ਪੀਐੱਮ ਮੋਦੀ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ ਜਿਸ ਵਿਚ ਕਈ ਵੱਡੇ ਫੈਸਲੇ ਲਏ ਗਏ। ਮੀਟਿੰਗ ਦੇ ਬਾਅਦ ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪੀਐੱਮ ਈ-ਬੱਸ ਸੇਵਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ‘ਤੇ 57613 ਕਰੋੜ ਰੁਪਏ ਖਰਚ ਕੀਤੇ ਜਾਣਗੇ। ਦੇਸ਼ ਭਰ ਵਿਚ ਲਗਭਗ 1000 ਨਵੀਆਂ ਇਲੈਕਟ੍ਰੋਨਿਕ ਬੱਸਾਂ ਉਪਲਬਧ ਕਰਾਈਆਂ ਜਾਣਗੀਆਂ। 57,616 ਕਰੋੜ ਰੁਪਏ ਵਿਚੋਂ 20000 ਕਰੋੜ ਰੁਪਏ ਕੇਂਦਰ ਦੇਵੇਗੀ।
ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਯੋਜਨਾ 3 ਲੱਖ ਤੇ ਇਸ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਨੂੰ ਕਵਰ ਕਰੇਗੀ। ਇਸ ਯੋਜਨਾ ਤਹਿਤ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ‘ਤੇ 10,000 ਈ-ਬੱਸਾਂ ਨਾਲ ਸਿਟੀ ਬੱਸ ਸੰਚਾਲਨ ਕੀਤਾ ਜਾਵੇਗਾ।ਇਹ ਯੋਜਨਾ 10 ਸਾਲਾਂ ਤੱਕ ਬੱਸ ਸੰਚਾਲਨ ਦਾ ਸਮਰਥਨ ਕਰੇਗੀ।
ਕੇਂਦਰੀ ਆਈਟੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਪੀਐੱਮ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਭਾਸ਼ਣ ਵਿਚ ਕਾਰੀਗਾਰਾਂ ਲਈ ਵਿਸ਼ਵਕਰਮਾ ਯੋਜਨਾ ਦਾ ਐਲਾਨ ਕੀਤਾ ਸੀ। ਕੈਬਨਿਟ ਨੇ 13,000 ਕਰੋੜ ਰੁਪਏ ਦੀ ਵਿਸ਼ਵਕਰਮਾ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਸ਼ਿਲਪਕਾਰਾਂ ਨੂੰ 1 ਲੱਖ ਰੁਪਏ ਤੱਕ ਦਾ ਕਰਜ਼ਾ 5 ਫੀਸਦੀ ‘ਤੇ ਦਿੱਤਾ ਜਾਵੇਗਾ। ਵਿਸ਼ਵਕਰਮਾ ਯੋਜਨਾ ਤੋਂ 30 ਲੱਖ ਸ਼ਿਲਪਕਾਰ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਛੋਟੇ-ਛੋਟੇ ਕਸਬਿਆਂ ਵਿਚ ਕਈ ਵਰਗ ਅਜਿਹੇ ਹਨ ਜੋ ਗੁਰੂ-ਸ਼ਿਸ਼ ਪ੍ਰੰਪਰਾ ਤਹਿਤ ਕੁਸ਼ਲਤਾ ਨਾਲ ਜੁੜੇ ਕੰਮਾਂ ਵਿਚ ਲੱਗੇ ਹਨ।
ਇਹ ਵੀ ਪੜ੍ਹੋ : ਹਿਮਾਚਲ ‘ਚ IAF ਹੈਲੀਕਾਪਟਰ ਨਾਲ ਲੋਕਾਂ ਦਾ ਰੈਸਕਿਊ, ਰੁਦਰਪ੍ਰਯਾਗ ‘ਚ ਵੀ ਬਚਾਏ ਗਏ 20 ਲੋਕ
ਇਸ ਤੋਂ ਇਲਾਵਾ ਕੈਬਨਿਟ ਨੇ 14,903 ਕਰੋੜ ਰੁਪਏ ਦੇ ਖਰਚ ਨਾਲ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਵਿਸਤਾਰ ਨੂੰ ਮਨਜ਼ੂਰੀ ਦਿੱਤੀ। ਡਿਜੀਲਾਕਰ ਮੌਜੂਦਾ ਵਿਚ ਸਿਰਫ ਨਾਗਿਰਕਾਂ ਲਈ ਉਪਲਬਧ ਹੈ ਤੇ ਹੁਣ ਇਸ ਲਈ 40 ਕਰੋੜ ਤੋਂ ਵਧ ਗਾਹਕ ਹਨ। ਜਲਦ ਹੀ MSME ਲਈ ਡਿਜੀਲਾਕਰ ਦਾ ਨਵਾਂ ਐਕਸਟੈਂਸ਼ਨ ਲਾਂਚ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: