ਅੰਮ੍ਰਿਤਸਰ ਵਿਚ ਬੀਤੇ ਦਿਨੀਂ ਆਰਮਸ-NDPS ਮਾਮਲਿਆਂ ਦੇ ਦੋਸ਼ੀਆਂ ਨਾਲ ਪਾਰਟੀ ਵਿਚ ਗਾਉਂਦੇ ਤੇ ਨੱਚਦੇ ਦਿਖੇ ਪੁਲਿਸ ਅਧਿਕਾਰੀਆਂ ‘ਤੇ ਡੀਜੀਪੀ ਪੰਜਾਬ ਨੇ ਐਕਸ਼ਨ ਲਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੇਰ ਸ਼ਾਮ ਮੁਲਜ਼ਮ ਨਾਲ ਦਿਖੇ ਅੰਮ੍ਰਿਤਸਰ ਦੇ 5 SHO ਨੂੰ ਮਾਲੇਰਕੋਟਲਾ ਤੇ ਮਾਨਸਾ ਟਰਾਂਸਫਰ ਕਰ ਦਿੱਤਾ ਹੈ। ਇਨ੍ਹਾਂ ਨੂੰ ਜਲਦ ਨਵੇਂ ਸਟੇਸ਼ਨ ‘ਤੇ ਜਾਣ ਦੇ ਹੁਕਮ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਇੰਸਪੈਕਟਰ ਗੁਰਵਿੰਦਰ ਸਿੰਘ, ਨੀਰਜ ਕੁਮਾਰ, ਗਗਨਦੀਪ ਸਿੰਘ, ਧਰਮਿੰਦਰ ਤੇ ਹਰਿੰਦਰ ਸਿੰਘ ਨੂੰ ਬੀਤੇ ਦਿਨੀਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਦੇਰ ਸ਼ਾਮ ਡੀਜੀਪੀ ਗੌਰਵ ਯਾਦਵ ਦੇ ਇਨ੍ਹਾਂ ਸਾਰੇ ਇੰਸਪੈਕਟਰਾਂ ਦੇ ਦੂਜੇ ਜ਼ਿਲ੍ਹੇ ਵਿਚ ਟਰਾਂਸਫਰ ਦੇ ਵੀ ਹੁਕਮ ਆ ਗਏ ਹਨ।
ਇਹ ਵੀ ਪੜ੍ਹੋ : ਆਈਟੈੱਲ ਦੀ ਨਵੀਂ ਸਮਾਰਟਵਾਚ ਭਾਰਤ ‘ਚ ਲਾਂਚ, Apple Watch ਵਰਗਾ ਹੈ ਡਿਜ਼ਾਈਨ
ਗੁਰਵਿੰਦਰ ਸਿੰਘ, ਨੀਰਜ ਕੁਮਾਰ ਤੇ ਗਗਨਦੀਪ ਸਿੰਘ ਨੂੰ ਪਟਿਆਲਾ ਰੇਂਜ ਦੇ ਮਾਲੇਰਰਕੋਟਲਾ ਤੇ ਧਰਮਿੰਤਰ ਦੇ ਹਰਿੰਦਰ ਸਿੰਘ ਨੂੰ ਬਠਿੰਡਾ ਰੇਂਜ ਵਿਚ ਮਾਨਸਾ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: