ਅੰਮ੍ਰਿਤਸਰ : ਘਰ ਵਿੱਚ ਖੁਸ਼ੀ ਆਉਣ ਦੀ ਉਡੀਕ ਕਰ ਰਹੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। 8 ਮਹੀਨੇ ਦੀ ਗਰਭਤੀ ਔਰਤ ਗੇਟ ਖੋਲ੍ਹਣ ਗਈ ਪਰ ਉਸ ਨੂੰ ਕੀ ਪਤਾ ਸੀ ਕਿ ਅੱਗੇ ਉਸ ਦੀ ਮੌਤ ਖੜ੍ਹੀ ਹੈ।
ਘਟਨਾ ਸ਼ਹਿਰ ਦੇ ਮੋਹਕਮਪੁਰਾ ਦੀ ਹੈ, ਜਿਥੇ ਗਰਭਵਤੀ ਔਰਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਹੋਰ ਨੌਜਵਾਨ ਦੇ ਦਰਵਾਜ਼ੇ ‘ਤੇ ਵੀ ਬਿਜਲੀ ਦਾ ਕਰੰਟ ਲੱਗਿਆ ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਜੇਠ ਵਿਸ਼ਾਲ ਨੇ ਦੱਸਿਆ ਕਿ ਘਰ ਦੇ ਬਾਹਰ ਸਰਕਾਰੀ ਮੀਟਰ ‘ਤੇ ਕੁਝ ਨੰਗੀਆਂ ਤਾਰਾਂ ਲੱਗੀਆਂ ਹੋਈਆਂ ਹਨ। ਮੀਂਹ ਦੇ ਮੌਸਮ ਕਾਰਨ ਗੇਟ ਵਿੱਚ ਕਰੰਟ ਆ ਗਿਆ। ਔਰਤ ਗੇਟ ਖੋਲ੍ਹਣ ਲਈ ਪਾਣੀ ਪੀਂਦੇ ਹੋਏ ਜਾ ਰਹੀ ਸੀ। ਉਹ ਨੰਗੇ ਪੈਰੀਂ ਸੀ।
ਜਿਵੇਂ ਹੀ ਉਹ ਗੇਟ ਖੋਲ੍ਹਣ ਗਈ ਤਾਂ ਉਸ ਨੂੰ ਬੁਰੀ ਤਰ੍ਹਾਂ ਕਰੰਟ ਪਿਆ, ਜਿਸ ਕਰਕੇ ਉਸਦੀ ਮੌਤ ਹੋ ਗਈ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਗੁਰਦਾਸ ਮਾਨ ਨੂੰ ਜੇਲ੍ਹ ਭੇਜਣ ਦੀ ਉਠੀ ਮੰਗ, ਜ਼ਮਾਨਤ ‘ਤੇ ਕੱਲ੍ਹ ਹੋਵੇਗਾ ਫੈਸਲਾ
ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਔਰਤ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।