Sulakhanjeet Kaur

ਚੀਨ ਵਿਵਾਦ ‘ਤੇ ਰਾਹੁਲ ਗਾਂਧੀ ਨੇ ਮੁੜ ਘੇਰੀ ਮੋਦੀ ਸਰਕਾਰ, ਟਵੀਟ ਕੀਤੀ ਪਿਤਾ ਦੀ ਖਿੱਚੀ ਫੋਟੋ

Rahul Gandhi On Modi Govt: ਭਾਰਤ ਅਤੇ ਚੀਨ ਦੀਆਂ ਫੌਜਾਂ ਇਸ ਸਮੇਂ ਲੱਦਾਖ ਵਿੱਚ ਆਹਮੋ-ਸਾਹਮਣੇ ਹਨ । ਗਲਵਾਨ ਘਾਟੀ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਦੋਵਾਂ ਫੌਜਾਂ ਵਿਚਾਲੇ ਮਾਹੌਲ ਸ਼ਾਂਤ ਕਰਨ ਲਈ ਬੈਠਕਾਂ ਚੱਲ ਰਹੀਆਂ ਹਨ । ਇਸ ਦੌਰਾਨ ਕਾਂਗਰਸ ਪਾਰਟੀ ਲਗਾਤਾਰ ਮੋਦੀ ਸਰਕਾਰ ‘ਤੇ ਹਮਲਾ ਬੋਲ ਰਹੀ ਹੈ ਅਤੇ ਸੱਚ ਦੱਸਣ ਦੀ ਅਪੀਲ ਕੀਤੀ

ਚੀਨੀ ਜਨਰਲ ਨੇ ਦਿੱਤਾ ਸੀ ਗਲਵਾਨ ‘ਚ ਹਮਲੇ ਦਾ ਆਦੇਸ਼: US ਖੁਫ਼ੀਆ ਰਿਪੋਰਟ

U.S. intelligence assessment: ਭਾਰਤ ਅਤੇ ਚੀਨ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਤਣਾਅ ਲਗਾਤਾਰ ਜਾਰੀ ਹੈ ਅਤੇ ਪਿਛਲੇ ਹਫਤੇ ਸਰਹੱਦ ‘ਤੇ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ ਹੈ। ਚੀਨ ਇਸ ਬਾਰੇ ਝੂਠ ਬੋਲ ਰਿਹਾ ਹੈ, ਪਰ ਸੱਚ ਸਾਹਮਣੇ ਆ ਰਿਹਾ ਹੈ। ਅਮਰੀਕੀ ਖੁਫੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ

ਕੋਰੋਨਾ ਸੰਕਟ ਕਾਲ ‘ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ, PM ਮੋਦੀ ਨੇ ਦਿੱਤੀ ਵਧਾਈ

Rath Yatra 2020: ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ ਜੂਝ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਸੰਕਟ ਕਾਰਨ ਵੱਡੇ ਪ੍ਰੋਗਰਾਮਾਂ ‘ਤੇ ਪਾਬੰਦੀ ਹੈ, ਪਰ ਸੋਮਵਾਰ ਨੂੰ ਸੁਪਰੀਮ ਕੋਰਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅੱਜ ਇਤਿਹਾਸਕ ਜਗਨਨਾਥ ਯਾਤਰਾ ਕੱਢੀ ਜਾ ਰਹੀ ਹੈ। ਉੜੀਸਾ ਦੇ ਪੁਰੀ ਅਤੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਨਿਕਲ ਰਹੀ ਯਾਤਰਾ ਨੂੰ

ਟਰੰਪ ਨੇ ਸਸਪੈਂਡ ਕੀਤਾ H-1B ਵੀਜ਼ਾ, ਭਾਰਤੀ ਆਈਟੀ ਪੇਸ਼ੇਵਰਾਂ ਨੂੰ ਵੱਡਾ ਝਟਕਾ

Donald Trump issues proclamation: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1-B ਵੀਜ਼ਾ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ । ਇਸ ਨਾਲ ਭਾਰਤ ਸਮੇਤ ਦੁਨੀਆ ਦੇ ਆਈਟੀ ਪੇਸ਼ੇਵਰਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇਹ ਮੁਅੱਤਲੀ ਸਾਲ ਦੇ ਅੰਤ ਤੱਕ ਜਾਇਜ਼ ਰਹੇਗਾ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਇਹ ਫੈਸਲਾ ਅਮਰੀਕੀ ਕਾਮਿਆਂ ਦੇ ਲਾਭ ਲਈ ਲਿਆ ਗਿਆ ਹੈ।

ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ, ਇੱਕ ਜਵਾਨ ਵੀ ਹੋਇਆ ਸ਼ਹੀਦ

Pulwama encounter: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ ਹੈ । ਪੁਲਵਾਮਾ ਦੇ ਬਾਂਦਜੂ ਖੇਤਰ ਵਿੱਚ ਜਾਰੀ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ । ਹਾਲਾਂਕਿ, CRPF ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਫਿਲਹਾਲ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਜਾਰੀ ਹੈ । ਇਸ ਸਬੰਧੀ ਕਸ਼ਮੀਰ ਜ਼ੋਨ

ਚਾਹ ਵੇਚਣ ਵਾਲੇ ਦੀ ਧੀ ਬਣੀ ਫਲਾਇੰਗ ਅਫ਼ਸਰ, ਹਵਾਈ ਫੌਜ ‘ਚ ਜਾਣ ਲਈ ਛੱਡੀਆਂ ਦੋ ਸਰਕਾਰੀ ਨੌਕਰੀਆਂ

Madhya Pradesh tea seller daughter: ਭੋਪਾਲ: ਸਖਤ ਮਿਹਨਤ ਕਰਕੇ ਅਸਮਾਨ ਨੂੰ ਛੂਹਣਾ ਅਸੰਭਵ ਨਹੀਂ ਹੈ। ਇਹ ਗੱਲ ਮੱਧ ਪ੍ਰਦੇਸ਼ ਦੀ ਇੱਕ ਜਬਾਂਜ ਧੀ ਨੇ ਸੱਚ ਸਾਬਿਤ ਕਰ ਦਿਖਾਇਆ ਹੈ। ਜਿਸ ਨੇ ਨਾ ਸਿਰਫ ਉਸਦੇ ਪਰਿਵਾਰ ਦਾ ਮਾਣ ਵਧਾਇਆ ਬਲਕਿ ਰਾਜ ਦਾ ਨਾਮ ਵੀ ਉੱਚਾ ਕੀਤਾ ਹੈ। ਦਰਅਸਲ, ਮੱਧ ਪ੍ਰਦੇਸ਼ ਵਿੱਚ ਇੱਕ ਚਾਹ ਵੇਚਣ ਵਾਲੇ ਦੀ

SBI ਨੇ ਗਾਹਕਾਂ ਨੂੰ ਦਿੱਤੀ ਚੇਤਾਵਨੀ, ਇਸ ਗਲਤੀ ਨਾਲ ਖਾਲੀ ਹੋ ਸਕਦਾ ਹੈ ਤੁਹਾਡਾ ਅਕਾਊਂਟ

SBI issued warning: ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਸਾਈਬਰ ਹਮਲਿਆਂ ਬਾਰੇ ਚੇਤਾਵਨੀ ਦਿੱਤੀ ਹੈ । ਇਸ ਸਬੰਧੀ ਬੈਂਕ ਨੇ ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ ‘ਤੇ ਇਕ ਪੋਸਟ ਜ਼ਰੀਏ ਆਪਣੇ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ । ਇਸ ਪੋਸਟ ਵਿੱਚ ਕੁਝ ਵੱਡੇ

ਮਨਮੋਹਨ-ਰਾਹੁਲ ਦੇ ਵਾਰ ‘ਤੇ BJP ਦਾ ਪਲਟਵਾਰ- ਕਾਂਗਰਸ ਦੇ ਰਾਜ ‘ਚ ਹੀ ਚੀਨ ਨੇ ਕਬਜ਼ੇ ‘ਚ ਲੈ ਲਈ ਸੀ ਜ਼ਮੀਨ

BJP IT Chief Amit Malviya: ਭਾਰਤ ਅਤੇ ਚੀਨ ਵਿਚਾਲੇ ਸਰਹੱਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਰਾਜਨੀਤੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ । ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਮੁੱਦੇ ‘ਤੇ ਇੱਕ ਬਿਆਨ ਜਾਰੀ ਕੀਤਾ, ਜਿਸ ‘ਤੇ ਰਾਹੁਲ ਗਾਂਧੀ ਦਾ ਟਵੀਟ ਵੀ

ਚੀਨ ਵਿਰੁੱਧ ਦੋ ਕਿਸਮਾਂ ਦੀ ਲੜਾਈ ਲੜ ਰਿਹੈ ਦੇਸ਼, ਇਸ ਸਥਿਤੀ ‘ਚ ਦੇਸ਼ ਇੱਕਜੁੱਟ : ਕੇਜਰੀਵਾਲ

Delhi CM Arvind kejriwal: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਮੁੱਦੇ ‘ਤੇ ਇੱਕ ਪ੍ਰੈਸ ਕਾਨਫਰੰਸ ਕੀਤੀ । ਇਸ ਪ੍ਰੈਸ ਕਾਨਫਰੰਸ ਵਿੱਚ ਅਰਵਿੰਦ ਕੇਜਰੀਵਾਲ ਨੇ ਚੀਨ ‘ਤੇ ਵੀ ਨਿਸ਼ਾਨਾ ਸਾਧਿਆ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਚੀਨ ਵਿਰੁੱਧ ਦੋ ਕਿਸਮਾਂ ਦੀ ਲੜਾਈ ਲੜ ਰਿਹਾ ਹੈ,

LAC ‘ਤੇ ਤਣਾਅ ਜਾਰੀ, ਚੀਨ ਦੀ ਬੇਨਤੀ ‘ਤੇ ਅੱਜ ਹੋਵੇਗੀ ਕੌਰ ਕਮਾਂਡਰ ਪੱਧਰ ਦੀ ਬੈਠਕ

India China border tension: ਲੱਦਾਖ ਸਰਹੱਦ ‘ਤੇ ਤਣਾਅ ਨੂੰ ਘੱਟ ਕਰਨ ਲਈ ਭਾਰਤੀ ਫੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਵਿਚਕਾਰ ਅੱਜ ਗੱਲਬਾਤ ਹੋਵੇਗੀ. ਚੀਨੀ ਫੌਜ ਦੀ ਬੇਨਤੀ ‘ਤੇ ਕੋਰ ਕਮਾਂਡਰ ਪੱਧਰ ਦੀ ਇੱਕ ਬੈਠਕ ਹੋਵੇਗੀ।  ਇਹ ਮੁਲਾਕਾਤ ਮੋਲਡੋ ਖੇਤਰ (ਚੀਨ ਵੱਲ) ਅਤੇ ਚੁਸ਼ੂਲ (ਭਾਰਤ ਵੱਲ) ਸੱਦੀ ਗਈ ਹੈ । ਇਹ ਬੈਠਕ ਉਸੀ ਜਗ੍ਹਾ

ਟਰੰਪ ਨੇ ਮੁੜ ਸਾਧਿਆ ਚੀਨ ‘ਤੇ ਨਿਸ਼ਾਨਾ, ਚੋਣ ਰੈਲੀ ‘ਚ ਕੋਰੋਨਾ ਨੂੰ ਕਿਹਾ ‘ਕੁੰਗ ਫਲੂ’

Trump again blames China: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੋਣ ਰੈਲੀ ਵਿੱਚ ਇੱਕ ਵਾਰ ਫਿਰ ਚੀਨ ‘ਤੇ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਟੁਲਸਾ ਰੈਲੀ ਵਿੱਚ ਕੋਰੋਨਾ ਵਾਇਰਸ ਨੂੰ ‘ਕੁੰਗ ਫਲੂ‘ ਕਿਹਾ ਹੈ, ਇਸ ਤੋਂ ਪਹਿਲਾਂ ਵੀ ਟਰੰਪ ਕੋਰੋਨਾ ਨੂੰ ਚੀਨੀ ਵਾਇਰਸ ਕਹਿ ਚੁੱਕੇ ਹਨ । ਟਰੰਪ ਲਗਾਤਾਰ ਚੀਨ ‘ਤੇ ਵਾਇਰਸ ਨਾਲ ਜੁੜੀ ਜਾਣਕਾਰੀ

ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਸਵਾ 4 ਲੱਖ ਤੋਂ ਪਾਰ, ਹੁਣ ਤੱਕ 13699 ਮੌਤਾਂ

India reports 14821 new cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸਵਾ ਚਾਰ ਲੱਖ ਨੂੰ ਪਾਰ ਕਰ ਗਈ ਹੈ । ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 4 ਲੱਖ 25 ਹਜ਼ਾਰ 282 ਹੈ, ਜਿਸ ਵਿੱਚੋਂ 13699

ਮਹਿੰਗਾਈ ਦੀ ਮਾਰ ਬਰਕਰਾਰ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ 16ਵੇਂ ਦਿਨ ਵਾਧਾ

Petrol Diesel Prices increase: ਨਵੀਂ ਦਿੱਲੀ: ਦੇਸ਼ ਵਿੱਚ ਲਗਾਤਾਰ 16ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ । ਦਿੱਲੀ ਵਿੱਚ ਪੈਟਰੋਲ ਦੀ ਕੀਮਤ 33 ਪੈਸੇ ਵਧ ਕੇ 79.56 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 58 ਪੈਸੇ ਵਧ ਕੇ 78.85 ਰੁਪਏ ਪ੍ਰਤੀ ਲੀਟਰ ਹੋ ਗਈ ਹੈ । ਸੋਮਵਾਰ ਯਾਨੀ

ਚੀਨ ਦੀਆਂ ਧਮਕੀਆਂ ਸਾਹਮਣੇ ਨਹੀਂ ਝੁਕਾਂਗੇ, ਇੱਕਜੁੱਟ ਹੋ ਕੇ ਜਵਾਬ ਦੇਣ ਦਾ ਸਮਾਂ: ਸਾਬਕਾ PM ਮਨਮੋਹਨ ਸਿੰਘ

Former PM Manmohan Singh: ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਚੀਨ ਨੂੰ ਜਵਾਬ ਦੇਣ ਦੀ ਅਪੀਲ ਕੀਤੀ ਹੈ । ਲੱਦਾਖ ਸਰਹੱਦੀ ਵਿਵਾਦ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਜਵਾਨਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣਾ ਚਾਹੀਦਾ। ਇਹ ਉਹ ਸਮਾਂ

ਰੂਸ ਲਈ ਰਵਾਨਾ ਹੋਏ ਰਾਜਨਾਥ ਸਿੰਘ, ਚੀਨੀ ਨੇਤਾਵਾਂ ਨਾਲ ਨਹੀਂ ਕਰਨਗੇ ਮੁਲਾਕਾਤ

Rajnath Singh leaves for Russia: ਭਾਰਤ ਅਤੇ ਚੀਨ ਵਿਚਾਲੇ ਇਨ੍ਹੀ ਦਿਨੀਂ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਮਾਸਕੋ, ਰੂਸ ਲਈ ਰਵਾਨਾ ਹੋਏ । ਰਾਜਨਾਥ ਦਾ ਇਹ ਦੌਰਾ ਤਿੰਨ ਦਿਨਾਂ ਲਈ ਹੋਵੇਗਾ, ਜਿੱਥੇ ਉਹ ਰੂਸ ਦੇ ਵਿਕਟਰੀ ਡੇਅ ਪਰੇਡ ਦੇ 75 ਸਾਲ ਪੂਰੇ ਹੋਣ ‘ਤੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ । ਖਾਸ

ਦਿੱਲੀ-NCR ‘ਚ ਬਦਲਿਆ ਮੌਸਮ ਦਾ ਮਿਜਾਜ਼, ਇਨ੍ਹਾਂ ਰਾਜਾਂ ‘ਚ ਭਾਰੀ ਬਾਰਿਸ਼ ਹੋਣ ਦੇ ਆਸਾਰ

Delhi Heavy Rain: ਨਵੀਂ ਦਿੱਲੀ: ਦਿੱਲੀ-ਐਨਸੀਆਰ ਦੇ ਇਲਾਕਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਹੋਈ ਹਲਕੀ ਬਾਰਿਸ਼ ਨਾਲ ਮਾਨਸੂਨ ਦੇ ਜਲਦੀ ਪਹੁੰਚਣ ਦੇ ਸੰਕੇਤ ਮਿਲ ਗਏ ਹਨ। ਸ਼ਨੀਵਾਰ ਅਤੇ ਐਤਵਾਰ ਤੋਂ ਬਾਅਦ ਸੋਮਵਾਰ ਸਵੇਰੇ ਦਿੱਲੀ ਵਿੱਚ ਬਾਰਿਸ਼ ਹੋਣ ਨਾਲ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ । ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਮਾਨਸੂਨ ਦੇ ਸ਼ਹਿਰ

ਮਿਜ਼ੋਰਮ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਤੀਬਰਤਾ 5.3

Earthquake of magnitude 5.3: ਮਿਜ਼ੋਰਮ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਮਿਜ਼ੋਰਮ ਦੇ ਚਮਫਾਈ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ 4.10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਭੂਚਾਲ ਦੀ ਤੀਬਰਤਾ 5.3 ਸੀ। ਇਸ ਭੂਚਾਲ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ । ਭੂਚਾਲ

ਸ਼ਹੀਦਾਂ ਦੀ ਵੀਡੀਓ ਟਵੀਟ ਕਰ ਕੇ ਰਾਹੁਲ ਗਾਂਧੀ ਬੋਲੇ- ਇਹ ਬਲੀਦਾਨ ਅਸੀਂ ਕਦੀ ਨਹੀਂ ਭੁਲਾਂਗੇ

Rahul Gandhi pays tribute: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਸਵੇਰੇ ਚੀਨ ਨਾਲ ਸਰਹੱਦੀ ਵਿਵਾਦ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸੋਮਵਾਰ ਨੂੰ ਰਾਹੁਲ ਨੇ ਆਪਣੇ ਬਹਾਦਰ ਜਵਾਨਾਂ ਦੀ ਆਖਰੀ ਯਾਤਰਾ ਦੀ ਇੱਕ ਵੀਡੀਓ ਟਵੀਟ ਕੀਤੀ ਅਤੇ ਲਿਖਿਆ ਕਿ ਸਾਡੇ ਭਰਾਵਾਂ ਨੂੰ ਸ਼ਰਧਾਂਜਲੀ । ਤੁਸੀਂ ਸਾਡੇ ਲਈ ਸਭ ਕੁਝ ਛੱਡ ਦਿੱਤਾ ।

ਭਾਰਤ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ‘ਚ ਟਰੰਪ, ਲੈ ਸਕਦੇ ਹਨ ਇਹ ਵੱਡਾ ਫੈਸਲਾ

Trump likely suspend H-1B visa: ਕੋਰੋਨਾ ਵਾਇਰਸ ਮਹਾਂਮਾਰੀ ਨਾਲ ਅਮਰੀਕਾ ਵਿੱਚ ਆਪਣੇ ਨਾਗਰਿਕਾਂ ਦੀਆਂ ਨੌਕਰੀਆਂ ਬਚਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਵੱਡਾ ਝਟਕਾ ਦੇ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਛੇਤੀ ਹੀ H-1B, L-1 ਸਮੇਤ ਹੋਰ ਵੀਜ਼ਾ ਨੂੰ ਮੁਅੱਤਲ ਕਰਨ ਦੇ ਆਦੇਸ਼ ‘ਤੇ ਦਸਤਖਤ ਕਰ ਸਕਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਟਰੰਪ ਦੇ

24 ਅਗਸਤ ਤੋਂ ਬਾਅਦ ਮਹਿੰਗਾ ਹੋ ਸਕਦੈ ਹਵਾਈ ਸਫ਼ਰ, ਇਹ ਹੈ ਵੱਡਾ ਕਾਰਨ…

Air travel expensive: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ 24 ਮਾਰਚ ਤੋਂ ਲਾਕਡਾਊਨ ਜਾਰੀ ਹੈ। ਲਾਕਡਾਊਨ ਦੌਰਾਨ ਸਾਰੀਆਂ ਏਅਰਲਾਈਨ ਕੰਪਨੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਸਨ। ਘਰੇਲੂ ਏਅਰਲਾਈਨਾਂ ਨੂੰ 25 ਮਈ ਤੋਂ ਤਿੰਨ ਮਹੀਨਿਆਂ ਲਈ ਦੁਬਾਰਾ ਖੋਲ੍ਹਿਆ ਗਿਆ ਸੀ ਅਤੇ ਉਸ ਸਮੇਂ ਜਹਾਜ਼ ਵਿੱਚ ਯਾਤਰਾ ਕਰਨ

ਇੰਗਲੈਂਡ ਦੌਰੇ ਲਈ 28 ਜੂਨ ਨੂੰ ਰਵਾਨਾ ਹੋਵੇਗਾ ਪਾਕਿਸਤਾਨੀ ਕ੍ਰਿਕਟ ਟੀਮ

Pakistan Cricket Team Depart: ਕੋਰੋਨਾ ਤੋਂ ਬਾਅਦ ਕ੍ਰਿਕਟ ਹੁਣ ਹੌਲੀ-ਹੌਲੀ ਮੈਦਾਨ ‘ਤੇ ਪਰਤਣ ਲਈ ਤਿਆਰ ਹੈ। ਲਗਭਗ 4 ਮਹੀਨਿਆਂ ਦੇ ਲੰਬੇ ਬਰੇਕ ਤੋਂ ਬਾਅਦ ਅਗਲੇ ਮਹੀਨੇ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਇੱਕ ਸੀਰੀਜ਼ ਹੋਵੇਗੀ। ਇਸ ਤੋਂ ਬਾਅਦ ਪਾਕਿਸਤਾਨ ਇੰਗਲੈਂਡ ਵਿੱਚ ਟੈਸਟ ਸੀਰੀਜ਼ ਵੀ ਖੇਡੇਗਾ । ਇਸ ਲੜੀ ਲਈ ਪਾਕਿਸਤਾਨ ਦੀ ਕ੍ਰਿਕਟ ਟੀਮ 28 ਜੂਨ ਨੂੰ ਇੰਗਲੈਂਡ

ਕੋਰੋਨਾ ਦੀ ਆੜ ‘ਚ ਵੱਡੇ ਸਾਈਬਰ ਹਮਲੇ ਦੀ ਸਾਜ਼ਿਸ਼ ‘ਚ ਹੈਕਰਸ, ਕੇਂਦਰ ਨੇ ਜਾਰੀ ਕੀਤੀ ਚੇਤਾਵਨੀ

Massive Phishing Attack Expected: ਨਵੀਂ ਦਿੱਲੀ: ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਵਿਚਕਾਰ ਹੁਣ ਸਾਈਬਰ ਹਮਲਾਵਰ ਇੱਕ ਵੱਡੇ ਵਰਚੁਅਲ ਹਮਲੇ ਦੀ ਸਾਜਿਸ਼ ਰਚ ਰਹੇ ਹਨ।  ਸਾਈਬਰ ਹਮਲਾਵਰ ਕੋਰੋਨਾ ਮਹਾਮਾਰੀ ਦੇ ਆੜ ਵਿੱਚ ਤੁਹਾਡੀ ਨਿੱਜੀ ਅਤੇ ਵਿੱਤੀ ਜਾਣਕਾਰੀ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੋਰੋਨਾ ਦੀ ਆੜ ਵਿੱਚ ਸਾਈਬਰ ਹਮਲੇ

ਦੁਨੀਆ ਦੇ 81 ਦੇਸ਼ਾਂ ‘ਚ ਕੋਰੋਨਾ ਦੀ ਦੂਜੀ ਵੇਵ ਸ਼ੁਰੂ, WHO ਨੇ ਦਿੱਤੀ ਚੇਤਾਵਨੀ- ਸਥਿਤੀ ਹੋਵੇਗੀ ਹੋਰ ਬਦਤਰ

Second wave of Coronavirus: ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋ ਰਿਹਾ ਹੈ। ਦੁਨੀਆ ਦੇ 81 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਵੇਵ ਉੱਠ ਰਹੀ ਹੈ। ਚੀਨ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਖਤਮ ਹੋਣ ਤੋਂ ਬਾਅਦ ਪਿਛਲੇ ਦੋ-ਤਿੰਨ ਹਫ਼ਤਿਆਂ

ਕੋਰੋਨਾ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਇੱਕ ਦਿਨ ‘ਚ ਸਾਹਮਣੇ ਆਏ 15 ਹਜ਼ਾਰ ਤੋਂ ਵੱਧ ਮਰੀਜ਼

India Reports 15413 new cases: ਨਵੀਂ ਦਿੱਲੀ. ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਨੂੰ ਕੋਰੋਨਾ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। 24 ਘੰਟਿਆਂ ਵਿੱਚ ਦੇਸ਼ ਭਰ ਤੋਂ ਕੋਵਿਡ-19 ਦੇ 15 ਹਜ਼ਾਰ 413 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਇੱਕ ਦਿਨ ਵਿੱਚ ਮਾਮਲਿਆਂ ਵਿੱਚ ਇਹ ਸਭ

ਤੇਲ ਦੀਆਂ ਕੀਮਤਾਂ ‘ਚ ਉਛਾਲ ਜਾਰੀ, ਲਗਾਤਾਰ 15ਵੇਂ ਦਿਨ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

Fuel price hits record: ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ । ਕੀਮਤਾਂ ਦੇ ਵਾਧੇ ਦਾ ਦੌਰ ਲਗਾਤਾਰ ਜਾਰੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਨੂੰ ਲਗਾਤਾਰ 15ਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਜਿਸ ਤੋਂ ਬਾਅਦ ਐਤਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ

500 ਸਾਲਾਂ ਬਾਅਦ ਲੱਗਿਆ ਅਦਭੁੱਤ ਸੂਰਜ ਗ੍ਰਹਿਣ, ਦੇਸ਼ ਭਰ ‘ਚ ਦਿਖਾਈ ਦੇਵੇਗਾ ਇਹੋ-ਜਿਹਾ ਨਜ਼ਾਰਾ

Solar Eclipse 2020: ਨਵੀਂ ਦਿੱਲੀ: ਅੱਜ ਇੱਕ ਇਤਿਹਾਸਕ ਦਿਨ ਹੈ । ਤਕਰੀਬਨ 500 ਸਾਲਾਂ ਬਾਅਦ ਇੱਕ ਅਦਭੁੱਤ ਸੂਰਜ ਗ੍ਰਹਿਣ ਲੱਗਿਆ ਹੈ। ਇਹ ਗ੍ਰਹਿਣ ਲਗਭਗ 6 ਘੰਟਿਆਂ ਤੱਕ ਰਹੇਗਾ। ਇਸਦੇ ਨਾਲ ਦਿਨ ਵਿੱਚ ਹਨੇਰਾ ਛਾ ਜਾਵੇਗਾ।  ਵੈਸੇ, ਤਕਨੀਕੀ ਤੌਰ ‘ਤੇ ਇਹ ਗ੍ਰਹਿਣ ਸਵੇਰੇ 9: 15 ਵਜੇ ਸ਼ੁਰੂ ਹੋਇਆ ਹੈ, ਪਰ ਭਾਰਤ ਵਿੱਚ ਇਹ 10 ਵਜੇ ਤੋਂ

ਅੰਤਰਰਾਸ਼ਟਰੀ ਯੋਗ ਦਿਵਸ: ਲੱਦਾਖ ‘ਚ ਬਰਫ਼ ਦੀ ਚਾਦਰ ‘ਤੇ ITBP ਦੇ ਜਵਾਨਾਂ ਨੇ ਕੀਤਾ ਯੋਗ

ITBP personnel practice Yoga: ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਲੱਦਾਖ ਵਿੱਚ 18 ਹਜ਼ਾਰ ਫੁੱਟ ਦੀ ਉਚਾਈ ‘ਤੇ ITBP ਦੇ ਜਵਾਨਾਂ ਨੇ ਯੋਗ ਅਤੇ ਪ੍ਰਾਣਾਯਾਮ ਕੀਤਾ । ਲੱਦਾਖ ਵਿੱਚ ਬਰਫ਼ ਨਾਲ ਢਕੀ ਸਫ਼ੇਦ ਜ਼ਮੀਨ ‘ਤੇ ITBP ਜਵਾਨਾਂ ਦੇ ਇੱਕ ਦਲ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਯੋਗ ਅਭਿਆਸ ਕੀਤਾ। ਲੱਦਾਖ ਵਿੱਚ ਜਿਸ ਜਗ੍ਹਾ ਇਨ੍ਹਾਂ

ਭਾਰਤ-ਚੀਨ ਤਣਾਅ ‘ਤੇ ਬੋਲੇ ਟਰੰਪ- ਦੋਨਾਂ ਦੇਸ਼ਾਂ ਨਾਲ ਕਰ ਰਹੇ ਗੱਲਬਾਤ, ਹਾਲਾਤ ਮੁਸ਼ਕਿਲ

Trump On India-China Border Tension: ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਵੱਧ ਗਿਆ ਹੈ। ਅਮਰੀਕਾ ਵੀ ਦੋਵਾਂ ਦੇਸ਼ਾਂ ਵਿਚਾਲੇ ਦੁਸ਼ਮਣੀ ‘ਤੇ ਨਜ਼ਰ ਰੱਖ ਰਿਹਾ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਭਾਰਤ ਅਤੇ ਚੀਨ ਨਾਲ ਗੱਲਬਾਤ ਕਰ ਰਹੇ ਹ ਨ। ਉਨ੍ਹਾਂ

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਰਾਸ਼ਟਰਪਤੀ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

president kovind on international yoga day: ਨਵੀਂ ਦਿੱਲੀ: ਅੱਜ ਯਾਨੀ ਕਿ 21 ਜੂਨ ਨੂੰ ਪੂਰੇ ਦੇਸ਼ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ।  ਇਸ ਮੌਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ ਨੂੰ ਸੰਬੋਧਿਤ ਕੀਤਾ।  ਇਸ ਤੋਂ ਇਲਾਵਾ ਹੁਣ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਵਧਾਈ ਦਿੱਤੀ ਹੈ। ਇਸ

ਜੰਮੂ-ਕਸ਼ਮੀਰ: ਭਾਰਤੀ ਫੌਜ ਦੇ ਸਾਂਝੇ ਅਭਿਆਨ ‘ਚ ਇੱਕ ਅੱਤਵਾਦੀ ਢੇਰ, ਆਪ੍ਰੇਸ਼ਨ ਜਾਰੀ

One terrorist eliminated: ਜੰਮੂ-ਕਸ਼ਮੀਰ ਵਿੱਚ ਭਾਰਤੀ ਫੌਜ ਦੀ ਸਰਗਰਮੀ ਕਾਰਨ ਅੱਤਵਾਦੀ ਘਬਰਾ ਗਏ ਹਨ । ਐਤਵਾਰ ਨੂੰ ਵੀ ਭਾਰਤੀ ਫੌਜ ਦੀ ਉੱਤਰੀ ਕਮਾਂਡ ਨੇ ਇੱਕ ਸਾਂਝੇ ਅਭਿਆਨ ਵਿੱਚ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ । ਫੌਜ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਮਾਰੇ ਗਏ ਇਸ ਅੱਤਵਾਦੀ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ । ਫੌਜ

International Yoga Day 2020: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੋਲੇ PM ਮੋਦੀ- ਕੋਰੋਨਾ ‘ਚ ਯੋਗ ਦਾ ਮਹੱਤਵ ਵਧਿਆ

International Yoga Day 2020: ਨਵੀਂ ਦਿੱਲੀ: ਕੋਵਿਡ-19 ਗਲੋਬਲ ਮਹਾਂਮਾਰੀ ਦੇ ਮੱਦੇਨਜ਼ਰ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਲੋਕਾਂ ਦੇ ਇਕੱਠੇ ਕੀਤੇ ਬਗੈਰ ਡਿਜੀਟਲ ਮੀਡੀਆ ਫੋਰਮਾਂ ‘ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਵੀ ਦਿੱਤਾ । ਛੇਵੇਂ ਕੌਮਾਂਤਰੀ ਯੋਗ ਦਿਵਸ ਦੀ ਵਧਾਈ ਦਿੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੌਮਾਂਤਰੀ ਯੋਗ

ਕੋਰੋਨਾ: LG ਨੇ ਹੋਮ ਕੁਆਰੰਟੀਨ ‘ਤੇ ਲਗਾਈ ਰੋਕ, ਦਿੱਲੀ ਸਰਕਾਰ ਬੋਲੀ- ਕਿੱਥੋਂ ਆਉਣਗੇ ਇੰਨੇ ਬੈੱਡ

Arvind Kejriwal Opposes LG Decision: ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਦਿੱਲੀ ਵਿੱਚ ਉਪ ਰਾਜਪਾਲ ਅਨਿਲ ਬੈਜਲ ਦੇ ਕੋਰੋਨਾ ਮਰੀਜ਼ਾਂ ਨੂੰ ਹੋਮ ਕੁਆਰੰਟੀਨ ਨਾ ਰੱਖਣ ਦੇ ਫੈਸਲੇ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ । ਦਰਅਸਲ, ਐਲਜੀ ਅਨਿਲ ਬੈਜਲ ਨੇ

ਹਵਾਈ ਸੈਨਾ ਮੁਖੀ ਦੀ ਚੀਨ ਨੂੰ ਚੇਤਾਵਨੀ- ਸ਼ਹੀਦਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣ ਦਿਆਂਗੇ…

IAF chief RKS Bhadauria: ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਸ਼ਹੀਦ ਹੋਏ 20 ਜਵਾਨਾਂ ਨੂੰ ਯਾਦ ਕਰਦੇ ਹੋਏ ਏਅਰਫੋਰਸ ਦੇ ਚੀਫ ਆਰਕੇਐਸ ਭਦੌਰੀਆ ਨੇ ਚੀਨ ਨੂੰ ਚੇਤਾਵਨੀ ਦਿੱਤੀ ਹੈ । ਏਅਰ ਚੀਫ਼ ਮਾਰਸ਼ਲ ਨੇ ਚੀਨ ਨੂੰ ਚੇਤਾਵਨੀ ਦਿੱਤੀ ਹੈ ਕਿ ਸ਼ਹੀਦ ਫੌਜੀਆਂ ਦੀ

ਮਜ਼ਦੂਰਾਂ ਲਈ PM ਮੋਦੀ ਨੇ ਸ਼ੁਰੂ ਕੀਤੀ ਰੁਜ਼ਗਾਰ ਯੋਜਨਾ, 116 ਜ਼ਿਲ੍ਹਿਆਂ ਨੂੰ ਮਿਲੇਗਾ ਫਾਇਦਾ

PM launches mega Garib Kalyan Rojgar Abhiyaan: ਕੋਰੋਨਾ ਲਾਕਡਾਊਨ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਘਰ ਪਰਤਣ ਲਈ ਮਜਬੂਰ ਹੋਣਾ ਪਿਆ ਹੈ। ਅਜਿਹੀ ਸਥਿਤੀ ਵਿੱਚ ਮਜ਼ਦੂਰਾਂ ਦੇ ਸਾਹਮਣੇ ਰੁਜ਼ਗਾਰ ਦਾ ਸੰਕਟ ਖੜਾ ਹੋ ਗਿਆ ਹੈ । ਇਸ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਅੱਜ

ਦਿੱਲੀ ‘ਚ ਹੁਣ ਘਰ ਨਹੀਂ ਰਹਿ ਸਕਣਗੇ ਕੋਰੋਨਾ ਪਾਜ਼ੀਟਿਵ ਮਰੀਜ, LG ਨੇ ਲਗਾਈ ਰੋਕ

LG Decision Home Isolation: ਨਵੀਂ ਦਿੱਲੀ: ਪੂਰੇ ਦੇਸ਼ ਦੇ ਨਾਲ-ਨਾਲ ਰਾਜਧਾਨੀ ਦਿੱਲੀ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਸਾਰੇ ਕੋਰੋਨਾ ਸਕਾਰਾਤਮਕ ਮਰੀਜ਼ਾਂ ਲਈ ਪੰਜ ਦਿਨ ਸਰਕਾਰੀ ਕੁਆਰੰਟੀਨ ਵਿੱਚ ਰਹਿਣਾ ਲਾਜ਼ਮੀ ਹੋਵੇਗਾ । ਨਵੇਂ ਆਦੇਸ਼ ਅਨੁਸਾਰ ਜੇ ਕੋਈ ਵਿਅਕਤੀ

Air India ਦਾ ਕਰਮਚਾਰੀਆਂ ਨੂੰ ਤੋਹਫ਼ਾ, ਹੁਣ ਹਫ਼ਤੇ ‘ਚ 3 ਦਿਨ ਕੰਮ ਕਰਨ ‘ਤੇ ਮਿਲੇਗੀ 60 ਫ਼ੀਸਦੀ ਤਨਖ਼ਾਹ

Air India gives permanent staff: ਨਵੀਂ ਦਿੱਲੀ: ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਕੀਤੀ ਜਾਵੇਗੀ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੂੰ ਕੰਮ ਘਟਾਉਣ ਦਾ ਵਿਕਲਪ ਮਿਲ ਰਿਹਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਸ਼ਾਰਟਰ ਵਰਕਿੰਗ ਵੀਕ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ

ਦੇਸ਼ ‘ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, ਇੱਕ ਦਿਨ ‘ਚ ਸਾਹਮਣੇ ਆਏ 14 ਹਜ਼ਾਰ ਤੋਂ ਵੱਧ ਮਾਮਲੇ

India records highest spike: ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਬਹੁਤ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਦਰਅਸਲ, ਪਹਿਲੀ ਵਾਰ ਦੇਸ਼ ਵਿੱਚ 14 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ । ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ 24

ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਤਾਹਾਵੂਰ ਹੁਸੈਨ ਅਮਰੀਕਾ ‘ਚ ਗ੍ਰਿਫ਼ਤਾਰ

26/11 attack plotter Tahawwur Rana: ਪਾਕਿਸਤਾਨੀ ਅੱਤਵਾਦੀ ਤਾਹਾਵੂਰ ਹੁਸੈਨ ਰਾਣਾ ਨੂੰ ਯੂਐਸ ਅਥਾਰਟੀ ਨੇ ਗ੍ਰਿਫਤਾਰ ਕੀਤਾ ਹੈ । ਤਾਹਾਵੂਰ ਹੁਸੈਨ 26/11 ਦੇ ਮੁੰਬਈ ਅੱਤਵਾਦੀ ਹਮਲੇ ਵਿੱਚ ਵਾਂਟੇਡ ਹੈ । ਯੂਐਸ ਅਥਾਰਟੀ ਨੇ ਤਾਹਾਵੂਰ ਹੁਸੈਨ ਨੂੰ ਲਾਸ ਏਂਜਲਸ ਤੋਂ ਗ੍ਰਿਫਤਾਰ ਕੀਤਾ ਹੈ। ਹੁਸੈਨ ਨੂੰ ਦੋ ਦਿਨ ਪਹਿਲਾਂ ਅਮਰੀਕਾ ਦੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ, ਪਰ

ਗਲਵਾਨ ਵਿਵਾਦ: ਰਾਹੁਲ ਗਾਂਧੀ ਦਾ ਹਮਲਾ, PM ਨੇ ਸਰੈਂਡਰ ਕੀਤੀ ਚੀਨ ਨੂੰ ਭਾਰਤ ਦੀ ਜਮੀਨ

Rahul Gandhi says PM Modi: ਲੱਦਾਖ ਵਿੱਚ LAC ਨੂੰ ਲੈ ਕੇ ਚੀਨ ਨਾਲ ਹੋਈ ਹਿੰਸਕ ਝੜਪ ਵਿੱਚ 20 ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਦੇਸ਼ ਭਰ ਵਿੱਚ ਰੋਸ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੁਖ ‘ਤੇ ਸਵਾਲ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਨਾ ਤਾਂ ਸਾਡੀ

ਅਮਰੀਕਾ ਨੇ ਲੱਦਾਖ ਹਮਲੇ ਲਈ ਚੀਨ ‘ਤੇ ਲਾਏ ਦੋਸ਼, ਕਿਹਾ- ਕੋਰੋਨਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼

US blames China: ਵਾਸ਼ਿੰਗਟਨ: ਲੱਦਾਖ ਦੀ ਗਲਵਾਨ ਘਾਟੀ ਵਿੱਚ ਪਿਛਲੇ ਦਿਨੀਂ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਅਜਿਹੀ ਸਥਿਤੀ ਵਿੱਚ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (LAC) ‘ਤੇ ਮਾਹੌਲ ਗਰਮ ਹੈ । ਫਿਲਹਾਲ ਸਾਰੇ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਸਾਡੀ ਫੌਜ ਨੂੰ ਵੀ ਚੌਕਸ ਰੱਖਿਆ

ਲਗਾਤਾਰ 14ਵੇਂ ਦਿਨ ਵਧੀਆਂ ਤੇਲ ਦੀਆਂ ਕੀਮਤਾਂ, 8 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਡੀਜ਼ਲ

Fuel prices hiked: ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਸ਼ਨੀਵਾਰ ਨੂੰ ਲਗਾਤਾਰ 14ਵੇਂ ਦਿਨ ਵੀ ਵਾਧੇ ਦਾ ਸਿਲਸਿਲਾ ਜਾਰੀ ਰਿਹਾ । ਦਿੱਲੀ ਵਿੱਚ ਪੈਟਰੋਲ 51 ਪੈਸੇ ਅਤੇ ਡੀਜ਼ਲ ਵਿੱਚ 61 ਪੈਸੇ ਮਹਿੰਗਾ ਹੋ ਗਿਆ ਹੈ । ਇਸ ਵਾਧੇ ਦੇ ਨਾਲ ਹੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵੱਧ ਕੇ 78.88 ਰੁਪਏ ਪ੍ਰਤੀ ਲੀਟਰ ਹੋ

ਭਾਰਤ ‘ਚ ‘Whatsapp’ ਹੋਇਆ ਡਾਊਨ, ਆਨਲਾਈਨ ਸਟੇਟਸ ਤੇ ਸੈਟਿੰਗਸ ਨੂੰ ਲੈ ਕੇ ਹੋਈਆਂ ਦਿੱਕਤਾਂ

WhatsApp down in India: ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਸ਼ੁੱਕਰਵਾਰ ਰਾਤ ਨੂੰ ਅਚਾਨਕ ਡਾਊਨ ਹੋ ਗਿਆ। ਜਿਸ ਕਾਰਨ ਯੂਜ਼ਰਸ ਨੂੰ ਦੂਜੇ ਯੂਜ਼ਰਸ ਦਾ ਆਨਲਾਈਨ ਸਟੇਟਸ, ਮੈਸੇਜ ਲਾਸਟ ਸੀਨ ਦੋ ਟਾਈਮਿੰਗ ਦਿਖਣੇ ਬੰਦ ਹੋ ਗਏ। ਯੂਜ਼ਰਸ ਪ੍ਰਾਈਵਸੀ ਸੈਟਿੰਗ ਕਰਨ ਵਿੱਚ ਵੀ ਅਸਮਰੱਥ ਸਨ। ਬਹੁਤ ਸਾਰੇ ਯੂਜ਼ਰਸ ਨੇ ਟਵਿੱਟਰ ‘ਤੇ ਵਟਸਐਪ ਵਿੱਚ ਆ ਰਹੀਆਂ ਮੁਸ਼ਕਲਾਂ ਵੀ ਸਾਂਝੀਆਂ

Delhi-NCR ‘ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਵਾਵਾਂ ਨਾਲ ਹੋਈ ਬਾਰਿਸ਼

Heavy rain lashes parts: ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ । ਸ਼ਨੀਵਾਰ ਤੜਕੇ ਤੋਂ ਹੀ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾ ਅਤੇ ਬਾਰਿਸ਼ ਹੋਣ ਲੱਗੀ । ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਦਰਅਸਲ, ਮੌਸਮ ਵਿਭਾਗ ਨੇ ਕੁਝ ਸਮਾਂ ਪਹਿਲਾਂ

PM ਮੋਦੀ ਅੱਜ ਪ੍ਰਵਾਸੀ ਮਜ਼ਦੂਰਾਂ ਲਈ ਕਰਨਗੇ 50,000 ਕਰੋੜ ਦੀ ਰੋਜ਼ਗਾਰ ਗਰੰਟੀ ਯੋਜਨਾ ਦੀ ਸ਼ੁਰੂਆਤ

PM Modi launch Rs 50000 crore: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਪ੍ਰਵਾਸੀ ਮਜ਼ਦੂਰਾਂ ਲਈ 50,000 ਕਰੋੜ ਰੁਪਏ ਦੀ ਰੁਜ਼ਗਾਰ ਗਰੰਟੀ ਯੋਜਨਾ ਦੀ ਸ਼ੁਰੂਆਤ ਕਰਨਗੇ । ਕੋਰੋਨਾ ਵਾਇਰਸ ਦੇ ਕਾਰਨ ਲਾਗੂ ਲਾਕਡਾਊਨ ਵਿਚਕਾਰ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਵਾਪਸ ਆਪਣੇ ਪਿੰਡ ਪਰਤ ਗਏ ਹਨ ਅਤੇ ਉੱਥੇ ਉਨ੍ਹਾਂ ਨੂੰ ਰੁਜ਼ਗਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ

WHO ਨੇ ਰੋਕਿਆ HCQ ਦਾ ਟ੍ਰਾਇਲ, ਕਿਹਾ- ਕੋਰੋਨਾ ‘ਚ ਇਸਦਾ ਕੋਈ ਫਾਇਦਾ ਨਹੀਂ

WHO stops HCQ trials: ਵਿਸ਼ਵ ਸਿਹਤ ਸੰਗਠਨ (WHO) ਨੇ ਹਾਈਡ੍ਰੋਕਸੀਕਲੋਰੋਕਿਨ ਦਵਾਈ ਦ ਟ੍ਰਾਇਲ ਨੂੰ ਰੋਕ ਦਿੱਤਾ ਹੈ। WHO ਨੇ ਕਿਹਾ ਕਿ ਕਈ ਦੇਸ਼ਾਂ ਵਿੱਚ ਟ੍ਰਾਇਲਾਂ ਦੇ ਬਾਵਜੂਦ ਇਹ ਦਵਾਈ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿੱਚ ਕਾਰਗਰ ਸਿੱਧ ਨਹੀਂ ਹੋ ਰਹੀ ਹੈ। ਇਸ ਲਈ ਹੁਣ ਇਸ ਦਵਾਈ ਦੇ ਟ੍ਰਾਇਲ ਨੂੰ ਬੰਦ ਕਰ ਦੇਣਾ ਚਾਹੀਦਾ ਹੈ।  ਹਾਈਡ੍ਰੋਕਸੀਕਲੋਰੋਕਿਨ

ਰੂਸ ‘ਚ ਕੋਰੋਨਾ ਦੀ ਵੈਕਸੀਨ ਤਿਆਰ, ਮਨੁੱਖੀ ਟ੍ਰਾਇਲ ਦੀ ਹੋਈ ਸ਼ੁਰੂਆਤ

Russia begins human trials: ਰੂਸ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਤਿਆਰ ਕੀਤੇ ਗਏ ਇੱਕ ਟੀਕੇ ਦਾ ਕਲੀਨੀਕਲ ਮਨੁੱਖੀ ਟ੍ਰਾਇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਰੂਸ ਤੋਂ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਤਰਲ ਅਤੇ ਪਾਊਡਰ ਦੇ ਰੂਪ ਵਿੱਚ ਦਵਾਈ ਤਿਆਰ ਕੀਤੀ ਹੈ। ਇਸ ਦਵਾਈ ਦਾ ਕਲੀਨਿਕਲ ਮਨੁੱਖੀ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ

ਦਿੱਲੀ-NCR ‘ਚ ਇਸ ਵਾਰ ਜਲਦ ਪਹੁੰਚ ਰਿਹੈ ਮਾਨਸੂਨ, ਜਲਦ ਮਿਲੇਗੀ ਗਰਮੀ ਤੋਂ ਰਾਹਤ

Delhi Monsoon: ਨਵੀਂ ਦਿੱਲੀ: ਜਲਦੀ ਹੀ ਮਾਨਸੂਨ ਦੀ ਬਾਰਿਸ਼ ਦਿੱਲੀ-ਐਨਸੀਆਰ ਨੂੰ ਝੁਲਸਾਉਣ ਵਾਲੀ ਗਰਮੀ ਅਤੇ ਨਮੀ ਤੋਂ ਰਾਹਤ ਦੇਣ ਜਾ ਰਹੀ ਹੈ । ਇਸ ਵਾਰ ਮਾਨਸੂਨ ਤੈਅ ਸਮੇਂ ਤੋਂ ਪਹਿਲਾਂ ਹੀ ਦਿੱਲੀ ਅਤੇ ਐਨਸੀਆਰ ਦੇ ਨਾਲ-ਨਾਲ ਪੂਰੇ ਉੱਤਰ ਅਤੇ ਉੱਤਰ-ਪੱਛਮੀ ਭਾਰਤ ਵਿੱਚ ਸਰਗਰਮ ਹੋ ਜਾਵੇਗੀ । ਸੋਮਵਾਰ ਤੋਂ ਮਾਨਸੂਨੀ ਬਾਰਿਸ਼ ਦਿੱਲੀ-ਐਨਸੀਆਰ ਨੂੰ ਗਿੱਲਾ ਕਰਨਾ ਸ਼ੁਰੂ

ਕ੍ਰਿਕਟ ਆਸਟ੍ਰੇਲੀਆ ਨੇ ਕੀਤਾ ਸਲਾਨਾ ਬਜਟ ਦਾ ਐਲਾਨ, 40 ਹੋਰ ਕਰਮਚਾਰੀਆਂ ਦੀ ਕਰੇਗਾ ਛੁੱਟੀ

Cricket Australia announces annual budget: ਕੋਰੋਨਾ ਸੰਕਟ ਦਾ ਅਸਰ ਸਾਰਿਆਂ ‘ਤੇ ਪਿਆ ਹੈ, ਭਾਵੇਂ ਉਹ ਆਮ ਜਨਤਾ ਹੋਵੇ ਜਾਂ ਕਾਰੋਬਾਰੀ । ਅਜਿਹੀ ਸਥਿਤੀ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਇਸ ਦੇ ਮੱਦੇਨਜ਼ਰ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ । ਸੀਏ ਦੇ ਅਧਿਕਾਰਤ ਬਿਆਨ ਅਨੁਸਾਰ 40 ਹੋਰ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾਵੇਗਾ । ਮਾਰਚ ਵਿੱਚ ਕੋਰੋਨਾ ਵਾਇਰਸ

ਜੰਮੂ-ਕਸ਼ਮੀਰ: ਅਵੰਤੀਪੋਰਾ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਇੱਕ ਅੱਤਵਾਦੀ ਢੇਰ

Awantipora encounter: ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿੱਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਜਾਰੀ ਮੁੱਠਭੇੜ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ । ਫੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ । ਇਸਦੇ ਨਾਲ ਹੀ ਮੁੱਠਭੇੜ ਬਾਰੇ ਕੋਈ ਅਫਵਾਹ ਨਾ ਫੈਲੇ, ਇਸ ਲਈ ਇਲਾਕੇ ਵਿੱਚ ਇੰਟਰਨੈਟ ਸੇਵਾ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਸੁਰੱਖਿਆ

ਚੀਨ ਨਾਲ ਹਿੰਸਕ ਝੜਪ ਮਗਰੋਂ ਹੁਣ ਭਾਰਤੀ ਖੁਫ਼ੀਆ ਏਜੇਂਸੀਆਂ ਦੀ ਰਾਡਾਰ ‘ਤੇ 52 ਚੀਨੀ ਐਪਸ

Intel agencies red-flag use: ਲੱਦਾਖ ਦੀ ਗਲਵਾਨ ਘਾਟੀ ਵਿੱਚ ਖੂਨੀ ਝੜਪ ਤੋਂ ਬਾਅਦ ਭਾਰਤ ਨੇ ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ ਕਰ ਲਈ ਹੈ । ਚੀਨ ਨੂੰ ਹਰ ਫਰੰਟ ‘ਤੇ ਸਬਕ ਸਿਖਾਇਆ ਜਾਵੇਗਾ । ਵਾਸਤਵਿਕ ਲਾਈਨ ‘ਤੇ ਵਾਧੂ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਨੇਵੀ ਹਿੰਦ ਮਹਾਂਸਾਗਰ ਵਿੱਚ ਆਪਣੀ ਤਾਕਤ ਵਧਾ ਰਹੀ

ਮਹਿੰਗਾਈ ਦੀ ਮਾਰ ਬਰਕਰਾਰ, 12 ਦਿਨਾਂ ‘ਚ ਪੈਟਰੋਲ 6.55 ਤੇ ਡੀਜ਼ਲ 7 ਰੁਪਏ ਵੱਧ ਹੋਇਆ ਮਹਿੰਗਾ

Fuel price raised: ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਅੱਜ ਯਾਨੀ ਕਿ ਵੀਰਵਾਰ ਨੂੰ ਲਗਾਤਾਰ 12ਵੇਂ ਦਿਨ ਵੀ ਜਾਰੀ ਰਿਹਾ। ਇਸ ਹਫਤੇ ਦੀ ਚੌਥੇ ਦਿਨ ਪੈਟਰੋਲ ਦੀ ਕੀਮਤਾਂ ਵਿੱਚ 53 ਪੈਸੇ ਅਤੇ ਡੀਜ਼ਲ ਦੀ ਕੀਮਤਾਂ ਵਿੱਚ 64 ਪੈਸੇ ਦਾ ਵਾਧਾ ਕੀਤਾ ਗਿਆ ਹੈ। ਕੀਮਤਾਂ ਵਿੱਚ ਵਾਧੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 77.81

ਤਿਰੰਗੇ ‘ਚ ਲਿਪਟੇ ਘਰ ਪਹੁੰਚ ਰਹੇ ਸ਼ਹੀਦ, ਦੇਸ਼ ਦੀਆਂ ਅੱਖਾਂ ਨਮ, ਅੰਤਿਮ ਦਰਸ਼ਨਾਂ ਲਈ ਉਮੜੀ ਭੀੜ

India-China clashes Ladakh: ਗਲਵਾਨ ਘਾਟੀ ਵਿੱਚ ਸ਼ਹੀਦ ਹੋਏ 20 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਜੱਦੀ ਘਰ ਪਹੁੰਚ ਰਹੀਆਂ ਹਨ । ਆਖਰੀ ਵਾਰ ਵੱਡੀ ਗਿਣਤੀ ਵਿੱਚ ਲੋਕ ਸ਼ਹੀਦਾਂ ਨੂੰ ਮੱਥਾ ਟੇਕਣ ਲਈ ਇਕੱਠੇ ਹੋ ਰਹੇ ਹਨ। ਹਰ ਕੋਈ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਅੰਤਮ ਵਿਦਾਇਗੀ ਦੇ ਰਿਹਾ ਹੈ। ਮਨ ਵਿੱਚ ਕਿਤੇ ਭਾਵਨਾਵਾਂ ਦੀ ਲਹਿਰ ਹੈ,

ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਰਿਕਾਰਡ 12881 ਨਵੇਂ ਮਾਮਲੇ, 334 ਲੋਕਾਂ ਦੀ ਮੌਤ

India coronavirus update: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੇ ਅੰਕੜਿਆਂ ਵਿੱਚ ਜ਼ਬਰਦਸਤ ਉਛਾਲ ਆਇਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 12 ਹਜ਼ਾਰ 881 ਨਵੇਂ ਕੇਸ ਸਾਹਮਣੇ ਆਏ ਹਨ ਅਤੇ 334 ਲੋਕਾਂ ਦੀ ਮੌਤ ਹੋ ਗਈ ਹੈ । ਸਿਹਤ ਮੰਤਰਾਲੇ ਵੱਲੋਂ ਜਾਰੀ ਅਪਡੇਟ ਅਨੁਸਾਰ ਹੁਣ ਦੇਸ਼ ਵਿੱਚ ਮਰੀਜ਼ਾਂ ਦੀ ਕੁੱਲ ਮਰੀਜ਼ਾਂ ਦੀ ਗਿਣਤੀ 3

ਝੜਪ ਤੋਂ ਬਾਅਦ ਤਿੰਨੋ ਫੌਜਾਂ ਅਲਰਟ ‘ਤੇ, ਨੌਸੇਨਾ ਨੇ ਵਧਾਈ ਤਾਇਨਾਤੀ

India China Galwan violence: ਲੱਦਾਖ ਵਿੱਚ ਭਾਰਤ ਅਤੇ ਚੀਨ ਦੀ ਫੌਜ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਜਲ, ਥਲ ਅਤੇ ਹਵਾਈ ਫੌਜ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ । ਤਿੰਨਾਂ ਸੈਨਾਵਾਂ ਨੂੰ ਅਲਰਟ ‘ਤੇ ਰੱਖਣ ਦਾ ਫ਼ੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ, ਸੈਨਾ ਮੁਖੀ ਜਨਰਲ ਬਿਪਿਨ ਰਾਵਤ ਅਤੇ ਤਿੰਨੋਂ ਸੈਨਾ ਦੇ ਮੁਖੀਆਂ ਦਰਮਿਆਨ ਹੋਈ ਇੱਕ ਬੈਠਕ

ਸਵੈ-ਨਿਰਭਰ ਭਾਰਤ: PM ਮੋਦੀ ਅੱਜ ਕਰਨਗੇ ਕੋਲਾ ਬਲਾਕ ਦੀ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ

PM Modi Launch Auction: ਨਵੀਂ ਦਿੱਲੀ: ਸਵੈ-ਨਿਰਭਰ ਭਾਰਤ ਅਭਿਆਨ ਦੇ ਤਹਿਤ ਨਿੱਜੀ ਖੇਤਰ ਲਈ 41 ਕੋਲਾ ਬਲਾਕਾਂ ਦੀ ਨਿਲਾਮੀ ਦੀ ਪ੍ਰਕਿਰਿਆ ਅੱਜ ਯਾਨੀ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ । ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ । ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਦੇ ਜ਼ਰੀਏ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ‘ਤੇ ਆਯੋਜਿਤ ਸਮਾਰੋਹ ਨੂੰ ਸੰਬੋਧਿਤ

ਭਾਰਤ ਸਰਕਾਰ ਦਾ ਵੱਡਾ ਫੈਸਲਾ, ਚੀਨੀ ਸੰਚਾਰ ਉਪਕਰਣਾਂ ‘ਤੇ ਲੱਗੇਗੀ ਰੋਕ

Modi Government Decision: ਨਵੀਂ ਦਿੱਲੀ: ਭਾਰਤ ਸਰਕਾਰ ਨੇ ਚੀਨੀ ਸੰਚਾਰ ਸਾਧਨਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ । ਸਾਰੇ ਮੋਬਾਈਲ ਸੇਵਾ ਪ੍ਰਦਾਤਾਵਾਂ ਨੂੰ ਚੀਨੀ ਉਪਕਰਣ ਹਟਾਉਣ ਦੀ ਹਦਾਇਤ ਕੀਤੀ ਗਈ ਹੈ। ਸਰਕਾਰੀ ਕੰਪਨੀਆਂ ਨੂੰ ਸ਼ਰਤਾਂ ਬਦਲ ਕੇ ਟੈਂਡਰ ਜਾਰੀ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਚੀਨੀ ਕੰਪਨੀਆਂ ਹਿੱਸਾ ਨਾ ਲੈ ਸਕਣ ।ਭਾਰਤ ਸਰਕਾਰ

ਭਾਰਤ 8ਵੀਂ ਵਾਰ ਬਣਿਆ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ, 192 ‘ਚੋਂ ਮਿਲੇ 184 ਵੋਟ

India elected non-permanent member: ਨਵੀਂ ਦਿੱਲੀ: ਭਾਰਤ ਏਸ਼ੀਆ ਪ੍ਰਸ਼ਾਂਤ ਸ਼੍ਰੇਣੀ ਵਿੱਚ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ (UNSC) ਦੇ ਅਸਥਾਈ ਮੈਂਬਰ ਵਜੋਂ ਅੱਠਵੀਂ ਵਾਰ ਚੁਣਿਆ ਗਿਆ । ਭਾਰਤ ਨੂੰ 192 ਵੋਟਾਂ ਵਿੱਚੋਂ 184 ਵੋਟਾਂ ਮਿਲੀਆਂ । ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤ੍ਰਿਮੂਰਤੀ ਨੇ ਭਾਰਤ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ

ਚੀਨੀ ਫੌਜ ਨੇ 6 ਜੂਨ ਨੂੰ ਕਹੀ ਸੀ ਪਿੱਛੇ ਹਟਣ ਦੀ ਗੱਲ, ਪਰ 10 ਦਿਨਾਂ ‘ਚ ਹੀ ਰਚ ਦਿੱਤੀ ਖੂਨੀ ਸਾਜਿਸ਼

India china border dispute: ਲੱਦਾਖ ਵਿੱਚ LAC ‘ਤੇ ਹੋਈ ਹਿੰਸਕ ਝੜਪ ਤੋਂ ਬਾਅਦ ਚੀਨੀ ਕਿਰਦਾਰ ਇੱਕ ਵਾਰ ਫਿਰ ਸਾਹਮਣੇ ਆਇਆ ਹੈ । ਸਰਹੱਦ ‘ਤੇ ਡੇਢ ਮਹੀਨੇ ਸ਼ਾਂਤੀ ਨਾਲ ਨਜਿੱਠਣ ਲਈ 6 ਜੂਨ ਨੂੰ ਸੀਨੀਅਰ ਕਮਾਂਡਰਾਂ ਦੀ ਬੈਠਕ ਵਿੱਚ ਚੀਨੀ ਫੌਜ ਨੇ ਪਿੱਛੇ ਹਟਣ ਦੀ ਗੱਲ ਕੀਤੀ ਸੀ, ਪਰ ਸਿਰਫ 10 ਦਿਨਾਂ ਵਿੱਚ ਚੀਨ ਨੇ ਧੋਖਾਧੜੀ

ਭਾਰਤ ‘ਚ ਚੀਨ ਖਿਲਾਫ਼ ਸ਼ੁਰੂ ਹੋਈ ਇਹ ਮੁਹਿੰਮ, ਡ੍ਰੈਗਨ ਨੂੰ ਹੋਵੇਗਾ 1 ਲੱਖ ਕਰੋੜ ਦਾ ਨੁਕਸਾਨ !

CAIT boycott Chinese products: ਨਵੀਂ ਦਿੱਲੀ: ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (CAIT) ਲੱਦਾਖ ਸਰਹੱਦ ‘ਤੇ ਚੀਨ-ਭਾਰਤੀ ਸੈਨਿਕਾਂ ਵਿਚਕਾਰ ਟਕਰਾਅ ਤੋਂ ਬਾਅਦ ਚੀਨੀ ਸਮਾਨ ਦਾ ਬਾਈਕਾਟ ਕਰਨ ‘ਤੇ ਸਾਹਮਣੇ ਆਇਆ ਹੈ । ਕੈਟ ਨੇ ਚੀਨੀ ਵਸਤਾਂ ਦਾ ਬਾਈਕਾਟ ਕਰਨ ਲਈ ‘ਭਾਰਤੀ ਵਸਤਾਂ-ਸਾਡਾ ਮਾਣ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ । ਸੀਏਟੀ ਨੇ ਚੀਨ ਤੋਂ ਆਯਾਤ ਕੀਤੇ ਲਗਭਗ

ਕੋਰੋਨਾ ਦੇ ਮੱਦੇਨਜ਼ਰ PM ਮੋਦੀ ਦਿੱਲੀ ‘ਚ ਹੀ ਕਰਨਗੇ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ

Ram Mandir Bhoomi Poojan: ਲਖਨਊ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਲੰਬੇ ਸਮੇਂ ਤੋਂ ਰਾਮ ਜਨਮ ਭੂਮੀ ‘ਤੇ ਇੱਕ ਵਿਸ਼ਾਲ ਮੰਦਰ ਦੇ ਨਿਰਮਾਣ ਨੂੰ ਲੈ ਕੇ ਲੰਬਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ ਅਤੇ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੂਮੀ ਪੂਜਨ ਕਰ ਦਿੱਤਾ ਜਾਵੇਗਾ, ਪਰ ਭੂਮੀ ਪੂਜਨ ਲਈ ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਧਾਨ ਮੰਤਰੀ

ਭਾਰਤ-ਚੀਨ ਸਰਹੱਦ ‘ਤੇ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਸਹਿਵਾਗ ਨੇ ਦਿੱਤੀ ਸ਼ਰਧਾਂਜਲੀ, ਕਿਹਾ- ਚੀਨੀ ਸੁਧਰ ਜਾਣ

Virender Sehwag Slams China: ਮਹਾਨ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸੋਮਵਾਰ ਰਾਤ ਲੱਦਾਖ ਦੇ ਗਲਵਾਨ ਘਾਟੀ ਖੇਤਰ ਵਿੱਚ ਚੀਨੀ ਫੌਜਾਂ ਨਾਲ ਹੋਈ ਹਿੰਸਕ ਟੱਕਰ ਵਿੱਚ ਕਰਨਲ ਰੈਂਕ ਦੇ ਇੱਕ ਅਧਿਕਾਰੀ ਅਤੇ ਦੋ ਭਾਰਤੀ ਫੌਜ ਦੇ ਮਾਰੇ ਜਾਣ ਤੋਂ ਬਾਅਦ ਚੀਨ ਦੀ ਨਿੰਦਾ ਕੀਤੀ ਹੈ । ਅਧਿਕਾਰੀ ਸੈਨਾ ਦੀ ਇੱਕ ਪੈਦਲ ਬਟਾਲੀਅਨ ਦੀ ਕਮਾਂਡ ਲੈ ਰਹੇ ਸਨ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ 11ਵੇਂ ਦਿਨ ਹੋਇਆ ਵਾਧਾ, ਜਾਣੋ ਨਵੇਂ ਰੇਟ…

India Petrol diesel prices: ਨਵੀਂ ਦਿੱਲੀ: ਦੇਸ਼ ਵਿੱਚ ਅੱਜ ਯਾਨੀ ਕਿ ਬੁੱਧਵਾਰ ਨੂੰ ਲਗਾਤਾਰ 11ਵੇਂ ਦਿਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ 11ਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 55 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 69 ਪੈਸੇ ਦਾ ਵਾਧਾ ਹੋਇਆ

PM ਮੋਦੀ ਅੱਜ 15 ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ

PM interact 15 remaining States: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦੇਸ਼ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਲਗਾਤਾਰ ਦੂਜੇ ਦਿਨ ਵੀਡਿਓ ਕਾਨਫਰੰਸਿੰਗ ਰਾਹੀਂ ਰਾਜਾਂ ਨਾਲ ਗੱਲਬਾਤ ਕਰਨਗੇ । ਇਸ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਿਲ ਹੋਣਗੇ । ਪ੍ਰਧਾਨ ਮੰਤਰੀ ਦੁਪਹਿਰ 3 ਵਜੇ

ਹਿੰਸਕ ਝੜਪ ‘ਚ ਚੀਨੀ ਫੌਜ ਦੇ ਕਮਾਂਡਿੰਗ ਅਧਿਕਾਰੀ ਦੀ ਵੀ ਮੌਤ, 40 ਤੋਂ ਵੱਧ ਜਵਾਨ ਜਖ਼ਮੀ

Chinese troops Commanding officer: ਭਾਰਤ ਤੇ ਚੀਨੀ ਫੌਜ ਵਿਚਾਲੇ ਗਲਵਾਨ ਘਾਟੀ ਨੇੜੇ ਹੋਈ ਹਿੰਸਕ ਝੜਪ ਵਿੱਚ ਚੀਨ ਨੂੰ ਭਾਰੀ ਨੁਕਸਾਨ ਹੋਇਆ ਹੈ । ਸਰਹੱਦ ਨੇੜੇ ਤਣਾਅ ਤੋਂ ਬਾਅਦ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ, ਸਟਰੈਚਰਾਂ ‘ਤੇ ਜ਼ਖਮੀਆਂ ਅਤੇ ਮਰੇ ਹੋਏ ਚੀਨੀ ਫੌਜੀਆਂ ਨੂੰ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਕਰੀਬ 40 ਤੋਂ ਵੱਧ ਸੈਨਿਕ

ਦੇਸ਼ ‘ਚ ਪਹਿਲੀ ਵਾਰ ਟੁੱਟਿਆ ਮੌਤਾਂ ਦਾ ਰਿਕਾਰਡ, ਇੱਕ ਦਿਨ ‘ਚ 2003 ਮੌਤਾਂ, 10974 ਨਵੇਂ ਮਾਮਲੇ

India reports 2003 deaths: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਸਾਢੇ 3 ਲੱਖ ਦੇ ਪਾਰ ਜਾ ਪਹੁੰਚੀ ਹੈ । ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 2003 ਲੋਕਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ

ਲੱਦਾਖ ਹਿੰਸਾ: ਰਾਤ ਦੇ ਹਨੇਰੇ ‘ਚ ਕਈ ਜਵਾਨ ਨਦੀ ਜਾਂ ਖਾਈ ‘ਚ ਡਿੱਗਣ ਨਾਲ ਹੋਏ ਸ਼ਹੀਦ

India China Border Faceoff: ਨਵੀਂ ਦਿੱਲੀ: ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਇੱਕ ਹੋਰ ਨਵਾਂ ਅਪਡੇਟ ਸਾਹਮਣੇ ਆਇਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਲਵਾਨ ਘਾਟੀ ਵਿੱਚ ਰਾਤ ਦੇ ਹਨੇਰੇ ਵਿੱਚ ਹੋਈ ਝੜਪ ਵਿੱਚ ਕਈ ਜਵਾਨ ਨਦੀ ਜਾਂ ਖਾਈ ਵਿੱਚ ਡਿੱਗਣ ਕਾਰਨ ਸ਼ਹੀਦ ਹੋਏ ਹਨ । ਚੀਨੀ ਫੌਜ

ਚੀਨ ਨਾਲ ਗੱਲਬਾਤ ਬੇਨਤੀਜਾ, ਅਲਰਟ ‘ਤੇ ਭਾਰਤੀ ਫੌਜ, ਅੱਜ ਜਾਰੀ ਹੋਵੇਗੀ ਸ਼ਹੀਦਾਂ ਦੀ ਸੂਚੀ

India China clash: LAC ‘ਤੇ ਚੀਨ ਨਾਲ ਤਣਾਅ ਹਾਲੇ ਵੀ ਜਾਰੀ ਹੈ। ਫੌਜ ਦੇ ਸੂਤਰਾਂ ਅਨੁਸਾਰ ਕੱਲ੍ਹ ਤੋਂ ਹੁਣ ਤੱਕ ਹੋ ਰਹੇ ਸਮਝੌਤੇ ਦੀ ਕੋਸ਼ਿਸ਼ ਦਾ ਕੋਈ ਖਾਸ ਅਸਰ ਨਹੀਂ ਹੋਇਆ ਹੈ । ਸਰਹੱਦ ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਗੱਲਬਾਤ ਤੋਂ ਸਥਿਤੀ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ ਹੈ। ਨਾ ਸਿਰਫ ਲੱਦਾਖ ਹੀ ਬਲਕਿ

PM ਮੋਦੀ ਨੇ ਕੈਨੇਡਾ ਦੇ ਪ੍ਰਧਾਨਮੰਤਰੀ ਟਰੂਡੋ ਨਾਲ ਕੋਰੋਨਾ ਸੰਕਟ ਬਾਰੇ ਕੀਤੀ ਚਰਚਾ

PM Modi discusses corona: ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਰੇ ਦੇਸ਼ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਭਾਰਤ ਵੀ ਇਸ ਦਿਸ਼ਾ ਵਿੱਚ ਨਵੇਂ ਕਦਮ ਚੁੱਕ ਰਿਹਾ ਹੈ । ਇਸ ਤਰਤੀਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਕੀਤੀ । ਮੰਗਲਵਾਰ ਨੂੰ ਦੋਹਾਂ ਨੇਤਾਵਾਂ ਨੇ ਚੱਲ ਰਹੇ ਸਿਹਤ ਅਤੇ

ਕਰਨਲ ਸੰਤੋਸ਼ ਬਾਬੂ ਦੀ ਮਾਂ ਨੇ ਕਿਹਾ- ਬੇਟੇ ਦੀ ਸ਼ਹਾਦਤ ‘ਤੇ ਮਾਣ, ਪਰ ਇਸ ਗੱਲ ਦਾ ਦੁੱਖ….

Colonel Suresh Babu mother: ਨਵੀਂ ਦਿੱਲੀ: ਚੀਨ ਨਾਲ ਹਿੰਸਕ ਝੜਪ ਵਿੱਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੀ ਮਾਂ ਨੂੰ ਆਪਣੇ ਬੇਟੇ ਦੀ ਸ਼ਹਾਦਤ ’ਤੇ ਮਾਣ ਹੈ, ਨਾਲ ਹੀ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਕਦੇ ਵਾਪਸ ਨਹੀਂ ਪਰਤੇਗਾ । ਜਿਵੇਂ ਹੀ ਕਰਨਲ ਦੀ ਸ਼ਹਾਦਤ ਦੀ ਖ਼ਬਰ ਮਿਲੀ, ਨਲਗੋਂਡਾ ਜ਼ਿਲੇ (ਤੇਲੰਗਾਨਾ) ਦੇ

ਭਾਰਤ-ਚੀਨ ਫ਼ੌਜ ਝੜਪ ਤੋਂ ਬਾਅਦ LAC ਦੇ ਪਾਰ ਦੇਖੇ ਗਏ ਚੀਨੀ ਹੈਲੀਕਾਪਟਰ

Ladakh India-China standoff: ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਸੋਮਵਾਰ ਰਾਤ ਨੂੰ LAC ‘ਤੇ ਹੋਈ ਹਿੰਸਕ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ । ਇਸ ਝੜਪ ਵਿੱਚ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਉਸਦੇ 43 ਫ਼ੌਜੀ ਜ਼ਖਮੀ ਹੋਏ ਹਨ । ਇਸ ਵਿੱਚ ਕੁਝ ਦੀ ਮੌਤ ਹੋਈ ਹੈ

ਕੋਰੋਨਾ ਵੈਕਸੀਨ ਬਣਾਉਣ ‘ਚ UK ਨੂੰ ਇੱਕ ਹੋਰ ਸਫ਼ਲਤਾ, ਜਲਦ ਮਿਲ ਸਕਦੀ ਹੈ ਖੁਸ਼ਖਬਰੀ

Britain coronavirus second vaccine: ਬ੍ਰਿਟੇਨ ਨੇ ਕੋਰੋਨਾ ਵਾਇਰਸ ਦੀ ਇੱਕ ਹੋਰ ਵੈਕਸੀਨ ਤਿਆਰ ਕੀਤੀ ਹੈ, ਜਿਸ ਦਾ ਜਲਦੀ ਹੀ ਮਨੁੱਖਾਂ ‘ਤੇ ਟੈਸਟ ਕੀਤਾ ਜਾਵੇਗਾ । ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਮਨੁੱਖਾਂ ‘ਤੇ ਵੈਕਸੀਨ ਦਾ ਪ੍ਰਯੋਗ ਸਫਲ ਹੁੰਦਾ ਹੈ ਤਾਂ ਇਸ ਦੀ ਡੋਜ਼ 300 ਰੁਪਏ ਤੋਂ ਵੀ ਘੱਟ ਵਿੱਚ ਲੋਕਾਂ ਨੂੰ ਮਿਲੇਗੀ । ਕੋਰੋਨਾ ਦਾ

ਭਾਰਤ ਦੇ ਦਬਾਅ ‘ਚ ਪਾਕਿਸਤਾਨ ਨੇ ਛੱਡੇ ਦੋਨੋ ਭਾਰਤੀ ਅਧਿਕਾਰੀ, ਹਿੱਟ ਐਂਡ ਰਨ ਦਾ ਲਾਇਆ ਸੀ ਦੋਸ਼

Pak releases 2 officials: ਪਾਕਿਸਤਾਨ ਵਿੱਚ ਇਸਲਾਮਾਬਾਦ ਪੁਲਿਸ ਵੱਲੋਂ ਜਿਨ੍ਹਾਂ ਦੋ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ । ਸੂਤਰਾਂ ਅਨੁਸਾਰ ਦੋਵਾਂ ਅਧਿਕਾਰੀਆਂ ਨੂੰ ਹਿੱਟ ਐਂਡ ਰਨ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੋਵਾਂ ਨੇ ਇੱਕ ਰਾਹਗੀਰ

ਲੱਦਾਖ ‘ਚ ਭਾਰਤ-ਚੀਨ ਦੀ ਫੌਜ ਵਿਚਾਲੇ ਝੜਪ, ਭਾਰਤੀ ਫੌਜ ਦਾ ਇੱਕ ਅਧਿਕਾਰੀ ਤੇ 2 ਜਵਾਨ ਸ਼ਹੀਦ

Clashes Between India China Forces: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਸੋਮਵਾਰ ਦੇਰ ਰਾਤ ਲੱਦਾਖ ਬਾਰਡਰ ‘ਤੇ ਦੋਵਾਂ ਫੌਜਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਭਾਰਤੀ ਫੌਜ ਦਾ ਇੱਕ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ। ਫੌਜ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, ‘ਗਲਵਾਨ ਘਾਟੀ ਵਿੱਚ ਡੀ-ਏਸਕੇਲਿਸ਼ਨ ਪ੍ਰਕਿਰਿਆ ਦੌਰਾਨ ਬੀਤੀ ਰਾਤ ਦੋਵੇਂ

ਕ੍ਰਿਕਟ ਆਸਟ੍ਰੇਲੀਆ ਦੇ ਚੀਫ਼ ਐਗਜ਼ੀਕਿਊਟਿਵ ਕੇਵਿਨ ਰਾਬਰਟਸ ਨੇ ਦਿੱਤਾ ਅਸਤੀਫ਼ਾ

Cricket Australia chief executive: ਕ੍ਰਿਕਟ ਆਸਟ੍ਰੇਲੀਆ ਦੇ ਚੀਫ ਐਗਜ਼ੀਕਿਊਟਿਵ ਕੇਵਿਨ ਰਾਬਰਟਸ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਕ੍ਰਿਕਟ ਆਸਟ੍ਰੇਲੀਆ ਬੋਰਡ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ । ਹੁਣ ਨਿਕ ਹਾਕਲੇ ਜੋ ਆਈਸੀਸੀ ਟੀ-20 ਵਿਸ਼ਵ ਕੱਪ ਦੇ ਚੀਫ ਐਗਜ਼ੀਕਿਊਟਿਵ ਵਜੋਂ ਕੰਮ ਕਰ ਰਿਹਾ ਸੀ, ਉਹ ਅੰਤਰਿਮ ਕੰਮ ਸੰਭਾਲਣਗੇ । ਕ੍ਰਿਕਟ

ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਮਹਿੰਗਾ ਹੋਇਆ ਜਹਾਜ਼ ਦਾ ਤੇਲ, ਵੱਧ ਸਕਦੈ ਹਵਾਈ ਕਿਰਾਇਆ

ATF price increased: ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਅੱਜ ਯਾਨੀ ਕਿ ਮੰਗਲਵਾਰ ਨੂੰ ਤੇਲ ਕੰਪਨੀਆਂ ਨੇ ਏਵੀਏਸ਼ਨ ਟਰਬਾਈਨ ਫਿਊਲ (ATF) ਯਾਨੀ ਹਵਾਈ ਜਹਾਜ਼ ਦੇ ਤੇਲ ਦੇ ਮੁੱਲ 16 ਦਿਨਾਂ ਵਿੱਚ ਲਗਾਤਾਰ ਦੂਜੀ ਵਾਰ ਵਾਧਾ ਕੀਤਾ ਹੈ । ਜਿਸ ਕਾਰਨ ਹਵਾਈ ਯਾਤਰੀਆਂ ਨੂੰ ਕਿਰਾਏ ਵਿੱਚ ਵਾਧੇ ਦੀ ਮਾਰ ਝੇਲਣੀ ਪੈ ਸਕਦੀ

ਡ੍ਰੈਗਨ ‘ਤੇ ਟਰੰਪ ਦਾ ਹਮਲਾ, ਕਿਹਾ- ਚੀਨ ਨੇ ਅਮਰੀਕਾ ਨਾਲ ਕੀਤੇ ਹਰ ਵਾਅਦੇ ਨੂੰ ਤੋੜਿਆ

Trump on China: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਚੀਨ ‘ਤੇ ਹਮਲਾ ਬੋਲਿਆ ਹੈ । ਉਨ੍ਹਾਂ ਕਿਹਾ ਕਿ ਅਮਰੀਕਾ ਹਰ ਤਰ੍ਹਾਂ ਨਾਲ ਚੀਨ ਨਾਲ ਚੰਗੇ ਸਬੰਧ ਚਾਹੁੰਦਾ ਹੈ, ਪਰ ਚੀਨੀ ਸਰਕਾਰ ਆਪਣੇ ਵਾਅਦੇ ਤੋੜਦੀ ਰਹੀ ਹੈ । ਟਰੰਪ ਨੇ ਇਹ ਵੀ ਕਿਹਾ ਕਿ ਚੀਨ ਨੇ ਨਾ ਸਿਰਫ ਅਮਰੀਕਾ ਨਾਲ ਬਲਕਿ ਕਈ ਹੋਰ ਦੇਸ਼ਾਂ

ਲਗਾਤਾਰ 10ਵੇਂ ਦਿਨ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਅੱਜ ਦੀਆਂ ਕੀਮਤਾਂ…..

Petrol diesel prices rise: ਨਵੀ ਦਿੱਲੀ: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਤੇਲ ਮਾਰਕੀਟਿੰਗ ਕੰਪਨੀਆਂ (OMC) ਨੇ ਮੰਗਲਵਾਰ ਨੂੰ ਲਗਾਤਾਰ 10ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ ਵਿੱਚ 47 ਪੈਸੇ ਦੇ ਵਾਧੇ ਤੋਂ ਬਾਅਦ ਹੁਣ ਪੈਟਰੋਲ ਦੀ ਕੀਮਤ 76.73 ਰੁਪਏ ਪ੍ਰਤੀ ਲੀਟਰ

ਸੋਨੀਆ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਰਕਾਰ ਤੁਰੰਤ ਵਾਪਿਸ ਲਵੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ

Sonia Gandhi writes letter: ਨਵੀਂ ਦਿੱਲੀ: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਲਾਕਡਾਊਨ ਕਾਰਨ ਕਾਰੋਬਾਰ ‘ਤੇ ਵੀ ਬਹੁਤ ਪ੍ਰਭਾਵ ਪਿਆ ਹੈ । ਇਸ ਸੰਕਟ ਦੇ ਵਿਚਕਾਰ ਪਿਛਲੇ ਦਸ ਦਿਨਾਂ ਤੋਂ ਹਰ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ

ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 3.43 ਲੱਖ ਤੋਂ ਪਾਰ, 10 ਹਜ਼ਾਰ ਦੇ ਕਰੀਬ ਮੌਤਾਂ

Coronavirus India update: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3 ਲੱਖ 43 ਹਜ਼ਾਰ ਨੂੰ ਪਾਰ ਕਰ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 10 ਹਜ਼ਾਰ 667 ਮਾਮਲੇ ਸਾਹਮਣੇ ਆਏ ਹਨ, ਜਦਕਿ 380 ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ

ਦਿੱਲੀ ‘ਚ ਕੋਰੋਨਾ ਕਾਰਨ ਹੋਰ ਵਿਗੜੇ ਹਾਲਾਤ, LG ਨੇ ਮੁੜ ਬੁਲਾਈ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਬੈਠਕ

Delhi LG calls meeting: ਨਵੀਂ ਦਿੱਲੀ: ਦਿੱਲੀ ਦੇ ਉਪਰਾਜਪਾਲ ਨੇ ਦਿੱਲੀ ਵਿੱਚ ਵਿਗੜਦੇ ਕੋਰੋਨਾ ਵਾਇਰਸ ਦੇ ਹਾਲਾਤ ਨੂੰ ਦੇਖਦਿਆਂ ਮੰਗਲਵਾਰ ਯਾਨੀ ਕਿ ਅੱਜ ਮੁੜ ਤੋਂ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਬੈਠਕ ਬੁਲਾਈ ਹੈ । ਇਸ ਬੈਠਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਸਮੇਤ ਆਫ਼ਤ ਪ੍ਰਬੰਧਨ ਅਥਾਰਿਟੀ ਨਾਲ ਜੁੜੇ ਬਾਕੀ ਲੋਕ ਸ਼ਾਮਿਲ ਹੋਣਗੇ । ਇਹ

PM ਮੋਦੀ ਅੱਜ 21 ਰਾਜਾਂ-ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ

PM Modi hold consultation: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਵੱਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਰੋਜ਼ਾਨਾ 10 ਹਜ਼ਾਰ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਅੱਜ ਅਤੇ ਕੱਲ੍ਹ ਦਾ ਦਿਨ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕ੍ਰਮਵਾਰ ਮੰਗਲਵਾਰ ਅਤੇ ਬੁੱਧਵਾਰ ਨੂੰ ਦੇਸ਼ ਦੇ

ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਐਨਕਾਊਂਟਰ ‘ਚ 3 ਅੱਤਵਾਦੀ ਢੇਰ

Jammu And Kashmir Shopian Encounter: ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਤੁਰਕਾਵਨਗਾਮ ਖੇਤਰ ਵਿੱਚ ਹੋਈ ਮੁੱਠਭੇੜ ਵਿੱਚ ਤਿੰਨ ਅੱਤਵਾਦੀ ਢੇਰ ਹੋ ਗਏ ਹਨ । ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਪਹਿਲਾਂ ਆਪਣੇ ਜਾਲ ਵਿੱਚ ਫਸਾਇਆ ਅਤੇ ਫਿਰ ਉਨ੍ਹਾਂ ਨੂੰ ਢੇਰ ਕਰ ਦਿੱਤਾ । ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਅੱਤਵਾਦੀ ਇਸ ਇਲਾਕੇ ਵਿੱਚ ਲੁਕੇ ਹੋਏ ਹਨ

ਤਜਾਕਿਸਤਾਨ ‘ਚ 5.8 ਤੀਬਰਤਾ ਦਾ ਭੂਚਾਲ, ਜੰਮੂ-ਕਸ਼ਮੀਰ ‘ਚ ਵੀ ਕੰਬੀ ਧਰਤੀ

Tajikistan Earthquake: ਜੰਮੂ-ਕਸ਼ਮੀਰ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ ਤਜਾਕਿਸਤਾਨ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਭੂਚਾਲ ਆਇਆ । 7 ਵਜੇ ਆਏ ਇਸ ਭੁਚਾਲ ਦੀ ਤੀਬਰਤਾ 5.8 ਸੀ । ਭੂਚਾਲ ਦਾ ਕੇਂਦਰ ਤਜਾਕਿਸਤਾਨ  ਦੇ ਦਸਹਾਂਬੇ  ਤੋਂ 341 ਕਿਲੋਮੀਟਰ ਦੀ ਦੂਰੀ ‘ਤੇ ਸੀ। ਇਸ

ਕੋਰੋਨਾ ਕਾਲ ‘ਚ ਆਨਲਾਈਨ ਮੈਰਾਥਨ, 128 ਭਾਰਤੀ ਲੈਣਗੇ ਹਿੱਸਾ- ਇਹ ਹੈ ਨਿਯਮ

128 participants from India: ਭਾਰਤ ਦੇ 128 ਉਮੀਦਵਾਰ ਆਨਲਾਈਨ ਮੁਕਾਬਲੇ ‘ਰੇਸ ਦਿ ਕਾਮਰੇਡਜ਼ ਲੀਜੈਂਡ‘ ਵਿੱਚ ਹਿੱਸਾ ਲੈਣਗੇ। ਦੱਖਣੀ ਅਫਰੀਕਾ ਦੇ ਕਾਮਰੇਡਜ਼ ਮੈਰਾਥਨ ਐਸੋਸੀਏਸ਼ਨ (MCA) ਇਸ ਦੌੜ ਦਾ ਆਯੋਜਨ ਕਰ ਰਹੀ ਹੈ। ਐਤਵਾਰ ਨੂੰ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਇਹ ਦੌੜ ਸੋਮਵਾਰ ਅੱਧੀ ਰਾਤ ਨੂੰ ਖ਼ਤਮ ਹੋਵੇਗੀ। ਇਹ ਮੈਰਾਥਨ 1921 ਤੋਂ ਹਰ ਸਾਲ ਆਯੋਜਿਤ ਕੀਤੀ

ਮਹਿੰਗਾਈ ਦੀ ਮਾਰ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ 8ਵੇਂ ਦਿਨ ਵਾਧਾ

Fuel Prices rise: ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਆਮ ਆਦਮੀ ‘ਤੇ ਮਹਿੰਗਾਈ ਦੀ ਮਾਰ ਜਾਰੀ ਹੈ । ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ । ਦੇਸ਼ ਦੀਆਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਨੂੰ ਲਗਾਤਾਰ 8ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ । ਜਿਸ ਤੋਂ ਬਾਅਦ ਪੈਟਰੋਲ ਦੀ

ਅੱਜ ਇਨ੍ਹਾਂ ਸੂਬਿਆਂ ‘ਚ ਪੈ ਸਕਦੈ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

Imd Issued Red Alert: ਨਵੀਂ ਦਿੱਲੀ: ਦੇਸ਼ ਦੇ ਕੁਝ ਰਾਜਾਂ ਵਿੱਚ ਜਿੱਥੇ ਭਾਰੀ ਗਰਮੀ ਪੈ ਰਹੀ ਹੈ, ਉੱਥੇ ਹੀ ਕੁਝ ਰਾਜਾਂ ਵਿੱਚ ਮਾਨਸੂਨ ਅਤੇ ਪ੍ਰੀ-ਮਾਨਸੂਨ ਬਾਰਿਸ਼ ਨੇ ਦਸਤਕ ਦੇ ਦਿੱਤੀ ਹੈ । ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਤਿੰਨ ਰਾਜਾਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਾਹਿਰ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ । ਮੌਸਮ

US ‘ਚ ਬਣਾਈ ਗਈ ਹਨੂੰਮਾਨ ਜੀ ਦੀ 25 ਫੁੱਟ ਉੱਚੀ ਮੂਰਤੀ

US tallest Hanuman statue: ਵਾਸ਼ਿੰਗਟਨ:  ਅਮਰੀਕਾ ਦੇ ਡੇਲਾਵੇਅਰ ਵਿੱਚ ਹਿੰਦੂ ਭਗਵਾਨ ਹਨੂੰਮਾਨ ਜੀ ਦੀ 25 ਫੁੱਟ ਉੱਚੀ ਮੂਰਤੀ ਬਣਾਈ ਗਈ ਹੈ । ਇਹ ਦੇਸ਼ ਵਿੱਚ ਕਿਸੇ ਵੀ ਹਿੰਦੂ ਭਗਵਾਨ ਦੀ ਸਭ ਤੋਂ ਉੱਚੀ ਮੂਰਤੀ ਹੈ । ਇੱਕ ਸਥਾਨਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਲੇ ਗ੍ਰੇਨਾਈਟ ਦੇ ਇੱਕ ਠੋਸ ਬਲਾਕ ਨਾਲ ਮੂਰਤੀ ਦੀ ਨੱਕਾਸ਼ੀ

PM ਮੋਦੀ 28 ਜੂਨ ਨੂੰ ਦੇਸ਼ ਵਾਸੀਆਂ ਨਾਲ ਕਰਨਗੇ ‘ਮਨ ਕੀ ਬਾਤ’, ਟਵੀਟ ਕਰ ਜਨਤਾ ਤੋਂ ਮੰਗੇ ਸੁਝਾਅ

PM Next Mann Ki Baat: ਨਵੀਂ ਦਿੱਲੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ 28 ਜੂਨ ਨੂੰ ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ । ਉਨ੍ਹਾਂ ਨੇ ਇਸ ਪ੍ਰੋਗਰਾਮ ਲਈ ਸੁਝਾਅ ਅਤੇ ਵਿਚਾਰ ਮੰਗੇ ਹਨ। ਇਸ ਪ੍ਰੋਗਰਾਮ ਲਈ ਤੁਸੀ ਵੀ ਆਪਣੇ ਵਿਚਾਰ ਅਤੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ,

ਟਰੰਪ ਨੇ ਖਦਸ਼ਿਆਂ ਨੂੰ ਕੀਤਾ ਖਾਰਿਜ, ਕਿਹਾ-ਜੇਕਰ ਮੈਂ ਹਾਰਿਆ ਤਾਂ ਸ਼ਾਂਤੀਪੂਰਨ ਢੰਗ ਨਾਲ ਛੱਡ ਦਿਆਂਗਾ ਦਫ਼ਤਰ

US President Donald Trump: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਖਦਸ਼ਿਆਂ ਨੂੰ ਖਾਰਿਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਇਹ ਡਰ ਜ਼ਾਹਿਰ ਕੀਤਾ ਗਿਆ ਹੈ ਕਿ ਜੇਕਰ ਟਰੰਪ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਹਾਰਦੇ ਹਨ ਤਾਂ ਉਹ ਆਪਣੀ ਮਰਜ਼ੀ ਨਾਲ ਦਫਤਰ ਨਹੀਂ ਛੱਡਣਗੇ । ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਮੁੜ ਨਹੀਂ ਚੁਣੇ

ਦਿੱਲੀ ‘ਚ ਸਮਾਜਿਕ ਦੂਰੀ ਅਤੇ ਮਾਸਕ ਲਾਜ਼ਮੀ, ਨਿਯਮ ਤੋੜਨ ‘ਤੇ ਲੱਗੇਗਾ ਜੁਰਮਾਨਾ

Delhi Flouting quarantine rules: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਜਿਸ ਕਾਰਨ ਹੁਣ ਸਰਕਾਰ ਦੀ ਚਿੰਤਾ ਵੀ ਵੱਧ ਗਈ ਹੈ । ਦਿੱਲੀ ਵਿੱਚ ਸ਼ਨੀਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਦੇ 2134 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਦਿੱਲੀ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 38958 ਹੋ ਗਈ

ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਦਿੱਤੀ ਮਿਲਟਰੀ ਕਾਰਵਾਈ ਕਰਨ ਦੀ ਧਮਕੀ

Kim Jong Un sister: ਪਿਓਂਗਯਾਂਗ: ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਗਤੀਰੋਧ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ । ਇਸੇ ਵਿਚਾਲੇ ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਹੈ । ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਮਿਲਟਰੀ ਕਾਰਵਾਈ ਕਰਨ ਦੀ

ਦੇਸ਼ ‘ਚ ਕੋਰੋਨਾ ਦਾ ਨਵਾਂ ਰਿਕਾਰਡ, ਇੱਕ ਦਿਨ ‘ਚ 311 ਮਰੀਜ਼ਾਂ ਦੀ ਮੌਤ, 11929 ਨਵੇਂ ਮਾਮਲੇ

India Highest single-day spike: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ । ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤਿੰਨ ਲੱਖ 20 ਹਜ਼ਾਰ ਨੂੰ ਪਾਰ ਕਰ ਗਿਆ ਹੈ । ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 3 ਲੱਖ 20 ਹਜ਼ਾਰ 922 ਵਿਅਕਤੀ ਕੋਰੋਨਾ ਨਾਲ ਪੀੜਤ ਹੋ ਚੁੱਕੇ

PM ਕੇਅਰਜ਼ ਫ਼ੰਡ ਦਾ ਹੋਵੇਗਾ ਆਡਿਟ, ਆਡੀਟਰ ਦੀ ਹੋਈ ਨਿਯੁਕਤੀ

PM CARES fund: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ।  ਜਿਸ ਕਾਰਨ ਇਸ ਵਾਇਰਸ ਨੇ ਦੇਸ਼ ਵਿੱਚ ਤਿੰਨ ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਕੇਂਦਰ ਅਤੇ ਰਾਜ ਸਰਕਾਰਾਂ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਲਗਾਤਾਰ ਮਿਲ ਕੇ ਕੰਮ ਕਰ ਰਹੀਆਂ ਹਨ। ਹਾਲਾਂਕਿ, ਇਸ ਦੌਰਾਨ ਪ੍ਰਧਾਨ ਮੰਤਰੀ ਕੇਅਰਜ਼

LoC ‘ਤੇ ਪਾਕਿਸਤਾਨ ਵੱਲੋਂ ਦਾਗੇ ਗਏ ਮੋਰਟਾਰ, ਇੱਕ ਜਵਾਨ ਸ਼ਹੀਦ, 2 ਜ਼ਖਮੀ

Pakistan Ceasefire Violation: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਦੀ ਚਪੇਟ ਵਿੱਚ ਆ ਕੇ ਭਾਰਤ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਪਾਕਿਸਤਾਨ ਕੰਟਰੋਲ ਲਾਈਨ ‘ਤੇ ਉਕਸਾਵੇ ਦੀ ਕਾਰਵਾਈ ਕਰ ਰਿਹਾ ਹੈ।ਦਰਅਸਲ, ਪਾਕਿਸਤਾਨ ਨੇ ਪੁੰਛ ਜ਼ਿਲ੍ਹੇ ਦੇ ਕਿਰਨੀ ਸੈਕਟਰ ਵਿੱਚ ਸ਼ਾਹਪੁਰ ਨੇੜੇ ਕੰਟਰੋਲ ਰੇਖਾ ‘ਤੇ ਗੋਲੀਆਂ ਚਲਾਈਆਂ । ਇਸ ਦੀ ਚਪੇਟ

ਦਿੱਲੀ: ਕੋਰੋਨਾ ਹਾਲਾਤਾਂ ਦੇ ਮੱਦੇਨਜ਼ਰ ਅਮਿਤ ਸ਼ਾਹ ਅੱਜ ਕੇਜਰੀਵਾਲ ਤੇ LG ਬੈਜਲ ਨਾਲ ਕਰਨਗੇ ਬੈਠਕ

Amit Shah hold meeting: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਦੇ ਮੱਦੇਨਜ਼ਰ ਅੱਜ ਯਾਨੀ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਮੀਟਿੰਗ ਬੁਲਾਈ ਹੈ। ਸਵੇਰੇ 11 ਵਜੇ ਹੋਣ ਵਾਲੀ ਇਸ ਉੱਚ ਪੱਧਰੀ ਬੈਠਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ, ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ, ਦਿੱਲੀ

ਦਿੱਲੀ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 2 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ, 57 ਦੀ ਮੌਤ

Delhi Record Spike: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਕੋਰੋਨਾ ਵਾਇਰਸ ਨੇ ਰਫ਼ਤਾਰ ਫੜ ਲਈ ਹੈ। ਦਿੱਲੀ ਵਿੱਚ ਇੱਕ ਵਾਰ ਫਿਰ ਇੱਕ ਦਿਨ ਵਿੱਚ ਦੋ ਹਜ਼ਾਰ ਤੋਂ ਵੱਧ ਕੋਰੋਨਾ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਦਰਅਸਲ, ਦਿੱਲੀ

‘ਮਹਾਂਮਾਰੀ ਦੇ ਅੰਦਰ ਇੱਕ ਨਵੀਂ ਮਹਾਂਮਾਰੀ’: WHO ਨੇ ਦਿੱਤੀ ਚੇਤਾਵਨੀ, ਹੋਵੇਗਾ ਭਾਰੀ ਨੁਕਸਾਨ

WHO Warns Pandemic Indirect: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਗੰਭੀਰ ਪ੍ਰਭਾਵ ਪੈ ਸਕਦਾ ਹੈ. WHO ਨੇ ਕਿਹਾ ਹੈ ਕਿ ਕੋਰੋਨਾ ਬੀਮਾਰੀ ਦੀ ਤੁਲਨਾ ਵਿੱਚ ਮਹਾਂਮਾਰੀ ਕਾਰਨ ਖਰਾਬ ਹੋਏ ਹਾਲਤਾਂ ਕਾਰਨ ਜ਼ਿਆਦਾ ਨੁਕਸਾਨ ਹੋ ਸਕਦਾ ਹੈ। WHO ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਅਪ੍ਰਤੱਖ

IMA ਦੀ ਪਾਸਿੰਗ ਆਊਟ ਪਰੇਡ, ਭਾਰਤੀ ਫੌਜ ‘ਚ ਸ਼ਾਮਿਲ ਹੋਏ 333 ਨਵੇਂ ਅਫ਼ਸਰ

IMA Passing Out Parade: ਦੇਹਰਾਦੂਨ: ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ । ਕੋਰੋਨਾ ਕਾਰਨ ਦੇਸ਼ ਭਰ ਵਿੱਚ ਲੋਕਾਂ ਦੀ ਆਵਾਜਾਈ ਕਾਫੀ ਘੱਟ ਹੋ ਗਈ ਹੈ । ਇਸ ਵਿਚਾਲੇ ਸ਼ਨੀਵਾਰ ਯਾਨੀ ਕਿ ਅੱਜ ਇੰਡੀਅਨ ਮਿਲਟਰੀ ਅਕੈਡਮੀ (IMA) ਤੋਂ 423 ਉਮੀਦਵਾਰ ਪਾਸ ਆਊਟ ਹੋਏ ਹਨ। ਹਾਲਾਂਕਿ ਇਸ ਦੌਰਾਨ ਪੂਰੀ ਦਰਸ਼ਕ ਗੈਲਰੀ ਖਾਲੀ

ਦਿੱਲੀ ‘ਚ ਕੋਰੋਨਾ ਦਾ ਕਹਿਰ ਜਾਰੀ, ਜਾਂਚ ‘ਚ ਹਰ ਤੀਜਾ ਵਿਅਕਤੀ ਮਿਲ ਰਿਹਾ ਪੀੜਤ

Delhi Infection Rate: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਬੀਤੇ ਇੱਕ ਹਫ਼ਤੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘੱਟ ਹੋ ਗਈ ਹੈ । ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੀ ਸੰਕ੍ਰਮਣ ਦਰ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਸ਼ੁੱਕਰਵਾਰ ਨੂੰ 5,947 ਲੋਕਾਂ ਦੀ ਜਾਂਚ ਵਿੱਚ ਹੀ 2,137 ਪੀੜਤ ਮਿਲੇ ਹਨ

ਪੈਸੇ ਦੀ ਤੰਗੀ ਹੋਣ ਦੇ ਬਾਵਜੂਦ ਇਮਰਾਨ ਸਰਕਾਰ ਨੇ ਪੇਸ਼ ਕੀਤਾ 1.29 ਟ੍ਰਿਲੀਅਨ ਰੁਪਏ ਦਾ ਰੱਖਿਆ ਬਜਟ

Pakistan unveils Rs 7.13 trillion budget: ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਜਾਰੀ ਹੈ । ਲਗਭਗ ਸਾਰੇ ਹਸਪਤਾਲਾਂ ਦੀ ਹਾਲਤ ਤਰਸਯੋਗ ਹੈ । ਇੱਕ ਪਾਸੇ ਜਿੱਥੇ ਇਮਰਾਨ ਖਾਨ ਸਰਕਾਰ ਕੋਲ ਮਰੀਜ਼ਾਂ ਦੇ ਇਲਾਜ ਲਈ ਇੰਨੇ ਪੈਸੇ ਨਹੀਂ ਹਨ, ਸਿਹਤ ਕਰਮਚਾਰੀ ਪੀਪੀਈ ਕਿੱਟਾਂ ਤੋਂ ਬਿਨ੍ਹਾਂ ਇਲਾਜ ਕਰਨ ਲਈ ਮਜਬੂਰ ਹਨ, ਉੱਥੇ ਹੀ ਇਸ ਸਮੇਂ

Recent Comments