ਏਲਨ ਮਸਕ ਨੇ ਟਵਿੱਟਰ ਨੂੰ ਖਰੀਦਣ ਦੇ ਨਾਲ ਹੀ ਦੁਨੀਆ ਭਰ ਵਿਚ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਟਵਿੱਟਰ ਦੇ ਕੁੱਲ 7500 ਸਟਾਫ ਵਿਚੋਂ ਲਗਭਗ ਅੱਧੇ ਨੂੰ ਕੱਢ ਦਿੱਤਾ ਗਿਆ ਹੈ। ਭਾਰਤ ਵਿਚ ਟਵਿੱਟਰ ਦੇ 200 ਤੋਂ ਵਧ ਮੁਲਾਜ਼ਮ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਕੱਢ ਦਿੱਤਾ ਗਿਆ ਹੈ। ਇੰਜੀਨੀਅਰਿੰਗ, ਸੇਲਸ, ਮਾਰਕੀਟਿੰਗ ਤੇ ਕਮਿਊਨੀਕੇਸ਼ਨ ਟੀਮਾਂ ਵਿਚ ਛਾਂਟੀ ਕੀਤੀ ਗਈ ਹੈ।
ਟਵਿਟਰ ਇੰਡੀਆ ਦੇ ਇੱਕ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਆਪਣੇ ਸਾਥੀਆਂ ਨੂੰ ਹਟਾਉਣ ਜਾਂ ਬਰਕਰਾਰ ਰੱਖਣ ਲਈ ਮੇਲ ਮਿਲੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕ ਈਮੇਲ ‘ਚ ਕੰਪਨੀ ਨੇ ਕਰਮਚਾਰੀਆਂ ਨੂੰ ਅਸਥਾਈ ਤੌਰ ‘ਤੇ ਦਫਤਰ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਕਰਮਚਾਰੀਆਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਦਫ਼ਤਰ ਵਿੱਚ ਹੋ ਜਾਂ ਦਫ਼ਤਰ ਜਾ ਰਹੇ ਹੋ ਤਾਂ ਘਰ ਵਾਪਸ ਚਲੇ ਜਾਓ।
ਮਸਕ ਨੇ ਟਵੀਟ ਕੀਤਾ ਕਿ ‘ਜਦੋਂ ਕੰਪਨੀ ਨੂੰ ਰੋਜ਼ਾਨਾ 4 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ, ਸਾਡੇ ਕੋਲ ਕਰਮਚਾਰੀਆਂ ਨੂੰ ਛਾਂਟਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਜਿਨ੍ਹਾਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਨੂੰ 3 ਮਹੀਨਿਆਂ ਦੀ ਛੁੱਟੀ ਦਿੱਤੀ ਗਈ ਹੈ, ਜੋ ਕਿ ਕਾਨੂੰਨ ਦੁਆਰਾ ਦਿੱਤੀ ਗਈ ਰਕਮ ਤੋਂ 50% ਵੱਧ ਹੈ।
ਦੱਸ ਦੇਈਏ ਕਿ ਏਲਨ ਮਸਕ ਨੇ 44 ਬਿਲੀਅਨ ਡਾਲਰ ਵਿਚ ਟਵਿੱਟਰ ਨੂੰ ਖਰੀਦਿਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਉਸ ਦੀ ਰਕਮ ਅਦਾ ਕਰਨ ਲਈ ਉਹ ਬਚਤ ਦੇ ਰਸਤੇ ‘ਤੇ ਹੈ ਤੇ ਮੁਲਾਜ਼ਮਾਂ ਦੀ ਵੱਡੇ ਪੈਮਾਨੇ ‘ਤੇ ਛਾਂਟੀ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: