ਦੇਰ ਬਾਅਦ ਉਹ ਨੌਜਵਾਨ ਬਾਈਕ ‘ਤੇ ਨਕਲੀ ਚਾਬੀ ਲਾਉਣ ਲੱਗਾ।
ਇਹ ਵੇਖ ਭੜਕੇ ਲੋਕਾਂ ਨੇ ਬਦਮਾਸ਼ ਚੋਰ ਨੂੰ ਕਾਬੂ ਕਰ ਲਿਆ। ਬਦਮਾਸ਼ ਤੋਂ ਜਦੋਂ ਲੋਕਾਂ ਨੇ ਸਖਤੀ ਨਾਲ ਪੁਛਿਆ ਤਾਂ ਉਹ ਮੰਨ ਗਿਆ ਕਿ ਉਹ ਚੋਰੀ ਕਰਨ ਆਇਆ ਸੀ। ਦੋਸ਼ੀ ਲੁਧਿਆਣਾ ਤੋਂ ਚੋਰੀ ਕਰਕੇ ਵਾਹਨ ਮਾਲੇਰਕੋਟਲਾ ਲਿਜਾਂਦਾ ਸੀ। ਲੋਕਾਂ ਨੇ ਖੁਦ ਦੋਸ਼ੀ ਨੂੰ ਕੁੱਟਿਆ ਅਤੇ ਸੋਸ਼ਲ਼ ਮੀਡੀਆ ‘ਤੇ ਵੀਡੀਓ ਵਾਇਰਲ ਕੀਤੀ।
ਇਹ ਵੀ ਪੜ੍ਹੋ : ਜਿੱਤ ਮਗਰੋਂ ਭਾਵੁਕ ਕੋਹਲੀ, ਅੱਖਾਂ ‘ਚ ਆਏ ਹੰਝੂ, ਮੈਦਾਨ ‘ਚ ਕਈ ਖਿਡਾਰੀ ਨਹੀਂ ਰੋਕ ਸਕੇ ਜਜ਼ਬਾਤ (ਤਸਵੀਰਾਂ)
ਵੀਡੀਓ ਵਿੱਚ ਲੋਕਾਂ ਨੇ ਚੋਰ ਤੋਂ ਇੱਕ ਇੰਜੈਕਸ਼ਨ ਤੇ ਕੁਝ ਨਸ਼ੇ ਦਾ ਸਾਮਾਨ ਬਰਾਮਦ ਕਰਕੇ ਵਿਖਾਇਆ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਨਾ ਤਾਂ ਪੁਲਿਸ ਗਸ਼ਤ ਕਰਦੀ ਹੈ ਤੇ ਨਾ ਹੀ ਨਸ਼ੇੜੀਆਂ ਆਦਿ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਸ਼ਰੇਆਮ ਦੁਕਾਨਾਂ ਦੇ ਬਾਹਰੋਂ ਵਾਹਨ ਚੋਰੀ ਹੋ ਰਹੇ ਹਨ। ਅੱਜ ਵੀ ਲੋਕਾਂ ਦੀ ਮੁਸ਼ਤੈਦੀ ਨਾਲ ਚੋਰ ਫੜਿਆ ਗਿਆ ਨਹੀਂ ਤਾਂ ਅੱਜ ਵੀ ਵਾਹਨ ਚੋਰੀ ਹੋ ਜਾਣਾ ਸੀ। ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: