ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੀ ਸੰਸਦੀ ਪਾਰਟੀ ਨੇ ਸੁਨਕ ਨੂੰ ਨੇਤਾ ਚੁਣ ਲਿਆ। ਕਿੰਗ ਚਾਰਲਸ-III ਅੱਜ ਯਾਨੀ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦਾ ਨਿਯੁਕਤੀ ਪੱਤਰ ਸੁਨਕ ਨੂੰ ਸੌਂਪਣਗੇ।
ਰਿਪੋਰਟ ਮੁਤਾਬਕ ਲਿਜ਼ ਟਰਸ ਸਭ ਤੋਂ ਪਹਿਲਾਂ ਭਾਰਤੀ ਸਮੇਂ ਮੁਤਾਬਕ ਦੁਪਹਿਰ 1:30 ਵਜੇ ਕੈਬਨਿਟ ਦੀ ਮੀਟਿੰਗ ਕਰਨਗੇ। ਉਹ ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਖਰੀ ਵਾਰ ਦੁਪਹਿਰ 2:45 ਵਜੇ ਪੀਐੱਮ ਹਾਊਸ ਤੋਂ ਦੇਸ਼ ਨੂੰ ਸੰਬੋਧਨ ਕਰਨਗੇ। ਫਿਰ ਉਹ ਬਕਿੰਘਮ ਪੈਲੇਸ ਜਾਣਗੇ ਅਤੇ ਰਾਜਾ ਚਾਰਲਸ III ਨੂੰ ਆਪਣਾ ਅਸਤੀਫਾ ਸੌਂਪਣਗੇ। ਕੁਝ ਸਮੇਂ ਬਾਅਦ ਰਾਜਾ ਚਾਰਲਸ-III ਸੁਨਕ ਨੂੰ ਪ੍ਰਧਾਨ ਮੰਤਰੀ ਨਿਯੁਕਤੀ ਪੱਤਰ ਦੇਣਗੇ। ਅਧਿਕਾਰਤ ਤੌਰ ‘ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੁਨਕ 28 ਅਕਤੂਬਰ ਨੂੰ ਸਹੁੰ ਚੁੱਕ ਸਕਦੇ ਹਨ।
ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੁਨਕ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਮੁਸ਼ਕਲ ਚੁਣੌਤੀ ਯੂਕੇ ਦੀ ਆਰਥਿਕਤਾ ਨੂੰ ਸੁਧਾਰਨਾ ਹੋਵੇਗੀ। ਰਿਪੋਰਟਾਂ ਮੁਤਾਬਕ ਸੁਨਕ ਨੇ ਪਾਰਟੀ ਸੰਸਦ ਮੈਂਬਰਾਂ ਨਾਲ ਇੱਕ ਨਿੱਜੀ ਮੀਟਿੰਗ ਤੋਂ ਬਾਅਦ ਕਿਹਾ ਸਾਡੇ ਕੋਲ ਉਹ ਸਾਰੀਆਂ ਸਮੱਸਿਆਵਾਂ ਹਨ ਜੋ ਸਾਡੇ ਕੋਲ ਪਹਿਲਾਂ ਸਨ ਅਤੇ ਹੁਣ ਆਰਥਿਕ ਸੰਕਟ ਵੀ ਹੈ। ਅਸੀਂ ਮਿਲ ਕੇ ਇਸ ਸੰਕਟ ਤੋਂ ਬਾਹਰ ਨਿਕਲਾਂਗੇ। ਸਾਨੂੰ ਹਰ ਫਰੰਟ ‘ਤੇ ਇਕਜੁੱਟ ਹੋਣਾ ਪਵੇਗਾ। ਮੈਂ ਕੰਜ਼ਰਵੇਟਿਵ ਪਾਰਟੀ ਨੂੰ ਪਿਆਰ ਕਰਦਾ ਹਾਂ, ਇਸ ਦੀ ਸੇਵਾ ਕਰਾਂਗਾ। ਦੇਸ਼ ਨੂੰ ਕੁਝ ਵਾਪਸ ਦੇਣਾ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਹੈ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਇਮਾਨਦਾਰੀ ਨਾਲ ਕੰਮ ਕਰਾਂਗਾ।
ਇਹ ਵੀ ਪੜ੍ਹੋ : ਖੁਸ਼ਖਬਰੀ! ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਇੰਡੀਗੋ ਹਫਤੇ ‘ਚ 3 ਦਿਨ ਸ਼ੁਰੂ ਕਰਨ ਜਾ ਰਹੀ ਫਲਾਈਟ
ਸੁਨਕ ਦੀ ਜਿੱਤ ਦਾ ਵੱਡਾ ਕਾਰਨ ਉਸ ਦਾ ਬੈਂਕਰ ਅਕਸ ਹੈ। ਪ੍ਰਧਾਨ ਮੰਤਰੀ ਵਜੋਂ ਟਰਸ ਦੀ ਅਸਫਲਤਾ ਦਾ ਸਭ ਤੋਂ ਵੱਡਾ ਕਾਰਨ ਆਰਥਿਕ ਮੋਰਚੇ ‘ਤੇ ਅਸਫਲਤਾ ਸੀ। ਬ੍ਰਿਟੇਨ ਵਿੱਚ ਮਹਿੰਗਾਈ ਚੋਣਾਂ ਦਾ ਮੁੱਖ ਮੁੱਦਾ ਸੀ। ਬ੍ਰਿਟੇਨ ਵਿੱਚ ਵੀ ਆਰਥਿਕ ਅਸਥਿਰਤਾ ਸੀ, ਜਿਸ ਤੋਂ ਬਾਅਦ ਜੌਨਸਨ ਸਰਕਾਰ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਸੁਨਕ ਨੇ ਆਰਥਿਕ ਬੇਲਆਊਟ ਯੋਜਨਾ ਲਿਆਂਦੀ ਤਾਂ ਮੱਧ ਵਰਗ ਵੱਲੋਂ ਇਸ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਲੋਕਾਂ ਵਿੱਚ ਉਸ ਦੀ ਲੋਕਪ੍ਰਿਅਤਾ ਵਧੀ।
ਜਾਣੋ ਰਿਸ਼ੀ ਸੁਨਕ ਬਾਰੇ ਕੁਝ ਅਹਿਮ ਗੱਲਾਂ
- ਰਿਸ਼ੀ ਭਾਰਤੀ ਸਾਫਟਵੇਅਰ ਕੰਪਨੀ ਇਨਫੋਸਿਸ ਦੇ ਸਹਿ-ਬਾਨੀ ਨਰਾਇਣ ਮੂਰਤੀ ਦਾ ਜਵਾਈ ਹੈ।
- ਰਿਸ਼ੀ ਸੁਨਕ ਦੇ ਮਾਪੇ ਪੰਜਾਬ ਦੇ ਰਹਿਣ ਵਾਲੇ ਸਨ, ਜੋ ਵਿਦੇਸ਼ਾਂ ਵਿੱਚ ਵੱਸ ਗਏ ਸਨ।
- ਸੁਨਕ ਦਾ ਜਨਮ ਹੈਂਪਸ਼ਾਇਰ, ਯੂਕੇ ਵਿੱਚ ਹੋਇਆ ਸੀ। ਰਿਸ਼ੀ ਨੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ।
- ਸੁਨਕ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਰਾਜਨੀਤੀ, ਦਰਸ਼ਨ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ।
- ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਰਿਸ਼ੀ ਨੇ ਨਿਵੇਸ਼ ਬੈਂਕ ਗੋਲਡਮੈਨ ਸਾਕਸ ਅਤੇ ਹੇਜ ਫੰਡ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਨਿਵੇਸ਼ ਫਰਮ ਦੀ ਸਥਾਪਨਾ ਵੀ ਕੀਤੀ।
- ਉਨ੍ਹਾਂ ਦੀ ਮਾਂ ਇੱਕ ਫਾਰਮਾਸਿਸਟ ਹੈ ਅਤੇ ਨੈਸ਼ਨਲ ਹੈਲਥ ਸਰਵਿਸ (MHS) ਵਿੱਚ ਨੌਕਰੀ ਕਰਦੀ ਹੈ। ਸੁਨਕ ਦੇ ਪਿਤਾ ਆਕਸਫੋਰਡ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਹਨ।
ਵੀਡੀਓ ਲਈ ਕਲਿੱਕ ਕਰੋ -: