ਬਾਲਾਕੋਟ ਏਅਰਸਟ੍ਰਾਈਕ ਦੌਰਾਨ 60 ਘੰਟੇ ਪਾਕਿਸਤਾਨ ਦੀ ਕੈਦ ਵਿਚ ਰਹੇ ਸਾਬਕਾ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੇ ਏਅਰਫੋਰਸ ਤੋਂ ਰਿਟਾਇਰਮੈਂਟ ਲੈ ਲਈ ਹੈ। ਉਨ੍ਹਾਂ ਨੇ ਗੋਆ ਦੀ ਪ੍ਰਾਈਵੇਟ ਏਅਰਲਾਈਨ ਫਲਾਈ-91 ਜੁਆਇਨ ਕਰ ਲਈ ਹੈ।
ਜਾਣਕਾਰੀ ਮੁਤਾਬਕ ਉਨ੍ਹਾਂ ਨੇ 31 ਮਾਰਚ 2026 ਨੂੰ ਹਵਾਈ ਫੌਜ ਛੱਡੀ ਤੇ ਅਗਸਤ ਵਿਚ ਪ੍ਰਾਈਵੇਟ ਏਅਰਲਾਈਨ ਜੁਆਇਨ ਕੀਤਾ। ਲਗਭਗ ਦੋ ਦਹਾਕਿਆਂ ਦੀ ਸਰਵਿਸ ਮਗਰੋਂ ਹੁਣ ਉਹ ਕਮਰਸ਼ੀਅਲ ਯਾਤਰੀ ਜਹਾਜ਼ ਦੇ ਪਾਇਲਟ ਹੋਣਗੇ। ਅਭਿਨੰਦਨ ਹਵਾਈ ਫੌਜ ਵਿਚ MiG-21 ਫਾਈਟਰ ਉਡਾਉਂਦੇ ਸਨ। 27 ਫਰਵਰੀ 2019 ਨੂੰ ਪਾਕਿਸਤਾਨੀ ਦੇ F-16 ਲੜਾਕੂ ਜਹਾਜ਼ ਨੂੰ ਡੇਗਣ ਮਗਰੋਂ ਉਨ੍ਹਾਂ ਦਾ ਜਹਾਜ਼ ਮਿਜ਼ਾਈਲ ਦੀ ਚਪੇਟ ਵਿਚ ਆ ਗਿਆ ਸੀ। ਜੈੱਟ ਨਾਲ ਇਜੈਕਟ ਹੋ ਕੇ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਉਤਰੇ ਸੀ। PoK ਵਿਚ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਫੜ ਲਿਆ ਸੀ। ਭਾਰਤ ਦੇ ਜ਼ਬਰਦਸਤ ਦਬਾਅ ਦੇ ਚੱਲਦੇ ਲਗਭਗ 20 ਘੰਟੇ ਬਾਅਦ 1 ਮਾਰਚ 2019 ਨੂੰ ਅਟਾਰੀ ਬਾਰਡਰ ਜ਼ਰੀਏ ਉਨ੍ਹਾਂ ਦੀ ਵਾਪਸੀ ਹੋਈ ਸੀ। 2021 ਵਿਚ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਪੁਲਵਾਮਾ ਵਿਚ CRPF ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਵਿਚ 40 ਜਵਾਨ ਸ਼ਹੀਦ ਹੋਏ ਸਨ। ਇਸ ਦੇ ਜਵਾਬ ਵਿਚ ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਏਅਰਸਟ੍ਰਾਈਕ ਕੀਤੀ ਸੀ। ਇਸ ਦੇ ਅਗਲੇ ਦਿਨ ਕਈ ਪਾਕਿਸਤਾਨੀ ਲੜਾਕੂ ਜਹਾਜ਼ LoC ਵੱਲ ਵਧੇ। ਉਸ ਸਮੇਂ ਅਭਿਨੰਦਨ ਸ਼੍ਰੀਨਗਰ ਏਅਰਫੋਰਸ ਸਟੇਸ਼ਨ ‘ਤੇ MiG-21 ਬਾਈਸਨ ਸਕਵਾਰਡਨ ਵਿਚ ਤਾਇਨਾਤ ਸਨ। ਪਾਕਿਸਤਾਨੀ ਜਹਾਜ਼ਾਂ ਦਾ ਪਤਾ ਲੱਗਣ ਦੇ ਲਗਭਗ 5 ਮਿੰਟ ਬਾਅਦ ਅਭਿਨੰਦਨ ਨੂੰ ਉਨ੍ਹਾਂ ਨੂੰ ਰੋਕਣ ਲਈ ਭੇਜਿਆ ਗਿਆ। ਉਨ੍ਹਾਂ ਨੇ ਪਿੱਛੇ ਹਟ ਰਹੇ ਇਕ ਦੁਸ਼ਮਣ ਜਹਾਜ਼ ਦਾ ਪਿੱਛਾ ਕੀਤਾ ਤੇ ਹਵਾਈ ਲੜਾਈ ਵਿਚ ਉਸ ਨੂੰ ਮਾਰ ਡੇਗਿਆ।
ਹਵਾਈ ਲੜਾਈ ਦੌਰਾਨ ਪਾਕਿਸਤਾਨੀ ਜਹਾਜ਼ ਨੇ ਕਈ Beyod Visual Range ਮਿਜ਼ਾਈਲ ਦਾਗੀਆਂ। ਇਨ੍ਹਾਂ ਵਿਚੋਂ ਇਕ ਮਿਜ਼ਾਈਲ ਅਭਿਨੰਦਨ ਦੇ ਜਹਾਜ਼ ਨਾਲ ਟਕਰਾਈ। ਜਹਾਜ਼ ਨੂੰ ਨੁਕਸਾਨ ਪਹੁੰਚਣ ਦੇ ਬਾਅਦ ਅਭਿਨੰਦਨ ਨੇ ਇਜੈਕਟ ਕੀਤਾ। ਉਹ ਪੈਰਾਸ਼ੂਟ ਤੋਂ ਪਾਕਿਸਤਾਨ ਦੇ ਇਲਾਕੇ ਵਿਚ ਉਰੇ ਜਿਥੇ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਫੜ ਲਿਆ। ਹਾਲਾਂਕਿ 1 ਮਾਰਚ 2019 ਨੂੰ ਅਭਿਨੰਦਨ ਪਾਕਿਸਤਾਨ ਤੋਂ ਸੁਰੱਖਿਅਤ ਭਾਰਤ ਪਰਤ ਆਏ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








