ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਛੱਡ ਭਾਜਪਾ ਜੁਆਇਨ ਕਰ ਚੁੱਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਸ਼ਾਇਰਾਨਾ ਅੰਦਾਜ਼ ਵਿਚ ਟਿੱਪਣੀ ਕੀਤੀ ਹੈ। CM ਮਾਨ ਨੇ ਟਵੀਟ ਕਰਦਿਆਂ ਮਨਪ੍ਰੀਤ ਬਾਦਲ ਵੱਲੋਂ ਬੀਤੇ ਦਿਨੀਂ ਵਿਜੀਲੈਂਸ ਜਾਂਚ ਵਿਚ ਦਿੱਤੇ ਗਏ ਜਵਾਬਾਂ ‘ਤੇ ਤੰਜ ਕੱਸਿਆ ਹੈ। ਨਾਲ ਹੀ ਖੁੱਲ੍ਹੀ ਚੁਣੌਤੀ ਵੀ ਦਿੱਤੀ ਹੈ ਕਿ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਰਹੇਗਾ।
ਮੁੱਖ ਮੰਤਰੀ ਮਾਨ ਨੇ ਟਵੀਟ ਲਿਖਿਆ-‘ਮਨਪ੍ਰੀਤ ਬਾਦਲ ਜੀ ਈਮਾਨਦਾਰੀ ਦੀਆਂ ਇੰਨੀਆਂ ਮਿਸਾਲਾਂ ਨਾ ਦਿਓ… ਮੈਨੂੰ ਤੁਹਾਡੇ ਬਗੀਚੇ ‘ਚ ਲੱਗੇ ਇਕ-ਇਕ ਕਿੰਨੂ ਦਾ ਪਤਾ ਹੈ…ਆਪਣੀ ਗੱਡੀ ਖੁਦ ਚਲਾਉਣਾ…ਟੋਲ ਟੈਕਸ ਦੇਣਾ…ਇਹ ਸਾਰਾ ਨਾਟਕ ਹੈ….ਤੁਹਾਡੀ ਭਾਸ਼ਾ ‘ਚ ਸ਼ੇਰ ਹਾਜ਼ਰ ਹੈ… ਜਵਾਬ ਦਾ ਇੰਤਜ਼ਾਰ ਰਹੇਗਾ’
ਮੁੱਖ ਮੰਤਰੀ ਮਾਨ ਨੇ ਇਕ ਹੋਰ ਸ਼ੇਅਰ ਟਵੀਟ ਕੀਤਾ-‘ਤੂੰ ਇਧਰ-ਉਧਰ ਕੀ ਨਾ ਬਾਤ ਕਰ ਯੇ ਬਤਾ ਕਿ ਕਾਫਿਲਾ ਕਿਉਂ ਲੂਟਾ। ਮੁਝੇ ਰਹਿਜਨੋਂ ਸੇ ਗਿਲਨਾ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਜੋ ਕਾਫੀ ਲੰਮੇ ਸਮੇਂ ਤੋਂ ਸੂਬੇ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ, ਦੀ ਸੂਬੇ ਨੂੰ ਬਰਬਾਦ ਕਰਨ ਵਾਲਿਆਂ ਨਾਲ ਮਿਲੀਭੁਗਤ ਹੈ। ਸਾਬਕਾ ਵਿੱਤ ਮੰਤਰੀ ਨੇ ਕਾਰਜਕਾਲ ਦੌਰਾਨ ਲੋਕਾਂ ਦੇ ਕਲਿਆਣ ਲਈ ਤਾਂ ਸੂਬੇ ਦਾ ਖਜ਼ਾਨਾ ਹਮੇਸ਼ਾ ਖਾਲੀ ਰਿਹਾ ਪਰ ਜਨਤਾ ਦੇ ਪੈਸੇ ਦੀ ਅੰਨ੍ਹੇਵਾਹ ਲੁੱਟ ਹੋਣ ਦਿੱਤੀ ਗਈ। ਸੂਬੇ ਦੇ ਖਜ਼ਾਨੇ ਨੂੰ ਲੋਕਾਂ ਦੇ ਕਲਿਆਣ ਦੀ ਪ੍ਰਵਾਹ ਕੀਤੇ ਬਿਨਾਂ ਸਾਬਕਾ ਮੰਤਰੀ ਦੀ ਇੱਛਾ ਮੁਤਾਬਕ ਇਸਤੇਮਾਲ ਕੀਤਾ ਗਿਆ।
ਇਹ ਵੀ ਪੜ੍ਹੋ : 12500 ਕੱਚੇ ਟੀਚਰਾਂ ਲਈ ਅੱਜ ਦਾ ਦਿਨ ਹੋਵੇਗਾ ਇਤਿਹਾਸਕ, CM ਮਾਨ ਨੌਕਰੀ ਪੱਕੀ ਕਰਨ ਦਾ ਜਾਰੀ ਕਰਨਗੇ ਹੁਕਮ
ਕੁਝ ਸਮਾਂ ਪਹਿਲਾਂ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਤੋਂ ਪੁੱਛਗਿਛ ਕੀਤੀ ਸੀ। ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਸੀ ਕਿ 9 ਸਾਲ ਮੈਂ ਮੰਤਰੀ ਰਿਹਾ ਕਦੇ ਸਰਕਾਰੀ ਗੱਡੀ, ਪੈਟਰੋਲ, ਡੀਜ਼ਲ, ਹੋਟਲ ਦਾ ਕਿਰਾਇਆ,ਹਵਾਈ ਜਹਾਜ਼ ਦਾ ਟਿਕਟ, ਰੇਲਵੇ ਦੀ ਟਿਕਟ, ਮੈਡੀਕਲ ਸਹੂਲਤਾਂ ਦਾ ਇਸਤੇਮਾਲ ਨਹੀਂ ਕੀਤਾ ਤੇ ਮੈਂ ਇਕ ਕੱਪ ਚਾਹ ਦਾ ਵੀ ਸ਼ੌਕੀਨ ਨਹੀਂ। ਮੇਰੇ ਕੋਲ 3 ਮੋਟਰਾਂ ਹਨ, ਮੈਂ ਉਨ੍ਹਾਂ ਦਾ ਬਿੱਲ ਭਰਦਾ ਹਾਂ ਜਦੋੰ ਕਿ ਹੋਰਨਾਂ ਕਿਸਾਨਾਂ ਦੀ ਬਿਜਲੀ ਮਾਫ ਹੈ। ਮੈਂ ਇਹ ਸਹੂਲਤ ਨਹੀਂ ਲਈ।
ਵੀਡੀਓ ਲਈ ਕਲਿੱਕ ਕਰੋ -: