ਤੇਜ਼ ਗੇਂਦਬਾਜ਼ ਅਜੀਤ ਅਗਰਕਰ ਟੀਮ ਇੰਡੀਆ ਦੀ ਸਿਲੈਕਸ਼ਨ ਕਮੇਟੀ ਦੇ ਨਵੇਂ ਚੇਅਰਮੈਨ ਬਣਾਏ ਗਏ ਹਨ। ਬੀਸੀਸੀਆਈ ਨੇ ਹੁਣੇ ਜਿਹੇ ਇਸ ਦਾ ਐਲਾਨ ਕੀਤਾ।
45 ਸਾਲ ਦੇ ਸਾਬਕਾ ਗੇਂਦਬਾਜ਼ ਨੇ ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਦੀ ਜਗ੍ਹਾ ਲਈ ਹੈ। ਸ਼ਰਮਾ ਨੂੰ ਇਕ ਸਟਿੰਗ ਆਪ੍ਰੇਸ਼ਨ ਦੇ ਬਾਅਦ ਹਟਾਇਆ ਗਿਆ ਸੀ। ਇਸ ਵਿਚ ਉਹ ਫਿਟਨੈੱਸ ਲਈ ਭਾਰਤੀ ਕ੍ਰਿਕਟਰਾਂ ਦੇ ਇੰਜੈਕਸ਼ਨ ਲੈਣ ਦਾ ਦਾਅਵਾ ਕਰਦੇ ਹੋਏ ਸੁਣੇ ਗਏ ਸਨ।
ਟੀਮ ਇੰਡੀਆ ਦੇ ਚੀਫ ਸਿਲੈਕਟਰ ਦਾ ਅਹੁਦਾ ਪਿਛਲੇ 5 ਮਹੀਨਿਆਂ ਤੋਂ ਖਾਲੀ ਸੀ ਕਿਉਂਕਿ ਚੇਤਨ ਸ਼ਰਮਾ ਚੀਫ ਸਿਲੈਕਟਰ ਦੇ ਅਹੁਦੇ ਤੋਂ ਹਟਾ ਦਿੱਤੇ ਗਏ ਸਨ। ਉਨ੍ਹਾਂ ਦੀ ਜਗ੍ਹਾ ਸ਼ਿਵ ਸੁੰਦਰ ਦਾਸ ਨੂੰ ਇੰਟਰਿਮ ਸਿਲੈਕਟਰ ਬਮਾਇਆ ਗਿਆ ਸੀ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ‘ਚ SDO ਨੂੰ 2 ਲੱਖ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਕੀਤਾ ਕਾਬੂ, ਪੰਚਾਇਤੀ ਵਿਭਾਗ ‘ਚ ਸੀ ਤਾਇਨਾਤ
ਇਕ ਟੀਵੀ ਚੈਨਲ ਨੇ ਚੀਫ ਸਿਲੈਕਟਰ ਚੇਤਨ ਸ਼ਰਮਾ ਦਾ ਸਟਿੰਗ ਆਪ੍ਰੇਸ਼ਨ ਕੀਤਾ ਸੀ ਜਿਸ ਵਿਚ ਉੁਹ ਕਹਿ ਰਹੇ ਸਨ ਕਿ ਟੀਮ ਇੰਡੀਆ ਦੇ ਖਿਡਾਰੀ ਫਿਟ ਰਹਿਣ ਲਈ ਇੰਜੈਕਸ਼ਨ ਲੈਂਦੇ ਹਨ। ਚੇਤਨ ਸ਼ਰਮਾ ਨੂੰ 6 ਮਹੀਨੇ ਪਹਿਲਾਂ ਦੂਜੀ ਵਾਰ ਚੀਫ ਸਿਲੈਕਟਰ ਬਣਾਇਆ ਗਿਆ ਸੀ। ਉਨ੍ਹਾਂ ਦੀ ਕਮੇਟੀ ਵਿਚ ਸ਼ਿਵਸੁੰਦਰ ਦਾਸ, ਸਲਿਲ ਅੰਕੋਲਾ, ਸੁਬ੍ਰਤੋ ਬਨਰਜੀ ਤੇ ਸ਼੍ਰੀਧਰਨ ਸ਼ਰਤ ਸ਼ਾਮਲ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: