ਗਰਮੀਆਂ ਕਈ ਸਿਹਤ ਸਮੱਸਿਆਵਾਂ ਲੈ ਕੇ ਆਉਂਦੀਆਂ ਹਨ। ਇਹ ਮੌਸਮ ਸਰੀਰ ਲਈ ਕਾਫ਼ੀ ਚੁਣੌਤੀਪੂਰਨ ਹੁੰਦਾ ਹੈ। ਵਧਦਾ ਤਾਪਮਾਨ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਮੌਸਮ ਦੌਰਾਨ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ। ਆਓ ਜਾਣਦੇ ਹਾਂ ਡਾ. ਚੰਚਲ ਸ਼ਰਮਾ, ਆਸ਼ਾ ਆਯੁਰਵੇਦ ਦੇ ਡਾਇਰੈਕਟਰ ਅਤੇ ਗਾਇਨੀਕੋਲੋਜਿਸਟ ਤੋਂ ਖਤਰਨਾਕ ਫੂਡ ਕਾਂਬੀਨੇਸ਼ਨ ਬਾਰੇ ਜੋ ਗਰਮੀਆਂ ਦੇ ਮੌਸਮ ਦੌਰਾਨ ਨੁਕਸਾਨਦੇਹ ਹੋ ਸਕਦੇ ਹਨ।

ਅੰਬ ਅਤੇ ਕਟਹਲ ਇਕੱਠੇ ਖਾਣਾ
ਕਟਹਲ ਇੱਕ ਗਰਮ ਤਾਸੀਰ ਫਲ ਹੈ ਅਤੇ ਅੰਬ ਦੀ ਤਾਸੀਰ ਵੀ ਕੁਦਰਤੀ ਤੌਰ ‘ਤੇ ਗਰਮ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਇਕੱਠੇ ਖਾਣ ਤੋਂ ਮਨ੍ਹਾ ਕੀਤਾ ਜਾਂਦ ਹੈ। ਅੰਬ ਅਤੇ ਕਟਹਲ ਇਕੱਠੇ ਖਾਣ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਵਧ ਸਕਦਾ ਹੈ। ਇਸ ਨਾਲ ਬਦਹਜ਼ਮੀ, ਗੈਸ, ਜਾਂ ਪੇਟ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਚਮੜੀ ‘ਤੇ ਧੱਫੜ ਜਾਂ ਨੱਕ ਤੋਂ ਖੂਨ ਆ ਸਕਦਾ ਹੈ। ਇਸ ਲਈ ਗਰਮੀਆਂ ਦੇ ਮੌਸਮ ਦੌਰਾਨ ਇਨ੍ਹਾਂ ਫਲਾਂ ਨੂੰ ਇਕੱਠੇ ਖਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ।
ਬਿਰਿਆਨੀ ਤੋਂ ਬਾਅਦ ਤਰਬੂਜ ਖਾਣਾ
ਬਿਰਿਆਨੀ ਬਣਾਉਣ ਵਿੱਚ ਵਰਤੇ ਜਾਣ ਵਾਲੇ ਤੱਤ ਕੁਦਰਤੀ ਤੌਰ ‘ਤੇ ਬਹੁਤ ਤੇਲਯੁਕਤ ਹੁੰਦੇ ਹਨ। ਇਸ ਵਿੱਚ ਬਹੁਤ ਸਾਰੇ ਮਸਾਲੇ ਵੀ ਹੁੰਦੇ ਹਨ, ਜੋ ਗਰਮੀ ਪੈਦਾ ਕਰ ਸਕਦੇ ਹਨ। ਬਿਰਿਆਨੀ ਵਿੱਚ ਗਰਮ ਮਸਾਲਾ, ਲੌਂਗ, ਇਲਾਇਚੀ, ਤੇਜ ਪੱਤੇ ਅਤੇ ਕਾਲੀ ਮਿਰਚ ਵਰਗੇ ਤੱਤ ਵਰਤੇ ਜਾਂਦੇ ਹਨ, ਜਿਨ੍ਹਾਂ ਸਾਰਿਆਂ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ। ਦੂਜੇ ਪਾਸੇ, ਤਰਬੂਜ ਕੁਦਰਤੀ ਤੌਰ ‘ਤੇ ਪਾਣੀ ਨਾਲ ਭਰਪੂਰ ਅਤੇ ਆਸਾਨੀ ਨਾਲ ਪਚਣ ਵਾਲਾ ਫਲ ਹੈ। ਆਯੁਰਵੇਦ ਉਲਟ ਪ੍ਰਕਿਰਤੀ ਵਾਲੇ ਭੋਜਨ ਖਾਣ ਦੀ ਮਨਾਹੀ ਕਰਦਾ ਹੈ, ਕਿਉਂਕਿ ਇਹ ਤੁਹਾਡੇ ਪਾਚਨ ਪ੍ਰਣਾਲੀ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਇਸ ਲਈ ਮਾਹਰ ਬਿਰਿਆਨੀ ਤੋਂ ਬਾਅਦ ਤਰਬੂਜ ਖਾਣ ਦੀ ਸਲਾਹ ਨਹੀਂ ਦਿੰਦੇ ਹਨ। ਦੋਵਾਂ ਨੂੰ ਖਾਣ ਨਾਲ ਐਸਿਡਿਟੀ, ਮਨ ਖਰਾਬ ਹੋਣਾ, ਬਲੋਟਿੰਗ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਭੋਜਨ ਦਾ ਸਹੀ ਕਾਂਬੀਨੇਸ਼ਨ ਖਾਣਾ ਕਿਉਂ ਜਰੂਰੀ ਹੈ?
ਗਰਮੀਆਂ ਦੇ ਮੌਸਮ ਵਿੱਚ ਤੁਹਾਡੀ ਪਾਚਨ ਪ੍ਰਣਾਲੀ ਮੁਕਾਬਲਤਨ ਕਮਜ਼ੋਰ ਹੋ ਜਾਂਦੀ ਹੈ ਅਤੇ ਜਦੋਂ ਤੁਸੀਂ ਉਸ ‘ਤੇ ਜ਼ਿਆਦਾ ਜੋਰ ਪਾਉਂਦੇ ਹੋ, ਤਾਂ ਇਸਦੇ ਮਾੜੇ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ। ਗਲਤ ਫੂਡ ਕਾਂਬੀਨੇਸ਼ਨ ਤੁਹਾਡੇ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵਧਾ ਸਕਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਚਮੜੀ ਦੇ ਰੋਗ, ਪੇਟ ਦੀਆਂ ਸਮੱਸਿਆਵਾਂ, ਬਦਹਜ਼ਮੀ, ਉਲਟੀਆਂ ਜਾਂ ਦਸਤ।
ਇਹ ਵੀ ਪੜ੍ਹੋ : ਵਿਦਿਆਰਥਣ ਨਾਲ ਪ੍ਰੋਫੈਸਰ ਵੱਲੋਂ ਕੀਤੀ ਬਦਤਮੀਜ਼ੀ ਮਾਮਲੇ ‘ਚ ਮਹਿਲਾ ਕਮਿਸ਼ਨ ਨੇ ਲਿਆ ਵੱਡਾ ਐਕਸ਼ਨ
ਅਜਿਹੀ ਸਥਿਤੀ ਵਿੱਚ ਕੀ ਕਰਨਾ ਹੈ:
- ਗਰਮੀਆਂ ਦੇ ਮੌਸਮ ਵਿੱਚ ਹਲਕਾ ਭੋਜਨ ਖਾਓ ਜੋ ਤੁਸੀਂ ਆਸਾਨੀ ਨਾਲ ਪਚਾ ਸਕੋ। ਬਾਸੀ ਭੋਜਨ ਤੋਂ ਬਚੋ।
- ਆਪਣੀ ਖੁਰਾਕ ਵਿੱਚ ਜਿੰਨਾ ਹੋ ਸਕੇ ਪਾਣੀ ਅਤੇ ਤਾਜ਼ੇ ਫਲ ਸ਼ਾਮਲ ਕਰੋ।
- ਹਰੇਕ ਭੋਜਨ ਦੇ ਵਿਚਕਾਰ ਥੋੜ੍ਹਾ ਜਿਹਾ ਸਮਾਂ ਰੱਖੋ।
- ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ, ਇਸ ਦੀ ਬਜਾਏ, ਅੱਧੇ ਘੰਟੇ ਬਾਅਦ ਹੀ ਪਾਣੀ ਪੀਓ।
- ਇੱਕ ਵਾਰ ਵਿੱਚ ਬਹੁਤ ਜ਼ਿਆਦਾ ਭੋਜਨ ਨਾ ਖਾਓ।
- ਫੂਡ ਕਾਂਬੀਨੇਸ਼ਨ ਬਣਾਉਣ ਤੋਂ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










