ਟਵਿੱਟਰ ਨੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਵੱਡੇ ਪੱਧਰ ‘ਤੇ ਛਾਂਟੀ ਦਾ ਐਲਾਨ ਕੀਤਾ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵੱਲੋਂ ਕੰਪਨੀ ਨੂੰ ਖਰੀਦਣ ਤੋਂ ਬਾਅਦ ਟਵਿੱਟਰ ਕਈ ਦੇਸ਼ਾਂ ਵਿੱਚ ਛਾਂਟੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਵਿੱਟਰ ਨੇ ਭਾਰਤ ਵਿੱਚ ਆਪਣੀ ਪੂਰੀ ਮਾਰਕੀਟਿੰਗ ਅਤੇ ਸੰਚਾਰ ਟੀਮ ਨੂੰ ਬਰਖਾਸਤ ਕਰ ਦਿੱਤਾ ਹੈ।
ਟਵਿੱਟਰ ਨੇ ਵਿਸ਼ਵ ਪੱਧਰ ‘ਤੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਭਾਰਤ ਵਿੱਚ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਮਸਕ ਨੇ ਪਿਛਲੇ ਹਫ਼ਤੇ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪਰਾਗ ਅਗਰਵਾਲ ਦੇ ਨਾਲ-ਨਾਲ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਅਤੇ ਕੁਝ ਹੋਰ ਉੱਚ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਸੀ। ਉਸ ਨੇ ਟਵਿੱਟਰ ਨੂੰ ਹਾਸਲ ਕਰਨ ਤੋਂ ਤੁਰੰਤ ਬਾਅਦ ਅਜਿਹਾ ਕੀਤਾ। ਇਸ ਤੋਂ ਬਾਅਦ ਟੌਪ ਮੈਨੇਜਮੈਂਟ ਦੇ ਕਈ ਲੋਕਾਂ ਨੇ ਅਸਤੀਫੇ ਦੇ ਦਿੱਤੇ।
ਮਸਕ ਨੇ ਹੁਣ ਕੰਪਨੀ ਦੇ ਗਲੋਬਲ ਕਰਮਚਾਰੀਆਂ ਨੂੰ ਘਟਾਉਣ ਲਈ ਵੱਡੇ ਪੱਧਰ ‘ਤੇ ਛਾਂਟੀ ਸ਼ੁਰੂ ਕੀਤੀ ਹੈ। ਰਿਪੋਰਟਾਂ ਮੁਤਾਬਕ ਟਵਿੱਟਰ ਇੰਡੀਆ ਦੇ ਇੱਕ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਛਾਂਟੀਆਂ ਸ਼ੁਰੂ ਹੋ ਗਈਆਂ ਹਨ। ਮੇਰੇ ਕੁਝ ਸਾਥੀਆਂ ਨੂੰ ਇਸ ਬਾਰੇ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ।’ ਇਕ ਹੋਰ ਜਾਣਕਾਰੀ ਮੁਤਾਬਕ ਛਾਂਟੀ ਨੇ ਭਾਰਤੀ ਟੀਮ ਦੇ ਅਹਿਮ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ, ਛਾਂਟੀ ਦੇ ਪੂਰੇ ਵੇਰਵੇ ਅਜੇ ਪਤਾ ਨਹੀਂ ਹਨ।
ਇਹ ਵੀ ਪੜ੍ਹੋ : ਦਿੱਲੀ ‘ਚ ਵਿਗੜਦੀ ਆਬੋ-ਹਵਾ ਵਿਚਾਲੇ ਬੋਲੇ CM ਮਾਨ- ‘ਜੇ ਕੇਂਦਰ ਹੱਲ ਦੇਵੇ ਤਾਂ ਕਦੇ ਪਰਾਲੀ ਨਾ ਸੜੇ’
ਟਵਿੱਟਰ ਇੰਡੀਆ ਨੇ ਖ਼ਬਰ ਲਿਖੇ ਜਾਣ ਤੱਕ ਇਸ ਸਬੰਧ ਵਿੱਚ ਈਮੇਲ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਸੀ। ਮਸਕ ਦੇ ਟਵਿੱਟਰ ਦੀ ਮਲਕੀਅਤ ਹਾਸਲ ਕਰਨ ਤੋਂ ਪਹਿਲਾਂ ਇਹ ਚਰਚਾ ਸੀ ਕਿ ਉਹ ਸੋਸ਼ਲ ਮੀਡੀਆ ਕੰਪਨੀ ਵਿੱਚ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਕਰਨਗੇ। ਕੁਝ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਕਰਮਚਾਰੀਆਂ ਦੀ ਗਿਣਤੀ 75 ਫੀਸਦੀ ਤੱਕ ਘਟਾ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: