ਸਰਕਾਰੀ ਹਸਪਤਾਲ ਵਿੱਚ ਮਹਿਲਾ ਸਟਾਫ਼ ਵੱਲੋਂ ਸ਼ਰਾਬ ਦੀ ਪਾਰਟੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਤੇਲੰਗਾਨਾ ਦੇ ਹਨਮਕੋਂਡਾ ਜ਼ਿਲ੍ਹੇ ‘ਚ ਭਾਜੜਾਂ ਪੈ ਗਈਆਂ ਹਨ। ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਹਸਪਤਾਲ ਦੀ ਮਹਿਲਾ ਸਟਾਫ਼ ਨੂੰ ਸ਼ਰਾਬ ਪੀਂਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਜ਼ਿਲ੍ਹੇ ਦੇ ਸਰਕਾਰੀ ਜਣੇਪਾ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ ਮਰੀਜ਼ ਦੇ ਰਿਸ਼ਤੇਦਾਰ ਨੇ ਵੀਡੀਓ ਰਿਕਾਰਡ ਕੀਤਾ ਹੈ। ਇਸ ਵਿੱਚ ਤਿੰਨ ਔਰਤਾਂ ਸ਼ਰਾਬ ਪੀਂਦੀਆਂ ਗੱਲਾਂ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ। ਇਹ ਤਿੰਨੇ ਔਰਤਾਂ ਹਸਪਤਾਲ ਦੇ ਸਟਾਫ਼ ਦੀਆਂ ਦੱਸੀਆਂ ਜਾਂਦੀਆਂ ਹਨ। ਮਰੀਜ਼ ਦੇ ਬੈੱਡ ‘ਤੇ ਦੋ ਔਰਤਾਂ ਬੈਠੀਆਂ ਹਨ ਅਤੇ ਤੀਜੀ ਔਰਤ ਉੱਥੇ ਖੜ੍ਹੀ ਹੈ। ਇਹ ਲੋਕ ਕਿਸੇ ਚੌਥੇ ਬੰਦੇ ਨਾਲ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ : ਬਿਨਾਂ ਹੱਥਾਂ-ਪੈਰਾਂ ਦੇ ਜੰਮਿਆ ਬੱਚਾ, ਨਰਸਿੰਗ ਹੋਮ ਨੂੰ ਗਲਤ ਰਿਪੋਰਟ ਦੇਣ ‘ਤੇ 10 ਲੱਖ ਜੁਰਮਾਨਾ
ਹੋਰ ਮਰੀਜ਼ਾਂ ਨੇ ਵੀ ਹਸਪਤਾਲ ਦੇ ਸਟਾਫ਼ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਲਜ਼ਾਮ ਹੈ ਕਿ ਸਟਾਫ਼ ਮਰੀਜ਼ਾਂ ਦੀ ਦੇਖਭਾਲ ਕਰਨ ਦੀ ਬਜਾਏ ਹਸਪਤਾਲ ਵਿੱਚ ਜਨਮ ਦਿਨ ਮਨਾਉਣ ਵਿੱਚ ਲੱਗਾ ਹੋਇਆ ਸੀ। ਇਸ ਦੌਰਾਨ ਹਸਪਤਾਲ ਦੇ ਅਹਾਤੇ ਵਿੱਚ ਪਾਰਟੀ ਕੀਤੀ ਗਈ ਅਤੇ ਸ਼ਰਾਬ ਵੀ ਪੀਤੀ ਗਈ। ਨਤੀਜੇ ਵਜੋਂ ਮਰੀਜ਼ਾਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਾ ਸਕਦੀ ਸੀ। ਇਹ ਹਸਪਤਾਲ ਸਟਾਫ਼ ਦੀ ਘੋਰ ਲਾਪਰਵਾਹੀ ਦਾ ਮਾਮਲਾ ਹੈ।
ਸ਼ਰਾਬ ਦੀ ਪਾਰਟੀ ਕਰਦੇ ਪਾਏ ਗਏ ਵਿਅਕਤੀਆਂ ਵਿੱਚ ਨਰਸ/ਮਿਡਵਾਈਫ, ਅਰੋਗਯਸ਼੍ਰੀ ਵਰਕਰ, ਸਟਾਫ ਨਰਸ ਅਤੇ ਦੋ ਬਾਹਰੀ ਵਿਅਕਤੀ ਸ਼ਾਮਲ ਹਨ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ’ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਜਲਦੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਇਸ ਨੂੰ ਦੇਖ ਕੇ ਇੰਟਰਨੈੱਟ ਯੂਜ਼ਰਸ ਵੀ ਹੈਰਾਨ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ ਦਾ ਤਾਂ ਇਹੀ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -: