ਚੀਨ ਵਿਚ ਕੋਵਿਡ-19 ਨੂੰ ਕੰਟਰੋਲ ਕਰਨ ਲਈ ਵਾਰ-ਵਾਰ ਲਾਕਡਾਊਨ ਲਗਾਇਆ ਗਿਆ ਹੈ। ਲਾਕਡਾਊਨ ਦੀਆਂ ਪਾਬੰਦੀਆਂ ਨਾਲ ਚੀਨ ਦੇ ਲੋਕ ਇਸ ਤਰ੍ਹਾਂ ਪ੍ਰੇਸ਼ਾਨ ਹਨ ਕਿ ਉਹ ਇਸ ਤੋਂ ਬਚਣ ਲਈ ਆਪਣੀ ਜਾਨ ਵੀ ਜੋਖਿਮ ਵਿਚ ਪਾਉਣ ਨੂੰ ਤਿਆਰ ਹਨ।
ਤਾਜ਼ਾ ਮਾਮਲਾ ਚੀਨ ਵਿਚ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਐਪਲ ਫੈਕਟਰੀ ਦਾ ਹੈ। ਮੱਧ ਚੀਨੀ ਸ਼ਹਿਰ ਝੇਂਗਝੌ ਵਿਚ ਬਣੀ iPhone ਫੈਕਟਰੀ ਵਿਚ ਕੋਰੋਨਾ ਲਾਕਡਾਊਨ ਤੇ ਸੰਕਰਮਣ ਦੇ ਡਰ ਤੋਂ ਘਬਰਾਏ ਮੁਲਾਜ਼ਮ ਭੱਜ ਰਹੇ ਹਨ। ਲਾਕਡਾਊਨ ਦੇ ਚੱਲਦੇ ਫੈਕਟਰੀ ਦੇ ਅੰਦਰ ਨਾ ਫਸੇ ਰਹਿ ਜਾਣ, ਇਸ ਡਰ ਤੋਂ ਲੋਕ ਕੰਧਾਂ ਚੜ੍ਹ ਕੇ ਭੱਜ ਰਹੇ ਹਨ।
ਫਾਕਸਕਾਨ ਟੈਕਨਾਲੋਜੀ ਗਰੁੱਪ ਇਸ ਪਲਾਂਟ ਨੂੰ ਚਲਾਉਂਦਾ ਹੈ। ਇਸ ਨੇ ਐਤਵਾਰ ਨੂੰ ਆਪਣੇ ਘਰ ਵਾਪਸ ਜਾਣ ਦੇ ਇੱਛੁਕ ਮੁਲਾਜ਼ਮਾਂ ਲਈ ਬੱਸਾਂ ਦੀ ਵਿਵਸਥਾ ਕਰਨ ਦਾ ਵਾਅਦਾ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਕਲਿੱਪ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਪੈਦਲ ਹੀ ਭੱਜ ਰਹੇ ਹਨ। ਪਾਬੰਦੀਆਂ ਤੋਂ ਬਚਣ ਲਈ ਇਸ ਫੈਕਟਰੀ ਦੇ ਮੁਲਾਜ਼ਮ ਦੀਵਾਰਾਂ ਚੜ੍ਹ ਕੇ ਭੱਜ ਰਹੇ ਹਨ। ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ। ਉਹ ਜ਼ਖਮੀ ਹਾਲਤ ਵਿਚ ਵੀ ਉਥੋਂ ਭੱਜ ਰਹੇ ਹਨ।
ਦੁਨੀਆ ਦੀ ਸਭ ਤੋਂ ਵੱਡੀ ਐਪਲ ਫੈਕਟਰੀ ਵਿੱਚ 200,000 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਇਹ ਚੀਨ ਦੇ ਕੇਂਦਰੀ ਹੇਨਾਨ ਸੂਬੇ ਦੇ ਝੇਂਗਜ਼ੂ ਸ਼ਹਿਰ ਵਿੱਚ ਸਥਿਤ ਹੈ। ਫੈਕਟਰੀ ਦੇ ਅੰਦਰ ਦੀ ਸਥਿਤੀ ਕੁਝ ਸਮੇਂ ਤੋਂ ਵਿਗੜ ਰਹੀ ਸੀ ਜਿਸ ਤੋਂ ਬਾਅਦ ਲੋਕ ਉੱਥੋਂ ਭੱਜਣ ਲਈ ਮਜਬੂਰ ਹੋ ਗਏ ਸਨ। ਸ਼ਹਿਰ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫੈਕਟਰੀ ਲਾਕਡਾਊਨ ਦੇ ਸਾਏ ਹੇਠ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਚੀਨ ਵਿੱਚ ਲੌਕਡਾਊਨ ਨੂੰ ਲੈ ਕੇ ਸਖ਼ਤ ਨਿਯਮ ਹਨ। ਮੁੱਠੀ ਭਰ ਕੇਸ ਹੋਣ ‘ਤੇ ਵੀ ਸ਼ਹਿਰਾਂ ਨੂੰ ਸੀਲ ਕਰ ਦਿੱਤਾ ਜਾਂਦਾ ਹੈ। ਲੋਕਾਂ ਨੂੰ ਵਾਰ-ਵਾਰ ਕੋਵਿਡ ਟੈਸਟ ਕਰਵਾਉਣਾ ਪੈਂਦਾ ਹੈ। ਹੁਣ ਲੌਕਡਾਊਨ ਦੀ ਦਹਿਸ਼ਤ ਕਾਰਨ ਐਪਲ ਆਈਫੋਨ ਬਣਾਉਣ ਵਾਲੀ ਫੈਕਟਰੀ ‘ਚ ਕੰਮ ਕਰਨ ਵਾਲੇ ਮਜ਼ਦੂਰ ਕਿਸੇ ਤਰ੍ਹਾਂ ਭੱਜ ਕੇ ਆਪਣੇ ਘਰ ਪਹੁੰਚਣਾ ਚਾਹੁੰਦੇ ਹਨ। ਲੋਕ 100 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਕੇ ਘਰਾਂ ਨੂੰ ਜਾ ਰਹੇ ਹਨ।