ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਦੂਸ਼ਣ ‘ਤੇ ਸਿਆਸਤ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ।
CM ਮਾਨ ਨੇ ਕਿਹਾ ਕਿ ਅਸੀ ਪਹਿਲਾਂ ਹੀ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਪਰਾਲੀ ਨਾ ਸਾੜਨ ਦੇ ਬਦਲੇ ਕਿਸਾਨਾਂ ਨੂੰ 1500 ਰੁਪਏ ਮੁਆਵਜ਼ਾ ਦਿੱਤਾ ਜਾਵੇ ਪਰ ਉਨ੍ਹਾਂ ਨੇ ਨਹੀਂ ਮੰਨੀ। ਅਸੀਂ ਕੇਂਦਰ ਨੂੰ ਇਕ ਹੋਰ ਹੱਲ ਬਾਇਓ ਗੈਸ ਇੰਡਸਟਰੀ ਲਗਾਉਣ ਦਾ ਵੀ ਦੱਸਿਆ ਸੀ ਪਰ ਕੇਂਦਰ ਨੇ ਇਹ ਵੀ ਮਨਜ਼ੂਰ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਗੱਲ-ਗੱਲ ‘ਤੇ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕਰ ਰਹੀ ਹੈ। ‘ਕੇਂਦਰ ਦੀ ਮੰਸ਼ਾ ‘ਚੋਂ ਰਾਜਨੀਤੀ ਦੀ ਬੂ ਆ ਰਹੀ ਹੈ। ‘ਕੱਲਾ ਦਿੱਲੀ-ਪੰਜਾਬ ‘ਤੇ ਹੀ ਸਵਾਲ ਕਿਉਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਦੇ ਕਈ ਸ਼ਹਿਰਾਂ ਦਾ AQI ਪੱਧਰ ਪੰਜਾਬ ਨਾਲੋਂ ਵੀ ਖਰਾਬ ਹੈ ਤੇ ਫਰੀਦਾਬਾਦ ਇਸ ਲਿਸਟ ਵਿੱਚ ਸਭ ਤੋਂ ਮੋਹਰੀ ਹੈ ਪਰ ਕੇਂਦਰ ਇਨ੍ਹਾਂ ਸੂਬਿਆਂ ਨੂੰ ਸਵਾਲ ਕਿਉਂ ਨਹੀਂ ਕਰਦੀ?
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰ ਚਿੱਠੀ ‘ਚ ਪੁਛਦੇ ਹੋ ਕਿ ਕਿਸਾਨਾਂ ‘ਤੇ ਕਿੰਨੇ ਪਰਚੇ ਦਰਜ ਕਰ ਦਿੱਤੇ ਕੀ ਗੱਲ ਪੰਜਾਬ ਦਾ ਕਿਸਾਨ ਅਪਰਾਧੀ ਹੈ। ਮੈਨੂੰ ਲੱਗਦਾ ਹੈ ਕਿ ਸ਼ਾਇਦ ਕੇਂਦਰ ਸਰਕਾਰ ਦੇ ਮਨ ‘ਚ ਕਿਸਾਨਾਂ ਪ੍ਰਤੀ ਕਾਫੀ ਨਫ਼ਰਤ ਹੈ। ਖੇਤੀ ਅੰਦੋਲਨ ਕਰਕੇ ਕਿਸਾਨਾਂ ਤੋਂ ਨਫ਼ਰਤ ਕਰਦੀ ਹੈ ਕੇਂਦਰ ਸਰਕਾਰ। ‘ਪੰਜਾਬ ਦੇ ਕਿਸਾਨ ਇਹ ਬਰਦਾਸ਼ਤ ਨਹੀਂ ਕਰਨਗੇ। ਕਿਸਾਨਾਂ ਨਾਲ ਬਦਲਾ ਲੈਣਾ ਚਾਹੁੰਦੀ ਹੈ ਕੇਂਦਰ ਸਰਕਾਰ। ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਵਿਰੋਧੀ ਹੈ। ਸਰਕਾਰ ਹੱਲ ਵੱਲ ਤੁਰੇ, ਬਦਲੇ ਵੱਲ ਨਹੀਂ।