ਅਮਰੀਕਾ ਦੇ ਐਰੀਜ਼ੋਨਾ ‘ਤੋਂ ਭਾਰਤੀ ਦੰਪਤੀ ਦੇ ਮੌਤ ਦੀ ਖ਼ਬਰ ਆ ਰਹੀ ਹੈ। ਐਰੀਜ਼ੋਨਾ ਸੂਬੇ ‘ਚ ਬਰਫ ਨਾਲ ਜੰਮੀ ਝੀਲ ‘ਚ ਭਾਰਤੀ ਮੂਲ ਦੇ 3 ਪਰਿਵਾਰ ਵੁਡਸ ਕੈਨਨ ਲੇਕ ‘ਤੇ ਜਨਮਦਿਨ ਦਾ ਜਸ਼ਨ ਮਨਾਉਣ ਗਏ ਸਨ। ਨਾਰਾਇਣ ਮੁਦਾਨਾ (49), ਉਸਦੀ ਪਤਨੀ ਹਰਿਤਾ ਮੁਦਾਨਾ ਅਤੇ ਦੋਸਤ ਗੋਕੁਲ ਮੇਦੀਸੇਤੀ (47) ਫੋਟੋਆਂ ਖਿਚਵਾ ਰਹੇ ਸਨ। ਇਸ ਦੌਰਾਨ ਬਰਫ਼ ਦੀ ਪਰਤ ਟੁੱਟ ਗਈ ਅਤੇ ਤਿੰਨੋਂ ਮਾਈਨਸ 30 ਡਿਗਰੀ ਤਾਪਮਾਨ ਵਾਲੇ ਪਾਣੀ ਵਿੱਚ ਡੁੱਬ ਗਏ।
ਜਾਣਕਾਰੀ ਅਨੁਸਾਰ ਇਹ ਹਾਦਸਾ ਐਰੀਜ਼ੋਨਾ ਦੇ ਕੋਕੋਨੀਨੋ ਕਾਉਂਟੀ ਦੀ ਵੁਡਸ ਕੈਨਿਯਨ ਲੇਕ ਵਿਖੇ 26 ਦਸੰਬਰ ਦੀ ਸ਼ਾਮ ਨੂੰ ਵਾਪਰਿਆ। ਤਿੰਨੋਂ ਪਰਿਵਾਰ ਹਰੀਤਾ ਦਾ ਜਨਮ ਦਿਨ ਮਨਾਉਣ ਗਏ ਹੋਏ ਸਨ। ਇਸ ਜਸ਼ਨ ਵਿਚ 6 ਮਰਦਾਂ ਅਤੇ ਔਰਤਾਂ ਤੋਂ ਇਲਾਵਾ 5 ਬੱਚੇ ਸਨ। ਦੱਸਿਆ ਜਾ ਰਿਹਾ ਹੈ ਬਰਫ਼ ਦੀ ਮੋਟੀ ਪਰਤ ਨੇ ਝੀਲ ਨੂੰ ਢੱਕ ਲਿਆ ਸੀ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ‘ਚ ਵੱਡਾ ਹਾਦਸਾ, ਬੱਸ ਤੇ ਟਰੱਕ ਵਿਚਾਲੇ ਟੱਕਰ ਮਗਰੋਂ ਲੱਗੀ ਅੱਗ, 6 ਮੌਤਾਂ
ਦੱਸਿਆ ਜਾ ਰਿਹਾ ਹੈ ਜਿਵੇਂ ਹੀ ਹਰ ਕੋਈ ਫੋਟੋਆਂ ਖਿੱਚਣ ਲਈ ਝੀਲ ‘ਤੇ ਚੜ੍ਹਿਆ, ਉੱਥੇ ਬਰਫ਼ ਟੁੱਟ ਗਈ। ਨਰਾਇਣ, ਹਰਿਤਾ ਅਤੇ ਗੋਕੁਲ ਡੁੱਬਣ ਲੱਗੇ। ਉਨ੍ਹਾਂ ਨੂੰ ਬਚਾਉਣ ਲਈ ਰੈਸਕਿਊ ਟੀਮ ਬੁਲਾਈ ਗਈ। ਰੈਸਕਿਊ ਟੀਮ ਨੇ ਤੁਰੰਤ ਔਰਤ ਨੂੰ ਬਾਹਰ ਕੱਢਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਤਲਾਸ਼ੀ ਮੁਹਿੰਮ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।
ਦੱਸ ਦੇਈਏ ਕਿ ਨਰਾਇਣ ਅਤੇ ਹਰਿਤਾ ਦੀਆਂ ਦੋ ਅਨਾਥ ਧੀਆਂ ਹਰਸ਼ਿਤਾ (7) ਅਤੇ ਪੂਜਾ (11) ਦੀ ਕਸਟਡੀ ਐਰੀਜ਼ੋਨਾ ਡਿਪਾਰਟਮੈਂਟ ਆਫ ਚਾਈਲਡ ਸੇਫਟੀ ਕੋਲ ਹੈ। ਕੋਕੋਨੀਨੋ ਕਾਉਂਟੀ ਸ਼ੈਰਿਫ ਆਫਿਸ (CCSO) ਦੇ ਜੌਹਨ ਪੈਕਸਟਨ ਨੇ ਕਿਹਾ ਕਿ ਲੜਕੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਹਾਦਸੇ ਸਬੰਧੀ ਜਾਣਕਾਰੀ ਤੋਂ ਦੂਰ ਰੱਖਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ GoFundMe ਭੀੜ ਫੰਡਿੰਗ ਪਲੇਟਫਾਰਮ ਦੁਆਰਾ, ਪ੍ਰਭਾਵਿਤ ਪਰਿਵਾਰਾਂ ਲਈ 5 ਲੱਖ ਡਾਲਰ ਤੋਂ ਵੱਧ ਯਾਨੀ 4.13 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਗਏ ਹਨ। ਇਸ ਨਾਲ ਬੱਚੀਆਂ ਦੀ ਪੜ੍ਹਾਈ ਵਿੱਚ ਮਦਦ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: