ਬਾਲੀਵੁੱਡ ਐਕਟਰ ਆਮਿਰ ਖਾਨ ਤੇ ਉਨ੍ਹਾਂ ਦੀ ਗਰਲਫ੍ਰੈਂਡ ਗੌਰੀ ਸਪ੍ਰੈਟ ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਰਿਪੋਰਟ ਮੁਤਾਬਕ ਦੋਵੇਂ ਇਸ ਸਾਲ 5 ਜੁਲਾਈ ਨੂੰ ਇਕ ਪ੍ਰਾਈਵੇਟ ਸੈਰੇਮਨੀ ਵਿਚ ਵਿਆਹ ਕਰਨਗੇ। ਇਸ ਵਿਆਹ ਵਿਚ ਕੋਈ ਵਿਸ਼ਾਲ ਆਯੋਜਨ ਜਾਂ ਗ੍ਰੈਂਡ ਰਿਸੈਪਸ਼ਨ ਨਹੀਂ ਰੱਖਿਆ ਜਾਵੇਗਾ।
ਦੋਵੇਂ ਇਕ ਛੋਟੇ ਜਿਹੇ ਸਾਈਨਿੰਗ ਸੈਰੇਮਨੀ ਜ਼ਰੀਏ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰਨਗੇ। ਆਮਿਰ ਖਾਨ ਨੇ ਸਾਲ 2025 ਵਿਚ ਆਪਣੇ 60ਵੇਂ ਜਨਮ ਦਿਨ ‘ਤੇ ਗੌਰੀ ਨਾਲ ਆਪਣੇ ਰਿਲੇਸ਼ਨਸ਼ਿਪ ਦੀ ਗੱਲ ਕੰਫਰਮ ਕੀਤੀ ਸੀ। ਆਮਿਰ ਖਾਨ ਦਾ ਇਹ ਤੀਜਾ ਵਿਆਹ ਹੋਵੇਗਾ। ਆਮਿਰ ਨੇ ਪਹਿਲਾ ਵਿਆਹ 1986 ਵਿਚ ਫਿਲਮ ਪ੍ਰੋਡਿਊਸਰ ਰੀਨਾ ਦੱਤ ਨਾਲ ਕੀਤਾ ਸੀ। ਸਾਲ 2002 ਵਿਚ ਰੀਨਾ ਤੋਂ ਵੱਖ ਹੋਣ ਦੇ ਬਾਅਦ ਆਮਿਰ ਨੇ 2005 ਵਿਚ ਡਾਇਰੈਕਟਰ ਕਿਰਨ ਰਾਓ ਨਾਲ ਦੂਜਾ ਵਿਆਹ ਕੀਤਾ ਤੇ ਸਾਲ 2021 ਵਿਚ ਕਿਰਨ ਤੇ ਆਮਿਰ ਦਾ ਤਲਾਕ ਹੋ ਗਿਆ ਸੀ।
ਮੀਡੀਆ ਰਿਪੋਰਟ ਮੁਤਾਬਕ ਆਮਿਰ ਤੇ ਗੌਰੀ ਪਿਛਲੇ ਇਕ ਸਾਲ ਤੋਂ ਵਧ ਸਮੇਂ ਤੋਂ ਲਿਵ-ਇਨ ਪਾਰਟਨਰ ਵਜੋਂ ਰਹਿ ਰਹੇ ਹਨ। ਹੁਣ ਦੋਵਾਂ ਨੇ ਆਪਣੇ ਪਰਿਵਾਰ ਦੇ ਲੋਕਾਂ ਦੀ ਮੌਜੂਦਗੀ ਵਿਚ ਇਸ ਰਿਸ਼ਤੇ ਨੂੰ ਕਾਨੂੰਨੀ ਤੌਰ ਤੋਂ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ। ਕੱਪਲ ਦਾ ਵਿਆਹ ਬਹੁਤ ਨਿੱਜੀ ਹੋਵੇਗਾ ਜਿਸ ਵਿਚ ਸਿਰਫ ਦੋਵਾਂ ਦੇ ਪਰਿਵਾਰ ਦੇ ਲੋਕ ਤੇ ਬੇਹੱਦ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ
ਦੱਸ ਦੇਈਏ ਕਿ ਗੌਰੀ ਸਪ੍ਰੈਟ ਬੇਂਗਲੁਰੂ ਦੀ ਰਹਿਣ ਵਾਲੀ ਇਕ ਸੈਲੂਨ ਇੰਟਰਪ੍ਰੇਨਿਓਰ ਤੇ ਫੈਸ਼ਨ ਪ੍ਰੋਫੈਸ਼ਨਲ ਹੈ। ਮੌਜੂਦਾ ਸਮੇਂ ਉਹ ਮੁੰਬਈ ਵਿਚ ‘BBlunt’ ਸੈਲੂਨ ਚਲਾਉਂਦੀ ਹੈ। ਆਮਿਰ ਖਾਨ ਦੀ ਤਰ੍ਹਾਂ ਗੌਰੀ ਵੀ ਪਹਿਲਾਂ ਸ਼ਾਦੀਸ਼ੁਦਾ ਹੈ ਤੇ ਉਨ੍ਹਾਂ ਦਾ ਇਕ 7 ਸਾਲ ਦਾ ਬੱਚਾ ਹੈ। ਦੋਵੇਂ ਪਿਛਲੇ 2 ਸਾਲ ਤੋਂ ਵਧ ਸਮੇਂ ਤੋਂ ਮੁੰਬਈ ਵਿਚ ਇਕੱਠੇ ਰਹਿ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










